ਜਿਲ੍ਹਾ ਪਟਿਆਲਾ (ਪੰਜਾਬ) ਦੇ ਘਲੌਰੀ ਗੇਟ ਨੇੜੇ ਸੰਜੇ ਕਲੋਨੀ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਸ਼-ਰਾ-ਬ ਪੀ ਰਹੇ ਲੋਕਾਂ ਨੇ ਪੁਰਾਣੀ ਰੰ-ਜਿ-ਸ਼ ਦਾ ਬਦਲਾ ਲੈਣ ਲਈ ਇਲਾਕੇ ਵਿੱਚੋਂ ਲੰਘ ਰਹੇ ਇੱਕ ਵਿਅਕਤੀ ਉਤੇ ਵਾਰ ਕਰ ਦਿੱਤਾ। ਹ-ਥੌ-ੜੇ ਅਤੇ ਡਾਂ-ਗਾਂ ਦੇ ਵਾਰ ਨਾਲ ਜ਼ਖਮੀ ਹੋਏ ਅਵਤਾਰ ਸਿੰਘ ਤਾਰੀ ਨਾਮ ਦੇ ਵਿਅਕਤੀ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌ-ਤ ਹੋ ਗਈ। ਇਹ ਘਟਨਾ ਬੀਤੀ ਰਾਤ 11 ਤੋਂ 12 ਵਜੇ ਦੇ ਦਰ-ਮਿਆਨ ਦੀ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ 25 ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਮ੍ਰਿਤਕ ਅਤੇ ਦੋਸ਼ੀ ਧਿਰ ਪੁਰਾਣੇ ਦੋਸਤ ਦੱਸੇ ਜਾ ਰਹੇ ਹਨ, ਜੋ ਕੁੱਟ-ਮਾਰ ਦੇ ਕਈ ਕੇਸਾਂ ਵਿੱਚ ਇਕੱਠੇ ਨਾਮਜ਼ਦ ਵੀ ਰਹੇ ਹਨ।
ਦੋਸ਼ੀ ਦਰਸ਼ਨ ਸਿੰਘ ਨੇ ਅਵਤਾਰ ਸਿੰਘ ਨੂੰ ਦੇਖ ਕੇ ਕੀਤਾ ਵਾਰ
ਪ੍ਰਾਪਤ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਤਾਰੀ ਅਤੇ ਦਰਸ਼ਨ ਸਿੰਘ ਉਰਫ ਬਾਬਾ ਪੁਰਾਣੇ ਦੋਸਤ ਰਹੇ ਹਨ। ਪਰ ਸਾਲ ਪਹਿਲਾਂ ਉਨ੍ਹਾਂ ਦਾ ਮਾਮੂਲੀ ਜਿਹੀ ਗੱਲ ਉਤੇ ਝ-ਗ-ੜਾ ਹੋਣ ਤੋਂ ਬਾਅਦ ਆਪਸ ਵਿਚ ਦੁਸ਼-ਮਣੀ ਹੋ ਗਈ ਸੀ। ਦੋਵੇਂ ਧਿਰਾਂ ਇਕ ਦੂਜੇ ਨੂੰ ਦੇਖਦੇ ਹੀ ਇਕ ਦੂਜੇ ਉਤੇ ਵਾਰ ਕਰ ਦਿੰਦੇ ਸਨ। ਬੁੱਧਵਾਰ ਰਾਤ ਨੂੰ ਦਰਸ਼ਨ ਸਿੰਘ ਆਪਣੇ ਘਰ ਦੀ ਛੱਤ ਉਤੇ ਬੈਠ ਕੇ ਆਪਣੇ ਦੋਸਤਾਂ ਨੂੰ ਜਨਮ ਦਿਨ ਦੀ ਪਾਰਟੀ ਉਤੇ ਸ਼-ਰਾ-ਬ ਪਿਆ ਰਿਹਾ ਸੀ। ਇਸ ਦੌਰਾਨ ਅਵਤਾਰ ਸਿੰਘ ਤਾਰੀ ਗਲੀ ਵਿਚੋਂ ਲੰਘਿਆ। ਦੋਵੇਂ ਇੱਕੋ ਇਲਾਕੇ ਦੇ ਰਹਿਣ ਵਾਲੇ ਸਨ, ਇਸ ਮੌਕੇ ਸ਼-ਰਾ-ਬ ਦੇ ਨਸ਼ੇ ਵਿਚ ਧੁੱ-ਤ ਦਰਸ਼ਨ ਨੇ ਤਾਰੀ ਉਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਦਰਸ਼ਨ ਸਿੰਘ ਦੇ ਸਾਰੇ ਦੋਸਤਾਂ ਨੇ ਅਵਤਾਰ ਸਿੰਘ ਉਤੇ ਧੱਕਾ-ਮੁੱਕੀ ਕੀਤੀ ਅਤੇ ਗਲੀ ਵਿਚ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਸਾਰੇ ਦੋਸ਼ੀ ਉਥੋਂ ਫ਼ਰਾਰ ਹੋ ਗਏ ਹਨ।
25 ਲੋਕਾਂ ਖਿਲਾਫ ਹੋਈ ਐੱਫ. ਆਈ. ਆਰ. ਦਰਜ
ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਐਸ. ਐਚ. ਓ. ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਮੁੱਖ ਦੋਸ਼ੀ ਦਰਸ਼ਨ ਸਿੰਘ ਉਰਫ਼ ਬਾਬਾ ਅਤੇ ਕਾਲਾ ਕੈਂਥੀ ਸਮੇਤ 25 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋਵੇਂ ਧ-ੜਿ-ਆਂ ਦਾ ਅਪਰਾ-ਧਿਕ ਰਿਕਾਰਡ ਹੈ, ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਰਾ ਮਾਮਲਾ ਸਾਫ਼ ਹੋ ਜਾਵੇਗਾ।