ਜਿਲ੍ਹਾ ਜਲੰਧਰ (ਪੰਜਾਬ) ਦੇ ਵਿਚ ਬੀਤੀ ਰਾਤ ਖੇਤ ਵਿਚ ਹਲ ਵਾਹੁਣ ਸਮੇਂ ਟ੍ਰੈਕਟਰ ਦੀ ਲਪੇਟ ਵਿਚ ਆਉਣ ਕਰਕੇ ਇਕ ਨੌਜਵਾਨ ਕਿਸਾਨ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰੋਮਨਦੀਪ ਸਿੰਘ ਦਿਓਲ ਉਮਰ 26 ਸਾਲ ਪੁੱਤਰ ਸਵਰਗਵਾਸੀ ਦਲਵੀਰ ਸਿੰਘ ਵਾਸੀ ਪਿੰਡ ਬੋਲੀਨਾ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਹੈ। ਰੋਮਨਦੀਪ ਸਿੰਘ ਦਾ ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰ ਵਿਦੇਸ਼ ਵਿੱਚ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਦੇਰ ਰਾਤ ਤੱਕ ਘਰ ਨਾ ਆਉਣ ਤੇ ਦੋਸਤ ਭੇਜਿਆ ਦੇਖਣ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਰੋਮਨ ਦਾ ਪਰਿਵਾਰ ਬੋਲੀਨਾ ਪਿੰਡ ਦਾ ਕਿਸਾਨ ਪਰਿਵਾਰ ਹੈ। ਰੋਮਨ ਬੀਤੀ ਰਾਤ ਆਪਣੇ ਖੇਤ ਵਿੱਚ ਇਕੱਲਾ ਕੰਮ ਕਰ ਰਿਹਾ ਸੀ। ਰਾਤ 2 ਵਜੇ ਤੱਕ ਉਹ ਘਰ ਨਹੀਂ ਆਇਆ। ਜਦੋਂ ਉਸ ਦਾ ਫੋਨ ਨਹੀਂ ਲੱਗ ਰਿਹਾ ਸੀ ਤਾਂ ਉਸ ਦੀ ਮਾਤਾ ਪਰਮਿੰਦਰ ਕੌਰ ਨੇ ਰੋਮਨ ਦੇ ਦੋਸਤ ਪਰਮਵੀਰ ਸਿੰਘ ਨੂੰ ਫੋਨ ਕਰਕੇ ਰੋਮਨ ਦੇ ਨਾ ਆਉਣ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਜਦੋਂ ਪਰਮਵੀਰ ਸਿੰਘ ਖੇਤ ਵਿੱਚ ਗਿਆ ਤਾਂ ਉਸ ਨੇ ਦੇਖਿਆ ਕਿ ਟ੍ਰੈਕਟਰ ਦੇ ਟਾਇਰ ਹੇਠਾਂ ਰੋਮਨ ਮ੍ਰਿ-ਤ-ਕ ਹਾਲ ਵਿਚ ਪਿਆ ਸੀ।
ਸਟਾਰਟ ਖੜ੍ਹਾ ਸੀ ਟ੍ਰੈਕਟਰ
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪਰਮਵੀਰ ਸਿੰਘ ਖੇਤ ਵਿਚ ਪਹੁੰਚਿਆ ਤਾਂ ਟ੍ਰੈਕਟਰ ਸਟਾਰਟ ਖੜ੍ਹਾ ਸੀ। ਇਸ ਦੌਰਾਨ ਉਸ ਨੇ ਪਹਿਲਾਂ ਟ੍ਰੈਕਟਰ ਨੂੰ ਰੋਕਿਆ ਅਤੇ ਤੁਰੰਤ ਪਰਿਵਾਰਕ ਮੈਂਬਰਾਂ, ਸਰਪੰਚ ਕੁਲਵਿੰਦਰ ਬਾਘਾ ਅਤੇ ਪਿੰਡ ਦੇ ਬਜ਼ੁਰਗਾਂ ਨੂੰ ਇਸ ਮਾਮਲੇ ਸਬੰਧੀ ਸੂਚਿਤ ਕੀਤਾ। ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਜਦੋਂ ਉਸ ਨੇ ਖੇਤ ਵਿੱਚ ਜਾ ਕੇ ਦੇਖਿਆ ਤਾਂ ਰੋਮਨ ਟ੍ਰੈਕਟਰ ਦੇ ਟਾਇਰ ਥੱਲ੍ਹੇ ਮ੍ਰਿ-ਤ-ਕ ਹਾਲ ਵਿਚ ਪਿਆ ਸੀ।
ਉਸ ਦੇ ਸਰੀਰ ਉਤੇ ਟਾਇਰ ਚ-ੜ੍ਹ-ਨ ਦੇ ਨਿਸ਼ਾਨ ਸਨ। ਉਸ ਨੇ ਦੱਸਿਆ ਕਿ ਰੋਮਨ ਖੇਤ ਵਿੱਚ ਇਕੱਲਾ ਹੀ ਕੰਮ ਕਰ ਰਿਹਾ ਸੀ। ਇਸ ਲਈ ਇਹ ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਥਾਣਾ ਪਤਾਰਾ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।