ਪੰਜਾਬ ਸੂਬੇ ਦੇ ਜਿਲ੍ਹਾ ਜਲੰਧਰ ਵਿਚ ਬੁੱਧਵਾਰ ਸਵੇਰੇ ਇਕ ਤੇਜ਼ ਸਪੀਡ ਟਿੱਪਰ ਨੇ ਮੋਟਰਸਾਈਕਲ ਉਤੇ ਸਵਾਰ ਪਿਓ ਅਤੇ ਪੁੱਤ ਨੂੰ ਦ-ਰ-ੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਹ ਹਾਦਸਾ ਨਕੋਦਰ ਰੋਡ ਉਤੇ ਖਾਲਸਾ ਸਕੂਲ ਦੇ ਨੇੜੇ ਵਾਪਰਿਆ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਭਾਰਗਵ ਕੈਂਪ ਥਾਣਾ ਪੁਲਿਸ ਨੇ ਦੋਵਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਹਿਚਾਣ ਜਸਵੀਰ ਸਿੰਘ ਉਮਰ 42 ਸਾਲ ਅਤੇ ਕਰਮਨ ਸਿੰਘ ਉਮਰ 16 ਸਾਲ ਵਾਸੀ ਪਿੰਡ ਹੇਰਾਂ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਦੇ ਜੀਜੇ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਲੜਕੀ ਦਾ ਵਿਆਹ ਸੀ। ਅਸੀਂ ਸਬਜ਼ੀ ਲੈਣ ਲਈ ਮਕਸੂਦਾਂ ਮੰਡੀ ਜਾਣਾ ਸੀ। ਮੈਂ ਮੋਟਰਸਾਈਕਲ ਉਤੇ ਥੋੜ੍ਹਾ ਅੱਗੇ ਚਲਿਆ ਗਿਆ। ਜਸਵੀਰ ਸਿੰਘ ਅਤੇ ਕਰਮਨ ਦੂਜੇ ਮੋਟਰਸਾਇਕਲ ਉਤੇ ਆ ਰਹੇ ਸਨ। ਕੁਝ ਦੂਰ ਜਾਣ ਤੋਂ ਬਾਅਦ ਜਦੋਂ ਜਸਵੀਰ ਸਿੰਘ ਨਾ ਆਇਆ ਤਾਂ ਉਸ ਨੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਉਸ ਨੇ ਪਿੰਡ ਨੂੰ ਫੋਨ ਕਰਕੇ ਕਿਹਾ ਕਿ ਜਸਵੀਰ ਸਿੰਘ ਅਤੇ ਕਰਮਣ ਸਿੰਘ ਫੋਨ ਨਹੀਂ ਚੁੱਕ ਰਹੇ। ਇਸ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ਉਤੇ ਵਾਪਸ ਆਉਣ ਲੱਗਾ। ਜਦੋਂ ਉਹ ਖਾਲਸਾ ਸਕੂਲ ਡੰਪ ਦੇ ਨੇੜੇ ਆਇਆ ਤਾਂ ਉਸ ਨੂੰ ਹਾਦਸੇ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਉਸ ਨੇ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ।
ਫਰਾਰ ਹੋਏ ਡਰਾਈਵਰ ਨੂੰ ਇਕ ਕਿਲੋਮੀਟਰ ਦੀ ਦੂਰੀ ਤੋਂ ਫੜਿਆ
ਇਸ ਹਾਦਸੇ ਤੋਂ ਬਾਅਦ ਉਥੇ ਲੋਕਾਂ ਦਾ ਇਕੱਠ ਹੋ ਗਿਆ। ਹਾਦਸੇ ਤੋਂ ਬਾਅਦ ਮੌਕਾ ਮਿਲਦੇ ਹੀ ਡਰਾਈਵਰ ਟਿੱਪਰ ਛੱਡ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪਿੱਛਾ ਕਰਕੇ ਡਰਾਈਵਰ ਨੂੰ ਕਰੀਬ ਇੱਕ ਕਿਲੋਮੀਟਰ ਦੂਰ ਜਾ ਕੇ ਫੜ ਲਿਆ। ਟਿੱਪਰ ਬਠਿੰਡਾ ਦੀ ਇੱਕ ਫਰਮ ਦਾ ਹੈ। ਪੁਲਿਸ ਨੇ ਟਿੱਪਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਹ ਹਾਦਸਾ ਇੰਨਾ ਦਰਦ-ਨਾਕ ਸੀ ਕਿ ਦੇਹਾਂ ਬੁਰੀ ਤਰ੍ਹਾਂ ਦ-ਰ-ੜ ਗਈਆਂ ਅਤੇ ਕਈ ਹਿੱਸੇ ਹੋ ਗਏ। ਪੁਲਿਸ ਨੇ ਪਹਿਲਾਂ ਦੇਹਾਂ ਦੇ ਸਾਰੇ ਅੰ-ਗ ਇਕੱਠੇ ਕੀਤੇ, ਫਿਰ ਲਿ-ਫ਼ਾ-ਫ਼ੇ ਵਿੱਚ ਪਾ ਕੇ ਹਸਪਤਾਲ ਭੇਜ ਦਿੱਤੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐਸ. ਆਈ. ਰਘੁਵੀਰ ਸਿੰਘ ਨੇ ਦੱਸਿਆ ਕਿ ਸਵੇਰੇ 6.30 ਵਜੇ ਪੁਲਿਸ ਕੰਟਰੋਲ ਰੂਮ ਵਿੱਚ ਦੱਸਿਆ ਗਿਆ ਸੀ ਕਿ ਉਕਤ ਸਥਾਨ ਉਤੇ ਹਾਦਸਾ ਵਾਪਰ ਗਿਆ ਹੈ। ਵਾਰ-ਦਾਤ ਵਾਲੀ ਥਾਂ ਤੋਂ ਟਿੱਪਰ ਅਤੇ ਮ੍ਰਿਤਕ ਦਾ ਪਲੈਟੀਨਾ ਮੋਟਰਸਾਇਕਲ (ਪੀਬੀ 03 ਈ 2186) ਕਬਜੇ ਵਿੱਚ ਲੈ ਲਿਆ ਗਿਆ ਹੈ। ਦੋਸ਼ੀ ਡਰਾਈਵਰ ਟਿੱਪਰ ਨੂੰ ਤਾਲਾ ਲਾ ਕੇ ਉਥੋਂ ਫ਼ਰਾਰ ਹੋ ਗਿਆ ਸੀ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।