ਜਿਲ੍ਹਾ ਕਪੂਰਥਲਾ (ਪੰਜਾਬ) ਦੇ ਪਿੰਡ ਨਾਰੰਗਪੁਰ ਦੇ ਰਹਿਣ ਵਾਲੇ ਅਮਰੀਕਾ ਰਹਿੰਦੇ ਇੱਕ ਪਰਿਵਾਰ ਵਿੱਚ ਘਰੇਲੂ ਝ-ਗ-ੜੇ ਕਾਰਨ ਭਰਾ ਵਲੋਂ, ਭਰਾ ਅਤੇ ਮਾਂ ਉਤੇ ਗੋ-ਲੀ ਚਲਾ ਦਿੱਤੀ ਗਈ। ਇਸ ਘਟਨਾ ਵਿਚ ਗੋ-ਲੀ, ਲੱਗਣ ਕਾਰਨ ਭਰਾ ਦੀ ਮੌ-ਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਮਾਂ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਦੋਸ਼ੀ ਨੇ ਘਰ ਤੋਂ ਕੁਝ ਦੂਰ ਜਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮੌਕੇ ਉਤੇ ਪਹੁੰਚੀ ਪੁਲਿਸ ਨੇ ਦੋਹਾਂ ਦੀਆਂ ਦੇਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਦੋਸ਼ੀ ਦੀ ਮਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਾਬਕਾ ਸਰਪੰਚ ਸਰਬਜੀਤ ਸਿੰਘ ਪੱਪਲ ਨੇ ਦੱਸਿਆ ਕਿ ਉਸ ਦਾ ਚਾਚਾ ਸਾਬਕਾ ਸਰਪੰਚ ਸੂਰਤ ਸਿੰਘ ਜਿਸ ਦਾ ਲੜਕਾ ਭੁਪਿੰਦਰ ਸਿੰਘ ਆਪਣੇ ਦੋ ਪੁੱਤਰਾਂ ਕਰਮਜੀਤ ਸਿੰਘ ਮੁਲਤਾਨੀ ਅਤੇ ਵਿਪਨਪਾਲ ਸਿੰਘ ਮੁਲਤਾਨੀ ਦੇ ਨਾਲ ਪਿਛਲੇ 40 ਸਾਲਾਂ ਤੋਂ ਅਮਰੀਕਾ ਦੇ ਰਿਚ-ਮੰਡਹਿਲ ਵਿਚ ਰਹਿੰਦਾ ਸੀ।
ਸੁੱਤੇ ਪਏ ਭਰਾ ਤੇ ਕੀਤਾ ਵਾਰ
ਬੀਤੀ ਰਾਤ ਭੁਪਿੰਦਰ ਸਿੰਘ ਦੇ ਵੱਡੇ ਪੁੱਤਰ ਕਰਮਜੀਤ ਮੁਲਤਾਨੀ ਨੇ ਆਪਣੇ ਕਮਰੇ ਵਿੱਚ ਸੌਂ ਰਹੇ ਆਪਣੇ ਛੋਟੇ ਭਰਾ ਵਿਪਨਪਾਲ ਸਿੰਘ ਮੁਲਤਾਨੀ ਉਮਰ 26 ਸਾਲ ਨੂੰ ਗੋ-ਲੀ ਮਾਰ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਉਸ ਦੇ ਮਾਪੇ ਬਾਹਰ ਆ ਗਏ। ਬਚਾਅ ਦੌਰਾਨ ਮਾਂ ਨੂੰ ਵੀ ਗੋ-ਲੀ ਲੱਗ ਗਈ।
ਇਸ ਘਟਨਾ ਤੋਂ ਬਾਅਦ ਦੋਸ਼ੀ ਕਰਮਜੀਤ ਮੁਲਤਾਨੀ ਘਰੋਂ ਚਲਿਆ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਅਮਰੀਕਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਜਦੋਂ ਕਿ ਇਸ ਘਟਨਾ ਦੌਰਾਨ ਵਿਪਨ ਮੁਲਤਾਨੀ ਮ੍ਰਿਤਕ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਜਦੋਂ ਪੁਲਿਸ ਦੋਸ਼ੀ ਦੀ ਭਾਲ ਲਈ ਨਿਕਲੀ ਤਾਂ ਦੋਸ਼ੀ ਨੌਜਵਾਨ ਵੀ ਘਰ ਤੋਂ ਇੱਕ ਕਿਲੋਮੀਟਰ ਦੀ ਦੂਰੀ ਉਤੇ ਮ੍ਰਿਤਕ ਪਾਇਆ ਗਿਆ।
ਇਸ ਘਟਨਾ ਦੇ ਪਿੱਛੇ ਦਾ ਅਸਲ ਕਾਰਨ ਜਾਨਣ ਲਈ ਜਾਂਚ ਕਰਦੇ ਹੋਏ ਪੁਲਿਸ ਨੇ ਘਰ ਨੂੰ ਸੀਲ ਕਰ ਦਿੱਤਾ ਹੈ। ਇਸ ਘਟਨਾ ਦੀ ਸੂਚਨਾ ਪਿੰਡ ਨਾਰੰਗਪੁਰ ਪਹੁੰਚਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਅਤੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਦੀ ਪਿੰਡ ਵਿਚ ਰਹਿਣ ਵਾਲੀ ਬਜ਼ੁਰਗ ਦਾਦੀ ਅਤੇ ਪਰਿਵਾਰਕ ਮੈਂਬਰ ਸਦਮੇ ਵਿਚ ਹਨ।