ਮਲੌਦ (ਪੰਜਾਬ) ਖੰਨਾ ਵਿਚ ਨਹਿਰ ਵਿਚੋਂ ਇਕ ਠੇਕੇਦਾਰ ਦੀ ਦੇਹ ਬਰਾ-ਮਦ ਕੀਤੀ ਗਈ ਹੈ। ਮੁੱਢਲੀ ਜਾਂਚ ਵਿੱਚ ਇਸ ਨੂੰ ਖੁ-ਦ-ਕੁ-ਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਜਿਸ ਕਾਰਨ ਥਾਣਾ ਮਲੌਦ ਵਿਚ 8 ਵਿਅਕਤੀਆਂ ਖਿਲਾਫ ਖੁ-ਦ-ਕੁ-ਸ਼ੀ ਲਈ ਮਜ਼-ਬੂਰ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿ-ਤ-ਕ ਦੀ ਪਹਿਚਾਣ ਕੁਲਦੀਪ ਸਿੰਘ ਪੰਨੂ ਉਮਰ 53 ਸਾਲ ਵਾਸੀ ਕਟਾਹਰੀ ਦੇ ਰੂਪ ਵਜੋਂ ਹੋਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।
ਪੰਚਾਇਤ ਵਿਚ ਭਰਾ ਨੇ ਕੀਤਾ ਸੀ ਅਪਮਾਨ
ਇਸ ਮਾਮਲੇ ਵਿਚ ਮ੍ਰਿਤਕ ਦੇ ਭਰਾ ਰਾਜਬੀਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਭਰਾ ਕੁਲਦੀਪ ਸਿੰਘ ਸਰਕਾਰੀ ਵਿਭਾਗ ਵਿੱਚ ਸਿਵਲ ਕੰਮਾਂ ਦੀ ਠੇਕੇਦਾਰੀ ਕਰਦਾ ਸੀ। ਪਿਛਲੇ ਦਿਨੀਂ ਉਸ ਦਾ ਭਰਾ ਕੁਲਦੀਪ ਸਿੰਘ ਅਤੇ ਚਾਚੇ ਦਾ ਲੜਕਾ ਜਸਦੀਪ ਸਿੰਘ ਆਪਣੇ ਘਰ ਬੈਠੇ ਆਪਣੇ ਘਰ ਦੀ ਵੰਡ ਸਬੰਧੀ ਗੱਲਾਂ ਕਰ ਰਹੇ ਸਨ। ਉਦੋਂ ਜਸਦੀਪ ਸਿੰਘ ਦਾ ਸਹੁਰਾ ਮਹਿੰਦਰ ਸਿੰਘ, ਮਾਮਾ ਸੁਰਿੰਦਰ ਸਿੰਘ, ਸੱਸ ਪਰਮਿੰਦਰ ਕੌਰ, ਜਸਦੀਪ ਦੇ ਲੜਕੇ ਕੰਵਰਪਾਲ ਸਿੰਘ ਅਤੇ ਨਵਦੀਪ ਸਿੰਘ ਦੋ ਗੱਡੀਆਂ ਵਿੱਚ ਮੌਕੇ ਉਤੇ ਆਏ।
ਆਉਂਦਿਆਂ ਹੀ ਉਨ੍ਹਾਂ ਨੇ ਧ-ਮ-ਕੀ-ਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਰਵਿੰਦਰ ਸਿੰਘ ਨੇ ਮਾਮਲਾ ਸ਼ਾਂਤ ਕੀਤਾ ਅਤੇ ਦੋਵੇਂ ਧਿਰਾਂ ਉਥੋਂ ਚਲੀਆਂ ਗਈਆਂ। ਕੁਝ ਦਿਨਾਂ ਬਾਅਦ ਵੰਡ ਸਬੰਧੀ ਦੁਬਾਰਾ ਪੰਚਾਇਤ ਬੁਲਾਈ ਗਈ ਜਿਸ ਵਿਚ ਉਪਰੋਕਤ ਸਾਰੇ ਲੋਕ ਹਾਜ਼ਰ ਸਨ। ਜਸਦੀਪ ਸਿੰਘ ਨੇ ਆਪਣੇ ਸਹੁਰੇ ਵਾਲਿਆਂ ਨਾਲ ਮਿਲ ਕੇ ਕੁਲਦੀਪ ਸਿੰਘ ਨੂੰ ਭਲਾ ਬੁਰਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਕੁਲਦੀਪ ਨੂੰ ਗਾ-ਲ੍ਹਾਂ ਕੱਢੀਆਂ ਗਈਆਂ। ਕੁਲਦੀਪ ਉਸ ਦਿਨ ਤੋਂ ਹੀ ਚੁੱਪ ਰਹਿਣ ਲੱਗ ਪਿਆ ਸੀ।
14 ਜੂਨ ਤੋਂ ਲਾ-ਪ-ਤਾ ਚੱਲ ਰਿਹਾ ਸੀ ਕੁਲਦੀਪ ਸਿੰਘ
ਕੁਲਦੀਪ ਸਿੰਘ 14 ਜੂਨ ਨੂੰ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰ ਉਸ ਦੀ ਭਾਲ ਵਿਚ ਲੱਗੇ ਹੋਏ ਸਨ। ਬੀਤੇ ਦਿਨ ਉਸ ਦੀ ਦੇਹ ਨਹਿਰ ਵਿੱਚੋਂ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਰਾਜਬੀਰ ਸਿੰਘ ਦੇ ਬਿਆਨਾਂ ਉਤੇ ਕੁਲਦੀਪ ਦੇ ਭਰਾ ਜਸਦੀਪ ਸਿੰਘ, ਭਾਬੀ ਜਗਦੀਪਪਾਲ ਕੌਰ, ਜਗਦੀਪ ਕੌਰ ਵਾਸੀ ਕਟਾਹਰੀ, ਮਹਿੰਦਰ ਸਿੰਘ, ਪਰਮਿੰਦਰ ਕੌਰ, ਸੁਰਿੰਦਰ ਸਿੰਘ, ਕੰਵਰਪਾਲ ਸਿੰਘ, ਨਵਦੀਪ ਸਿੰਘ ਦੇ ਖਿਲਾਫ ਥਾਣਾ ਮਲੌਦ ਵਿਚ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।