ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਵਿਚ ਪੈਂਦੇ ਪਿੰਡ ਸਿੰਘਪੁਰ ਜੱਟਾਂ ਦੇ ਇੱਕ ਗਰੀਬ ਕਿਸਾਨ ਦੀ ਖੇਤ ਵਿੱਚ ਚਾਰਾ ਵੱਢਦੇ ਸਮੇਂ ਕ-ਰੰ-ਟ ਲੱਗਣ ਦੇ ਕਾਰਨ ਮੌ-ਤ ਹੋ ਗਈ। ਮਿ੍ਤਕ ਕਿਸਾਨ ਦੀ ਪਹਿਚਾਣ ਮੱਖਣ ਸਿੰਘ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ ਦੇਰ ਰਾਤ ਆਈ ਤੇਜ਼ ਹਨੇਰੀ ਕਾਰਨ ਖੇਤਾਂ ਵਿਚੋਂ ਲੰਘਦੀ ਬਿਜਲੀ ਦੀ ਤਾਰ ਟੁੱਟ ਕੇ ਖੇਤਾਂ ਵਿਚ ਡਿੱਗ ਪਈ ਸੀ। ਜਦੋਂ ਮ੍ਰਿਤਕ ਪਸ਼ੂਆਂ ਲਈ ਚਾਰਾ ਲੈਣ ਲਈ ਨੇੜਲੇ ਖੇਤਾਂ ਵਿੱਚ ਗਿਆ ਤਾਂ ਬਿਜਲੀ ਦੀਆਂ ਤਾਰਾਂ ਦੀ ਚ-ਪੇ-ਟ ਵਿੱਚ ਆਉਣ ਕਾਰਨ ਉਸ ਦੀ ਮੌ-ਤ ਹੋ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਸਵੇਰ ਤੋਂ ਹੀ ਘਰੋਂ ਗਿਆ ਹੋਇਆ ਸੀ। ਪਰ ਜਦੋਂ ਦੇਰ ਸ਼ਾਮ ਤੱਕ ਵੀ ਉਹ ਘਰ ਨਾ ਆਇਆ ਤਾਂ ਪਰਿਵਾਰ ਵਾਲਿਆਂ ਨੇ ਖੇਤਾਂ ਵਿਚ ਅਤੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਭਾਲ ਕਰਨੀ ਸ਼ੁਰੂ ਕਰ ਦਿੱਤੀ। ਦੇਰ ਸ਼ਾਮ ਜਦੋਂ ਪਰਿਵਾਰ ਦੇ ਹੋਰ ਮੈਂਬਰਾਂ ਨੇ ਮੱਖਣ ਸਿੰਘ ਦਾ ਸਾਈਕਲ ਖੇਤਾਂ ਕੋਲ ਹਵੇਲੀ ਵਿੱਚ ਖੜ੍ਹਾ ਦੇਖਿਆ ਤਾਂ ਉਨ੍ਹਾਂ ਨੂੰ ਮੱਖਣ ਸਿੰਘ ਦੀ ਦੇਹ ਨੇੜਲੇ ਖੇਤ ਵਿੱਚ ਪਈ ਮਿਲੀ। ਮ੍ਰਿਤਕ ਦਾ ਸਸਕਾਰ ਪਰਿਵਾਰਕ ਮੈਂਬਰਾਂ ਨੇ ਕਰ ਦਿੱਤਾ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੱਖਣ ਸਿੰਘ ਦੇ ਪਰਿਵਾਰ ਦੀ ਆਰ-ਥਿਕ ਮਦਦ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਉਨ੍ਹਾਂ ਦਾ ਗੁਜਾਰਾ ਹੋ ਸਕੇ। 4 ਧੀਆਂ ਅਤੇ ਇੱਕ ਛੋਟੇ ਪੁੱਤਰ ਦਾ ਪਿਤਾ ਮੱਖਣ ਸਿੰਘ ਘਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਮੱਖਣ ਸਿੰਘ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਪਰ ਹੁਣ ਇਸ ਦੇ ਦੇਹਾਂਤ ਨਾਲ ਪਰਿਵਾਰ ਦਾ ਆਰ-ਥਿਕ ਹਾਲ ਹੋਰ ਵੀ ਮਾੜਾ ਹੋ ਗਿਆ ਹੈ।