ਰਿਟਾਇਰਡ ਡੀ. ਐਸ. ਪੀ. ਨੇ ਸ਼ੱ-ਕੀ ਹਾਲ ਵਿਚ ਤਿਆਗੇ ਪ੍ਰਾਣ, ਮੁੱਢਲੀ ਜਾਣਕਾਰੀ ਵਿਚ, ਸਾਹਮਣੇ ਆਈਆਂ ਹਨ, ਇਹ ਗੱਲਾਂ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਵਿੱਚ ਬੀਤੀ ਸ਼ਾਮ ਇੱਕ ਸੇਵਾਮੁਕਤ ਡੀ. ਐਸ. ਪੀ. ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿ-ਰ ਵਿੱਚ ਗੋ-ਲੀ ਲੱਗਣ ਨਾਲ ਸੇਵਾਮੁਕਤ ਡੀ. ਐਸ. ਪੀ. ਦੀ ਮੌ-ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਰੀਬ ਇੱਕ ਸਾਲ ਪਹਿਲਾਂ ਸੇਵਾਮੁਕਤ ਹੋਏ ਸਨ। ਉਹ ਮਾਨ-ਸਿਕ ਤੌਰ ਉਤੇ ਬਿਮਾਰ ਸਨ। ਮ੍ਰਿਤਕ ਸੇਵਾਮੁਕਤ ਡੀ. ਐਸ. ਪੀ. ਦੀ ਪਹਿਚਾਣ ਨਾਮ ਬਰਜਿੰਦਰ ਸਿੰਘ ਭੁੱਲਰ ਦੇ ਰੂਪ ਵਜੋਂ ਹੋਈ ਹੈ।

ਰਿ-ਵਾ-ਲ-ਵ-ਰ ਨਾਲ ਚੱਲੀ ਗੋ-ਲੀ

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੰਗਲਵਾਰ ਨੂੰ ਸਰਾਭਾ ਨਗਰ ਸਥਿਤ ਗ੍ਰੀਨ ਐਵੀਨਿਊ ਸਥਿਤ ਆਪਣੇ ਘਰ ਵਿੱਚ ਹੀ ਭੁੱਲਰ ਨੇ ਆਪਣੇ ਲਾਇ-ਸੈਂਸੀ ਰਿ-ਵਾ-ਲ-ਵ-ਰ ਨਾਲ ਖੁਦ ਨੂੰ ਗੋ-ਲੀ ਮਾਰ ਲਈ ਜਿਸ ਕਾਰਨ ਉਨ੍ਹਾਂ ਦੀ ਮੌ-ਤ ਹੋ ਗਈ। ਉਹ ਇੱਥੇ ਆਪਣੇ ਮਾਤਾ-ਪਿਤਾ ਨਾਲ ਰਹਿ ਰਹੇ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਅਤੇ ਜੁਆਕ ਵਿਦੇਸ਼ ਵਿਚ ਰਹਿੰਦੇ ਹਨ।

ਗੋ-ਲੀ ਦੀ ਆਵਾਜ਼ ਸੁਣ ਕੇ ਮਾਤਾ ਪਿਤਾ ਨੂੰ ਇਸ ਘਟਨਾ ਦਾ ਪਤਾ ਲੱਗਿਆ। ਉਹ ਜਿਵੇਂ ਹੀ ਉਸ ਦੇ ਕਮਰੇ ਵਿਚ ਪਹੁੰਚੇ ਤਾਂ ਸਾਰੇ ਹੈਰਾਨ ਰਹਿ ਗਏ। ਬਰਜਿੰਦਰ ਸਿੰਘ ਭੁੱਲਰ ਦੀ ਬ-ਲੱ-ਡ ਨਾਲ ਭਿੱਜੀ ਦੇਹ ਕੁਰਸੀ ਕੋਲ ਪਈ ਸੀ। ਪਰਿਵਾਰਕ ਮੈਂਬਰਾਂ ਦਾ ਰੌ-ਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੰਭਾਲਿਆ ਅਤੇ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਦੀ ਸੂਚਨਾ ਮਿਲਦੇ ਹੀ ਥਾਣਾ ਸਰਾਭਾ ਨਗਰ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਸਰਾਭਾ ਨਗਰ ਦੇ ਐਸ. ਐਚ. ਓ. ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਭੁੱਲਰ ਮਾਨ-ਸਿਕ ਤੌਰ ਤੇ ਬਿਮਾਰ ਸਨ। ਐਸ. ਐਚ. ਓ. ਦੇ ਅਨੁਸਾਰ ਭੁੱਲਰ ਨੇ ਆਪਣੇ ਕਮਰੇ ਵਿੱਚ ਕੁਰਸੀ ਉਤੇ ਬੈਠ ਕੇ ਖ਼ੁਦ ਨੂੰ ਸਿ-ਰ ਉਤੇ ਗੋ-ਲੀ, ਮਾ-ਰ ਲਈ। ਆਵਾਜ਼ ਸੁਣ ਕੇ ਉਸ ਦੇ ਮਾਤਾ-ਪਿਤਾ ਕਮਰੇ ਵਿਚ ਗਏ ਅਤੇ ਕੁਰਸੀ ਉਤੇ ਪਈ ਉਸ ਦੀ ਦੇਹ ਨੂੰ ਦੇਖ ਕੇ ਹੈਰਾਨ ਰਹਿ ਗਏ।

ਜਾਣਕਾਰੀ ਅਨੁਸਾਰ ਭੁੱਲਰ 2023 ਵਿੱਚ ਤੀਜੀ ਭਾਰਤੀ ਰਿਜ਼ਰਵ ਬਟਾਲੀਅਨ (IRB) ਤੋਂ ਸੇਵਾਮੁਕਤ ਹੋਏ ਸਨ। ਉਹ ਲੁਧਿਆਣਾ ਵਿੱਚ ਐਸ. ਐਚ. ਓ. ਵਜੋਂ ਵੀ ਕੰਮ ਕਰ ਚੁੱਕੇ ਹਨ। ਵਿਦੇਸ਼ ਵਿਚ ਰਹਿੰਦੇ ਉਸ ਦੀ ਪਤਨੀ ਅਤੇ ਜੁਆਕਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

Leave a Reply

Your email address will not be published. Required fields are marked *