ਪੰਜਾਬ ਸੂਬੇ ਦੇ ਲੁਧਿਆਣੇ ਜਿਲ੍ਹੇ ਵਿੱਚ ਕੱਲ੍ਹ ਮਾਲ ਰੋਡ ਛੱਤਰੀ ਚੌਕ ਨੇੜੇ ਇੱਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਇੱਕ ਕੱਪੜੇ ਦੇ ਕਾਰੋਬਾਰੀ ਦੀ ਮੌ-ਤ ਹੋ ਗਈ। ਉਹ ਬੱਸ ਸਟੈਂਡ ਤੋਂ ਆਪਣੇ ਪੇਕੇ ਘਰੋਂ ਆਈ ਪਤਨੀ ਨੂੰ ਲੈਣ ਜਾ ਰਿਹਾ ਸੀ। ਇਸ ਦੌਰਾਨ ਸਬਜ਼ੀਆਂ ਦੇ ਨਾਲ ਭਰੇ ਈ-ਰਿਕਸ਼ਾ ਨੂੰ ਲੈ ਕੇ ਜਾ ਰਹੇ ਡਰਾਈਵਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦੀ ਪਹਿਚਾਣ ਹਿਮਾਂਸ਼ੂ ਜਿੰਮੀ ਉਮਰ 33 ਸਾਲ ਵਾਸੀ ਹੈਬੋਵਾਲ ਦੇ ਰੂਪ ਵਜੋਂ ਹੋਈ ਹੈ।
ਚੌੜੇ ਬਜਾਰ ਵਿੱਚ ਹੈ ਕੱਪੜੇ ਦਾ ਕੰਮ
ਮ੍ਰਿਤਕ ਹਿਮਾਂਸ਼ੂ ਜਿੰਮੀ ਦਾ ਲੁਧਿਆਣੇ ਦੇ ਚੌੜੇ ਬਾਜ਼ਾਰ ਵਿੱਚ ਕੱਪੜਿਆਂ ਦਾ ਕਾਰੋਬਾਰ ਹੈ। ਮ੍ਰਿਤਕ ਜਿੰਮੀ ਦਾ ਇੱਕ ਪੁੱਤਰ ਹੈ। ਇਸ ਘਟਨਾ ਵਾਲੀ ਥਾਂ ਉਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਵੀ ਸਾਹਮਣੇ ਆਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐਸ. ਆਈ. ਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਛੱਤਰੀ ਚੌਕ ਨੇੜੇ ਹਾਦਸਾ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਪੁਲਿਸ ਟੀਮ ਦੇ ਨਾਲ ਮੌਕੇ ਉਤੇ ਪਹੁੰਚੇ ਅਤੇ ਐਕਟਿਵਾ ਚਾਲਕ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਾਇਆ। ਹਸਪਤਾਲ ਵਿੱਚ ਇਲਾਜ ਦੌਰਾਨ ਡਾਕਟਰਾਂ ਨੇ ਐਕਟਿਵਾ ਚਾਲਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਐਕਟਿਵਾ ਸਵਾਰ ਦਾ ਸੰਤੁਲਨ ਵਿਗੜ ਗਿਆ ਸੀ, ਜਿਸ ਕਾਰਨ ਪਿੱਛੇ ਤੋਂ ਆ ਰਹੇ ਸਬਜ਼ੀਆਂ ਨਾਲ ਭਰੇ ਓਵਰਲੋਡ ਈ-ਰਿਕਸ਼ਾ ਨੇ ਬ੍ਰੇਕ ਲਗਾ ਦਿੱਤੀ, ਜਿਸ ਤੋਂ ਬਾਅਦ ਈ-ਰਿਕਸ਼ਾ ਐਕਟਿਵਾ ਚਾਲਕ ਉਤੇ ਪ-ਲ-ਟ ਗਿਆ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਹੈ ਕਿ ਹਿਮਾਂਸ਼ੂ ਜਿੰਮੀ ਘਰ ਤੋਂ ਬੱਸ ਸਟੈਂਡ ਵੱਲ ਪੇਕਿਆਂ ਤੋਂ ਆ ਰਹੀ ਆਪਣੀ ਪਤਨੀ ਨੂੰ ਲੈਣ ਜਾ ਰਿਹਾ ਸੀ। ਮ੍ਰਿਤਕ ਹਿਮਾਂਸ਼ੂ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਏ. ਐਸ. ਆਈ. ਭਜਨ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਹਿਮਾਂਸ਼ੂ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਮ੍ਰਿਤਕ ਦੀ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।