ਅਬੋਹਰ (ਪੰਜਾਬ) ਐਮ. ਬੀ. ਬੀ. ਐਸ. ਦੀ ਪੜ੍ਹਾਈ ਕਰ ਰਹੇ ਅਬੋਹਰ ਦੇ ਇੱਕ ਨੌਜਵਾਨ ਦੀ ਅੰਮ੍ਰਿਤਸਰ ਵਿੱਚ ਰਾਤ ਨੂੰ ਅਚਾ-ਨਕ ਬਿਜਲੀ ਦਾ ਕਰੰਟ ਲੱਗਣ ਕਾਰਨ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਦੇਹ ਅੱਜ ਸ਼ਾਮ ਨੂੰ ਅਬੋਹਰ ਲਿਆਂਦੀ ਜਾਵੇਗੀ ਅਤੇ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਐਸ. ਪੀ. ਐਚ. ਰੀਡਰ ਏ. ਐਸ. ਆਈ. ਅਤੇ ਪਿੰਡ ਮਾਮੂਖੇੜਾ ਦੇ ਰਹਿਣ ਵਾਲੇ ਕੁੰਦਨ ਲਾਲ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਇਹ ਦੋਵੇਂ ਹੀ ਐਮ. ਬੀ. ਬੀ. ਐਸ. ਦੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦਾ ਲੜਕਾ ਪਵਨਦੀਪ ਉਰਫ ਦੀਪੂ ਅੰਮ੍ਰਿਤਸਰ ਵਿਖੇ ਰਹਿ ਕੇ ਐਮ. ਬੀ. ਬੀ. ਐਸ. ਦੀ ਪੜ੍ਹਾਈ ਕਰ ਰਿਹਾ ਹੈ। ਉਸ ਦੀ ਪੜ੍ਹਾਈ ਪੂਰੀ ਹੋਣ ਦੇ ਵਿੱਚ ਅਜੇ ਛੇ ਮਹੀਨੇ ਹੋਰ ਰਹਿੰਦੇ ਸਨ।
ਅੱਜ ਪਵਨਦੀਪ ਦੇ ਮਾਮਾ ਅਤੇ ਮਾਮੀ ਉਸ ਨੂੰ ਮਿਲਣ ਲਈ ਅੰਮ੍ਰਿਤਸਰ ਜਾਣਾ ਸੀ, ਜਿਸ ਦੀ ਤਿਆਰੀ ਲਈ ਉਹ ਕੱਲ੍ਹ ਸ਼ਾਮੀਂ ਹੀ ਕਮਰੇ ਦੀ ਸਫ਼ਾਈ ਕਰ ਰਿਹਾ ਸੀ। ਫਰਸ਼ ਧੋਣ ਦੌਰਾਨ ਉਹ ਅਚਾ-ਨਕ ਤਿਲਕ ਕੇ ਉਥੇ ਰੱਖੇ ਇਨਵਰਟਰ ਉਤੇ ਜਾਕੇ ਡਿੱ-ਗ ਗਿਆ, ਜਿਸ ਤੋਂ ਉਸ ਨੂੰ ਕ-ਰੰ-ਟ ਲੱਗ ਗਿਆ। ਉਸ ਦਾ ਰੌ-ਲਾ ਸੁਣ ਕੇ ਆਸ-ਪਾਸ ਰਹਿਣ ਵਾਲੇ ਉਸ ਦੇ ਸਾਥੀ ਉਥੇ ਪੁੱਜੇ ਤਾਂ ਉਸ ਦੀ ਮੌ-ਤ ਹੋ ਚੁੱਕੀ ਸੀ।
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਮਾਮੂਖੇੜਾ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਅਤੇ ਪਵਨਦੀਪ ਉਰਫ਼ ਦੀਪੂ ਦੀ ਮੌ-ਤ ਉਤੇ ਪੁਲਿਸ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਲੋਕਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।