ਪੰਜਾਬ ਵਿਚ ਪੁਲਿਸ ਜ਼ਿਲ੍ਹਾ ਖੰਨਾ ਵਿਚ ਪੈਂਦੇ ਪਿੰਡ ਬਗਲੀ ਕਲਾਂ ਵਿੱਚ ਪਤਨੀ ਅਤੇ ਉਸ ਦੇ ਪ੍ਰੇ-ਮੀ ਤੋਂ ਤੰ-ਗ ਆ ਕੇ ਪਤੀ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਹੁਸਨਪ੍ਰੀਤ ਸਿੰਘ ਉਮਰ 21 ਸਾਲ ਨੇ ਆਪਣੇ ਘਰ ਵਿੱਚ ਫਾ-ਹਾ, ਲਾ ਲਿਆ। ਖੁ-ਦ-ਕੁ-ਸ਼ੀ ਦਾ ਕਾਰਨ ਸਹੁਰੇ ਪਰਿਵਾਰ ਤੋਂ ਸਮੱਸਿ-ਆਵਾਂ ਵੀ ਸਨ। ਸੁ-ਸਾ-ਈ-ਡ ਨੋਟ ਵਿਚ ਸਹੁਰੇ ਪਰਿਵਾਰ ਦੇ ਨਾਲ-ਨਾਲ ਪਤਨੀ ਅਤੇ ਉਸ ਦੇ ਪ੍ਰੇ-ਮੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਕਾਰਨ ਇਸ ਮਾਮਲੇ ਵਿਚ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਪਹਿਚਾਣ ਰਵਨੀਤ ਕੌਰ (ਮ੍ਰਿਤਕ ਦੀ ਪਤਨੀ), ਸੁਖਦੇਵ ਸਿੰਘ (ਸਹੁਰਾ), ਸੁਖਜੀਵਨ ਕੌਰ (ਸੱਸ), ਜਸਪ੍ਰੀਤ ਸਿੰਘ (ਸਾਲਾ) ਵਾਸੀ ਕਰੌਦੀਆਂ ਅਤੇ ਸਨਮ (ਪਤਨੀ ਦਾ ਪ੍ਰੇ-ਮੀ) ਪਤਨੀ ਦੇ ਪ੍ਰੇਮੀ) ਵਾਸੀ ਦਾਊਮਾਜਰਾ ਦੇ ਰੂਪ ਵਜੋਂ ਹੋਈ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਵਾਸੀ ਬਗਲੀ ਕਲਾਂ ਨੇ ਦੱਸਿਆ ਕਿ ਉਸ ਦੇ ਲੜਕੇ ਹੁਸਨਪ੍ਰੀਤ ਸਿੰਘ ਦਾ ਵਿਆਹ ਕਰੀਬ 3 ਮਹੀਨੇ ਪਹਿਲਾਂ ਕਰੌਦੀਆਂ ਦੀ ਰਹਿਣ ਵਾਲੀ ਰਵਨੀਤ ਕੌਰ ਨਾਲ ਹੋਇਆ ਸੀ। ਰਵਨੀਤ ਕੌਰ ਨੇ ਕੈਨੇਡਾ ਜਾਣਾ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਵਾਲੇ ਉਸ ਦੇ ਲੜਕੇ ਨੂੰ ਤੰ-ਗ ਕਰਨ ਲੱਗੇ। ਜਦੋਂ ਰਵਨੀਤ ਕੌਰ ਗਰਭ-ਵਤੀ ਹੋ ਗਈ ਤਾਂ ਉਸ ਨੂੰ ਉਸ ਦੇ ਪੇਕੇ ਘਰ ਲਿਜਾਇਆ ਗਿਆ ਅਤੇ ਗ-ਰ-ਭ ਗਿਰਾ ਦਿੱਤਾ ਗਿਆ। ਜਦੋਂ ਉਸ ਦੇ ਪੁੱਤਰ ਨੇ ਆਪਣੇ ਸਹੁਰੇ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਰਵਨੀਤ ਕੌਰ ਨੇ ਅਜੇ ਕੈਨੇਡਾ ਜਾਣਾ ਹੈ। ਬਲਵਿੰਦਰ ਸਿੰਘ ਦੇ ਦੱਸਣ ਅਨੁਸਾਰ ਉਸ ਦੀ ਨੂੰਹ ਰਵਨੀਤ ਕੌਰ ਉਸ ਦੇ ਪੁੱਤਰ ਹੁਸਨਪ੍ਰੀਤ ਸਿੰਘ ਨੂੰ ਤੰ-ਗ ਕਰਦੀ ਰਹਿੰਦੀ ਸੀ।
ਹੁਸਨਪ੍ਰੀਤ ਸਿੰਘ ਨੇ ਆਪਣੇ ਮੋਬਾਈਲ ਵਿਚ ਸੁ-ਸਾ-ਈ-ਡ ਨੋਟ ਲਿਖਿਆ ਅਤੇ ਉਸ ਨੇ ਆਪਣੇ ਵਿਆਹ ਸਮੇਂ ਦੀ ਫੋਟੋ ਦੇ ਪਿੱਛੇ ਮੋਬਾਈਲ ਦਾ ਪਾਸਵਰਡ ਵੀ ਲਿਖ ਦਿੱਤਾ। ਫੋਨ ਨੋਟਿਸ ਵਿਚ ਰਾਜ਼ ਲਿਖੇ ਗਏ। ਹੁਸਨਪ੍ਰੀਤ ਸਿੰਘ ਨੇ ਲਿਖਿਆ ਕਿ ਉਸ ਦੀ ਪਤਨੀ ਰਵਨੀਤ ਕੌਰ ਦਾ ਦਾਊਮਾਜਰਾ ਦੇ ਰਹਿਣ ਵਾਲੇ ਸਨਮ ਨਾਲ ਅਫੇ-ਅਰ (ਸਬੰਧ) ਚੱਲ ਰਿਹਾ ਹੈ। ਇਸ ਕਾਰਨ ਉਹ ਪ੍ਰੇ-ਸ਼ਾ-ਨ ਰਹਿੰਦਾ ਸੀ। ਉਸ ਦੇ ਸਹੁਰੇ ਵਾਲੇ ਵੀ ਉਸ ਨੂੰ ਬਹੁਤ ਤੰ-ਗ ਕਰਦੇ ਸਨ। ਇਨ੍ਹਾਂ ਸਭ ਤੋਂ ਦੁਖੀ ਹੋ ਕੇ ਉਸ ਨੇ ਖੁ-ਦ-ਕੁ-ਸ਼ੀ ਕਰ ਲਈ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਉਸ ਦੇ ਪੁੱਤਰ ਨੂੰ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਤਨੀ ਦੇ ਨਾਲ-ਨਾਲ ਸੱਸ, ਸਹੁਰਾ, ਸਾਲਾ, ਉਸ ਦੀ ਪਤਨੀ ਦੇ ਪ੍ਰੇਮੀ ਦੱਸੇ ਜਾਣ ਵਾਲੇ ਸਨਮ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਦੋਸ਼ੀਆਂ ਦੀ ਭਾਲ ਵਿੱਚ ਲੱਗੀ ਹੋਈ ਹੈ। ਸਿਵਲ ਹਸਪਤਾਲ ਸਮਰਾਲਾ ਵਿਖੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।