ਡਿਊਟੀ ਪੂਰੀ ਕਰਕੇ, ਘਰ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਵਾਪਰਿਆ ਹਾਦਸਾ, ਮੌਕੇ ਤੇ ਤਿਆਗੇ ਪ੍ਰਾਣ, ਪਰਿਵਾਰਕ ਮੈਂਬਰ ਗਹਿਰੇ ਸੋਗ ਵਿਚ

Punjab

ਜਿਲ੍ਹਾ ਸੰਗਰੂਰ (ਪੰਜਾਬ) ਦੇ ਭਵਾਨੀਗੜ੍ਹ ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੇ ਰਾਸ਼ਟਰੀ ਮਾਰਗ ਉਤੇ ਇਕ ਕੈਂਟਰ ਅਤੇ ਮੋਟਰਸਾਈਕਲ ਦੇ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌ-ਤ ਹੋ ਜਾਣ ਦਾ ਦੁਖ-ਦਾਈ ਸਮਾਚਾਰ ਮਿਲਿਆ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮੋਟਰਸਾਈਕਲ ਸਵਾਰ ਜਸਪ੍ਰੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਭੱਟੀਵਾਲ ਕਲਾਂ ਨੇ ਸਥਾਨਕ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦਾ ਲੜਕਾ ਜਸਪ੍ਰੀਤ ਸਿੰਘ ਪਿੰਡ ਫੱਗੂਵਾਲਾ ਵਿਖੇ ਦੁੱਧ ਦੀ ਡੇਅਰੀ ਉਤੇ ਪਿਛਲੇ 7 ਸਾਲਾਂ ਤੋਂ ਕੰਮ ਕਰ ਰਿਹਾ ਸੀ।

ਪਿਤਾ ਨੇ ਦੱਸਿਆ ਕਿ ਬੀਤੀ 7 ਜੂਨ ਨੂੰ ਉਸ ਦਾ ਲੜਕਾ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਮੋਟਰਸਾਈਕਲ ਉਤੇ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਭਵਾਨੀਗੜ੍ਹ ਦੇ ਸੰਗਰੂਰ ਰੋਡ ਉਤੇ ਦੀਪਕ ਹਸਪਤਾਲ ਦੇ ਥੋੜ੍ਹਾ ਪਿੱਛੇ ਪਹੁੰਚਿਆ ਤਾਂ ਸੰਗਰੂਰ ਤੋਂ ਆ ਰਹੇ ਇਕ ਤੇਜ਼ ਸਪੀਡ ਕੈਂਟਰ ਦੇ ਡਰਾਈਵਰ ਨੇ ਉਸ ਦੇ ਲੜਕੇ ਦੇ ਮੋਟਰਸਾਈਕਲ ਨੂੰ ਓਵਰਟੇਕ ਕਰਨ ਤੋਂ ਬਾਅਦ ਅਚਾ-ਨਕ ਕੈਂਟਰ ਉਸ ਦੇ ਪੁੱਤਰ ਦੇ ਮੋਟਰਸਾਈਕਲ ਦੇ ਅੱਗੇ ਰੋਕ ਦਿੱਤਾ। ਜਿਸ ਕਾਰਨ ਉਸ ਦੇ ਲੜਕੇ ਦਾ ਮੋਟਰਸਾਈਕਲ ਉਕਤ ਕੈਂਟਰ ਨਾਲ ਟਕਰਾ ਗਿਆ ਅਤੇ ਇਸ ਹਾਦਸੇ ਵਿਚ ਉਸ ਦੇ ਲੜਕੇ ਦੀ ਗਰ-ਦਨ ਉਤੇ ਡੂੰ-ਘਾ ਜ਼ਖ਼ਮ ਹੋ ਗਿਆ ਅਤੇ ਉਸ ਦੀਆਂ ਲੱ-ਤਾਂ ਵੀ ਟੁੱ-ਟ ਗਈਆਂ ਅਤੇ ਕੈਂਟਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।

ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੇ ਸਮੇਂ ਉਹ ਅਤੇ ਉਸ ਦਾ ਭਰਾ ਗੁਰਮਿੰਦਰ ਸਿੰਘ ਵੀ ਆਪਣਾ ਕੰਮ ਕਰਕੇ ਆਪਣੇ ਲੜਕੇ ਦੇ ਪਿੱਛੇ ਆ ਰਹੇ ਸਨ ਕਿ ਉਨ੍ਹਾਂ ਵੱਲੋਂ ਆਪਣੇ ਲੜਕੇ ਨੂੰ ਗੰਭੀਰ ਜ਼ਖਮੀ ਹਾਲ ਵਿਚ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਦੇ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਜਸਪ੍ਰੀਤ ਸਿੰਘ ਨੂੰ ਮਿ੍ਤਕ ਐਲਾਨ ਕਰ ਦਿੱਤਾ। ਪੁਲਿਸ ਨੇ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਕੈਂਟਰ ਦੇ ਅਣ-ਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *