ਜਿਲ੍ਹਾ ਪਟਿਆਲਾ (ਪੰਜਾਬ) ਦੇ ਜੁਲਕਾ ਇਲਾਕੇ ਵਿੱਚ ਅੰਬਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਕੋਈ ਜ਼-ਹਿ-ਰੀ ਚੀਜ ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਸੁਭਾਸ਼ ਚੰਦਰ ਉਮਰ 25 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਆਪਣੇ ਸਹੁਰੇ ਘਰ ਪਹੁੰਚ ਕੇ ਜ਼-ਹਿ-ਰ, ਦਾ ਸੇਵਨ ਕਰ ਲਿਆ ਸੀ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਵਿਚ ਜੁਲਕਾ ਪੁਲਿਸ ਨੇ ਮ੍ਰਿਤਕ ਸੁਭਾਸ਼ ਚੰਦਰ ਦੇ ਭਰਾ ਦੇ ਬਿਆਨ ਦਰਜ ਕਰਕੇ ਦੋਸ਼ੀ ਸਹੁਰਾ ਛੋਟਾ ਰਾਮ ਅਤੇ ਸਾਲੇ ਬੰਟੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸਾਲ 2019 ‘ਚ ਹੋਇਆ ਸੀ ਵਿਆਹ
ਇਸ ਮਾਮਲੇ ਬਾਰੇ ਸ਼ਿਕਾਇਤ-ਕਰਤਾ ਪਵਨ ਕੁਮਾਰ ਨੇ ਦੱਸਿਆ ਕਿ ਸੁਭਾਸ਼ ਚੰਦਰ ਉਸ ਦਾ ਵੱਡਾ ਭਰਾ ਸੀ। ਜਿਸ ਦਾ ਵਿਆਹ ਸਾਲ 2019 ਦੇ ਵਿੱਚ ਕਾਜਲ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋ ਜੁਆਕਾਂ ਨੇ ਜਨਮ ਲਿਆ ਪਰ ਪਤੀ-ਪਤਨੀ ਵਿਚ ਲਗਾਤਾਰ ਝ-ਗ-ੜਾ ਹੁੰਦਾ ਰਹਿੰਦਾ ਸੀ। ਇਸ ਝ-ਗ-ੜੇ ਦਾ ਕਾਰਨ ਸੁਭਾਸ਼ ਚੰਦਰ ਦਾ ਸਹੁਰਾ ਅਤੇ ਉਸ ਦਾ ਸਾਲਾ ਸਨ ਜੋ ਅਕਸਰ ਉਸ ਨੂੰ ਪੈਸਿਆਂ ਨੂੰ ਲੈ ਕੇ ਤੰ-ਗ ਕਰਦੇ ਰਹਿੰਦੇ ਸਨ।
ਕਾਜਲ ਆਪਣੇ ਪੇਕੇ ਘਰ ਆਈ ਹੋਈ ਸੀ, ਜਿਸ ਨੂੰ ਮਿਲਣ ਲਈ ਸੁਭਾਸ਼ ਚੰਦਰ 6 ਜੂਨ ਨੂੰ ਅੰਬਾਲਾ ਤੋਂ ਪਟਿਆਲਾ ਆਇਆ ਸੀ ਪਰ ਇੱਥੇ ਆ ਕੇ ਦੋਸ਼ੀਆਂ ਤੋਂ ਪ੍ਰੇ-ਸ਼ਾ-ਨ ਹੋ ਕੇ ਸੁਭਾਸ਼ ਚੰਦਰ ਨੇ ਜ਼-ਹਿ-ਰ, ਲੈ ਲਿਆ ਅਤੇ ਇਸ ਬਾਰੇ ਪਵਨ ਨੂੰ ਫੋਨ ਉਤੇ ਜਾਣਕਾਰੀ ਦਿੱਤੀ। ਪਵਨ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਭਰਾ ਦੇ ਸਹੁਰੇ ਘਰ ਪਹੁੰਚਿਆ ਤਾਂ ਉਹ ਬੇਹੋਸ਼ੀ ਦੇ ਹਾਲ ਵਿਚ ਬੈੱਡ ਉਤੇ ਪਿਆ ਸੀ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।