ਜਿਲ੍ਹਾ ਪਟਿਆਲਾ (ਪੰਜਾਬ) ਦੇ ਘੱਗਾ ਥਾਣਾ ਏਰੀਏ ਅੰਦਰ ਪੈਂਦੇ ਪਿੰਡ ਅਰਨੇਟੂ ਵਿਖੇ ਰਿਸ਼ਤੇਦਾਰਾਂ ਤੋਂ ਤੰਗ ਆ ਕੇ 16 ਸਾਲ ਉਮਰ ਦੇ ਨੌਜਵਾਨ ਨੇ ਫਾ-ਹਾ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਨਾਬਾ-ਲਗ ਲੜਕੇ ਲਵਪ੍ਰੀਤ ਦੀ ਮਾਂ ਦਲਵੀਰ ਕੌਰ ਦੇ ਬਿਆਨਾਂ ਉਤੇ ਪੁਲਿਸ ਨੇ ਦੋਸ਼ੀ ਰਿਸ਼ਤੇਦਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਵਿਚ ਮ੍ਰਿਤਕ ਲਵਪ੍ਰੀਤ ਸਿੰਘ ਦੀ ਮਾਂ ਦਲਵੀਰ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਜੇਠ ਅਜੀਤ ਰਾਮ, ਵੀਰੀ ਰਾਮ, ਅਜੀਤ ਰਾਮ ਦੀ ਪਤਨੀ ਅਤੇ ਅਜੀਤ ਰਾਮ ਦੇ ਪੁੱਤਰ ਬੂਟਾ ਸਿੰਘ ਨੇ ਮਿਲ ਕੇ ਉਸ ਦੇ ਲੜਕੇ ਦੀ ਕੁੱਟ-ਮਾਰ ਕੀਤੀ ਅਤੇ ਉਸ ਨੂੰ ਜ਼-ਲੀ-ਲ ਕੀਤਾ ਸੀ। ਇਸ ਕਾਰਨ ਹੀ ਲਵਪ੍ਰੀਤ ਦੀ ਮੌ-ਤ ਹੋਈ ਹੈ। ਇਸ ਘਟਨਾ ਦੀ ਸੂਚਨਾ ਲਵਪ੍ਰੀਤ ਦੇ ਮਾਮਾ ਪੱਪੂ ਰਾਮ ਵਾਸੀ ਜ਼ਿਲ੍ਹਾ ਕੈਥਲ, ਹਰਿਆਣਾ ਨੇ ਪੁਲਿਸ ਕੰਟਰੋਲ ਰੂਮ ਰਾਹੀਂ ਪੁਲਿਸ ਨੂੰ ਦਿੱਤੀ ਸੀ।
ਕੁੱਟ-ਮਾਰ ਤੋਂ ਰੋਕਣ ਉਤੇ ਲਵਪ੍ਰੀਤ ਨੂੰ ਕੀਤਾ ਸੀ ਅਪ-ਮਾਨਿਤ
ਇਸ ਮਾਮਲੇ ਵਿਚ ਦਲਵੀਰ ਦੀ ਸ਼ਿਕਾਇਤ ਅਨੁਸਾਰ ਉਸ ਦਾ ਪਤੀ ਕੰਬਾਈਨ ਉਤੇ ਕੰਮ ਕਰਨ ਲਈ ਮੱਧ ਪ੍ਰਦੇਸ਼ ਗਿਆ ਹੋਇਆ ਸੀ।ਘਰ ਦੀ ਕੰਧ ਅਤੇ ਬਾਥਰੂਮ ਦੋਸ਼ੀਆਂ ਨਾਲ ਸਾਂਝਾ ਹੋਣ ਕਾਰਨ, ਦੋਵੇਂ ਪਰਿਵਾਰ ਇਸ ਦੀ ਵਰਤੋਂ ਕਰਦੇ ਸਨ। ਦੋਸ਼ੀਆਂ ਨੂੰ ਦਲਵੀਰ ਦੀ ਭੈਣ ਦੇ ਆਉਣ ਤੇ ਇਤਰਾਜ਼ ਹੋਣ ਕਰਕੇ ਅਕਸਰ ਝ-ਗ-ੜਾ ਹੁੰਦਾ ਸੀ ਅਤੇ ਆਪਣੀ ਭੈਣ ਦਾ ਪੱਖ ਲੈਣ ਉਤੇ ਦਲਵੀਰ ਦੀ ਕੁੱਟ-ਮਾਰ ਕੀਤੀ ਜਾਂਦੀ ਸੀ।
ਜਦੋਂ ਲਵਪ੍ਰੀਤ ਨੇ ਆਪਣੀ ਮਾਂ ਅਤੇ ਮਾਸੀ ਨਾਲ ਹੁੰਦੇ ਇਸ ਸਲੂਕ ਦਾ ਵਿਰੋਧ ਕੀਤਾ ਤਾਂ ਉਸ ਦੀ ਕੁੱਟ-ਮਾਰ ਕੀਤੀ ਗਈ ਅਤੇ ਜ਼-ਲੀ-ਲ ਕੀਤਾ ਗਿਆ। ਇਸ ਬੇ-ਇੱਜ਼ਤੀ ਕਾਰਨ ਲਵਪ੍ਰੀਤ ਨੇ ਆਪਣੇ ਕਮਰੇ ਵਿਚ ਜਾ ਕੇ ਪੱ-ਖੇ ਨਾਲ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਖਿਆ ਤਾਂ ਲਵਪ੍ਰੀਤ ਦੀ ਦੇਹ ਜ਼ਮੀਨ ਉਤੇ ਪਈ ਸੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤੀ ਹੈ।
ਸਾਰੇ ਦੋਸ਼ੀ ਫਰਾਰ
ਇਸ ਮੌਕੇ ਜਾਣਕਾਰੀ ਦਿੰਦਿਆਂ ਘੱਗਾ ਥਾਣਾ ਇੰਚਾਰਜ ਐੱਸ. ਐੱਚ. ਓ. ਦਰਸ਼ਨ ਸਿੰਘ ਨੇ ਦੱਸਿਆ ਕਿ ਸਾਰੇ ਦੋਸ਼ੀ ਫ਼ਰਾਰ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।