ਪੰਜਾਬ ਸੂਬੇ ਦੇ ਫਤਿਹਗੜ੍ਹ ਸਾਹਿਬ ਵਿਚ ਇਕ ਨੌਜਵਾਨ ਨੇ ਵਿਆਹ ਤੋਂ ਬਾਅਦ ਪਤਨੀ ਤੋਂ ਤੰ-ਗ ਆ ਕੇ ਭਾਖੜਾ ਨਹਿਰ ਵਿਚ ਛਾ-ਲ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਪੁਲਿਸ ਨੇ ਉਕਤ ਨੌਜਵਾਨ ਦੀ ਦੇਹ ਗੰਡਾ ਖੇੜੀ ਨਹਿਰ ਵਿੱਚੋਂ ਬਰਾ-ਮਦ ਕੀਤੀ ਹੈ। ਮ੍ਰਿਤਕ ਦੀ ਪਹਿਚਾਣ ਹਰਪ੍ਰੀਤ ਸਿੰਘ ਉਮਰ 28 ਸਾਲ ਵਾਸੀ ਪਿੰਡ ਬਹਿਬਲਪੁਰ ਮੋਰਿੰਡਾ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ, ਸੱਸ ਅਤੇ ਸਾਲੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਵਿਚ ਬੱਸੀ ਪਠਾਣਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਨੌਜਵਾਨ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸ ਦੇ ਲੜਕੇ ਹਰਪ੍ਰੀਤ ਸਿੰਘ ਦਾ ਵਿਆਹ ਪਿੰਡ ਮੁੱਲਾਂਪੁਰ ਨਿਵਾਸੀ ਅਮਨਦੀਪ ਕੌਰ ਨਾਲ ਹੋਇਆ ਸੀ, ਜਿਨ੍ਹਾਂ ਦਾ ਡੇਢ ਸਾਲ ਦਾ ਇਕ ਪੁੱਤਰ ਵੀ ਹੈ। ਉਸ ਦੀ ਨੂੰਹ ਅਕਸਰ ਬਿਨਾਂ ਕਿਸੇ ਕਾਰਨ ਆਪਣੇ ਪੇਕੇ ਘਰ ਚਲੀ ਜਾਂਦੀ ਸੀ, ਜਿਸ ਨੂੰ ਉਹ ਪੰਚਾਇਤ ਲਿਜਾ ਕੇ ਸਮਝਾਉਣ ਤੋਂ ਬਾਅਦ ਘਰ ਲੈ ਆਉਂਦੇ ਸੀ।
ਜਿਸ ਕਾਰਨ ਉਸ ਦੇ ਲੜਕੇ ਦੀ ਪਤਨੀ, ਸੱਸ ਅਤੇ ਸਾਲੀ ਅਕਸਰ ਉਸ ਨੂੰ ਤੰ-ਗ ਕਰਦੇ ਸਨ ਅਤੇ ਉਹ ਤਣਾਅ ਵਿੱਚ ਰਹਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ 6 ਜੂਨ ਨੂੰ ਉਸ ਦਾ ਪੁੱਤਰ ਆਪਣੀ ਪਤਨੀ ਨੂੰ ਮਿਲਾਉਣ ਲਈ ਉਸ ਦੇ ਪੇਕੇ ਘਰ ਲੈ ਕੇ ਗਿਆ ਸੀ। ਜਦੋਂ ਉਹ 7 ਜੂਨ ਨੂੰ ਵਾਪਸ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਗਾ-ਲ੍ਹਾਂ ਕੱਢ ਕੇ ਜ਼-ਲੀ-ਲ ਕੀਤਾ ਹੈ। 7 ਜੂਨ ਨੂੰ ਉਹ ਮੋਟਰਸਾਇਕਲ ਲੈ ਕੇ ਘਰੋਂ ਚਲਿਆ ਗਿਆ।
ਕਰੀਬ 5 ਵਜੇ ਉਸ ਨੇ ਆਪਣੇ ਪੁੱਤਰ ਨੂੰ ਘਰ ਆਉਣ ਲਈ ਫੋਨ ਕੀਤਾ ਤਾਂ ਕਿਸੇ ਹੋਰ ਵਿਅਕਤੀ ਨੇ ਫੋਨ ਚੁੱਕ ਕੇ ਦੱਸਿਆ ਕਿ ਉਸ ਦੇ ਲੜਕੇ ਨੇ ਥਾਬਲਾ ਦੇ ਨੇੜੇ ਭਾਖੜਾ ਨਹਿਰ ਵਿੱਚ ਛਾ-ਲ, ਮਾ-ਰ ਦਿੱਤੀ ਹੈ। ਉਸ ਦੀਆਂ ਚੱਪਲਾਂ ਅਤੇ ਫੋਨ ਨਹਿਰ ਕਿਨਾਰੇ ਪਏ ਸਨ। 11 ਜੂਨ ਨੂੰ ਉਸ ਦੀ ਦੇਹ ਭਾਖੜਾ ਨਹਿਰ ਵਿਚੋਂ ਮਿਲੀ ਸੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਬਸੀ ਪਠਾਣਾ ਦੇ ਏ. ਐਸ. ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉਤੇ ਪੁਲਿਸ ਨੇ ਤਿੰਨਾਂ ਔਰਤਾਂ ਖ਼ਿਲਾਫ਼ ਵੱਖੋ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।