ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਮੁਕੇਰੀਆ ਹਲਕੇ ਦੇ ਮੁਹੱਲਾ ਰਿਖੀਪੁਰ ਤੋਂ ਇੱਕ ਬਹੁਤ ਹੀ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਥੇ ਪਿਤਾ ਦੇ ਅੰਤਿਮ ਸਸਕਾਰ ਦੀ ਅਰਦਾਸ ਕਰਨ ਤੋਂ ਬਾਅਦ ਅਗਲੀ ਸਵੇਰ ਨੂੰ ਪੁੱਤਰ ਦੀ ਵੀ ਮੌ-ਤ ਹੋ ਗਈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਕੌਂਸਲਰ ਨਿਰਮਲ ਦਾਸ ਦੀ ਵਿਛੜੀ ਆਤਮਾ ਦੀ ਸ਼ਾਂਤੀ ਦੇ ਲਈ 10 ਜੂਨ ਨੂੰ ਅੰਤਿਮ ਅਰਦਾਸ ਕੀਤੀ ਗਈ ਸੀ। ਦੇਰ ਸ਼ਾਮ ਤੱਕ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਸਵਾਗਤ ਕਰਨ ਵਾਲੇ ਅਸ਼ੋਕ ਕੁਮਾਰ ਨੂੰ ਕੀ ਪਤਾ ਸੀ ਕਿ ਉਹ ਸਵੇਰ ਦਾ ਸੂਰਜ ਵੀ ਨਹੀਂ ਦੇਖ ਸਕੇਗਾ।
ਇਹ ਮੌਕੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸ਼ੋਕ ਕੁਮਾਰ ਆਪਣੀ ਪਤਨੀ ਅਤੇ ਜੁਆਕਾਂ ਨਾਲ ਸੌਂ ਰਹੇ ਸਨ। ਜਦੋਂ ਸਵੇਰੇ ਉਠ ਕੇ ਉਸ ਦੀ ਪਤਨੀ ਨੇ ਚਾਹ ਬਣਾ ਕੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ। ਜਿਸ ਕਾਰਨ ਪਰਿਵਾਰ ਸਮੇਤ ਪੂਰੇ ਮੁਹੱਲੇ ਵਿੱਚ ਸੋਗ ਦੀ ਲਹਿਰ ਛਾ ਗਈ। ਅਸ਼ੋਕ ਕੁਮਾਰ ਮੁਕੇਰੀਆ ਪੁਲਿਸ ਦੇ ਵਿੱਚ ਸਹਾਇਕ ਸਬ-ਇੰਸਪੈਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਏ. ਐੱਸ. ਆਈ. ਅਸ਼ੋਕ ਕੁਮਾਰ ਦਾ ਅੱਜ ਪੂਰੇ ਸਰਕਾਰੀ ਅਤੇ ਪੁਲਿਸ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। ਡੀ. ਐਸ. ਪੀ. ਵਿਪਨ ਕੁਮਾਰ, ਐਸ. ਐਚ. ਓ. ਪ੍ਰਮੋਦ ਕੁਮਾਰ ਸਮੇਤ ਵੱਖੋ ਵੱਖ ਪੁਲਿਸ ਅਧਿਕਾਰੀਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਪੁਲਿਸ ਕਰਮਚਾਰੀਆਂ ਨੇ ਆਪਣੇ ਹਥਿ-ਆਰਾਂ ਨੂੰ ਲਹਿਰਾਇਆ ਅਤੇ ਆਪਣੇ ਸਾਥੀ ਨੂੰ ਸਲਾਮੀ ਦਿੰਦੇ ਹੋਏ ਗੋ-ਲੀ-ਆਂ ਚਲਾਈਆਂ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।