ਨੌਜਵਾਨ ਨੇ, ਪਤਨੀ ਅਤੇ ਸਹੁਰਿਆਂ ਤੋਂ ਤੰ-ਗ ਹੋਕੇ, ਜਿੰਦਗੀ ਨੂੰ ਆਖੀ ਅਲਵਿਦਾ, 8 ਮਹੀਨੇ ਪਹਿਲਾਂ ਹੀ, ਮਰਜ਼ੀ ਨਾਲ ਕਰਵਾਇਆ ਸੀ ਵਿਆਹ

Punjab

ਪੰਜਾਬ ਸੂਬੇ ਦੇ ਜਿਲ੍ਹਾ ਅੰਮ੍ਰਿਤਸਰ ਵਿਚ ਇਕ ਨੌਜਵਾਨ ਨੇ ਪਤਨੀ ਅਤੇ ਸਹੁਰਿਆਂ ਤੋਂ ਤੰ-ਗ ਆ ਕੇ ਆਪਣੇ ਕਮਰੇ ਵਿਚ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਅਸ਼ੀਸ਼ ਭੱਟੀ ਉਰਫ ਆਸ਼ੂ ਉਮਰ 24 ਸਾਲ ਵਾਸੀ ਸੰਜੇ ਗਾਂਧੀ ਕਲੋਨੀ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਵਿਚ ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਸਟੀਫਨ ਦੇ ਬਿਆਨਾਂ ਉਤੇ ਕਾਰਵਾਈ ਕਰਦੇ ਹੋਇਆਂ ਦੋਸ਼ੀ ਸਹੁਰੇ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦੋਂ ਕਿ ਪਤਨੀ, ਸੱਸ, ਸਾਲਾ ਅਜੇ ਫ਼ਰਾਰ ਦੱਸੇ ਜਾ ਰਹੇ ਹਨ।

ਇਸ ਮਾਮਲੇ ਬਾਰੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਟੀਫਨ ਨੇ ਦੱਸਿਆ ਕਿ ਵੱਡੇ ਬੇਟੇ ਆਸ਼ੀਸ਼ ਭੱਟੀ ਦੇ ਕਾਜਲ ਨਾਲ ਪ੍ਰੇ-ਮ ਸਬੰਧ ਸਨ, ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਕਾਜਲ ਅਤੇ ਆਸ਼ੀਸ਼ ਦਾ ਵਿਆਹ 7 ਅਕਤੂਬਰ 2023 ਨੂੰ ਕੀਤਾ ਗਿਆ ਸੀ। ਵਿਆਹ ਦੇ ਕੁਝ ਮਹੀਨੇ ਬਾਅਦ ਹੀ ਨੂੰਹ ਕਾਜਲ ਉਸ ਦੇ ਪੁੱਤਰ ਨੂੰ ਤੰ-ਗ ਕਰਨ ਲੱਗ ਪਈ ਸੀ।

ਉਸ ਨੇ ਦੱਸਿਆ ਕਿ ਕਾਜਲ ਵਾਰ-ਵਾਰ ਝ-ਗ-ੜਾ ਕਰਦੀ ਰਹਿੰਦੀ ਸੀ। ਜਿਸ ਕਾਰਨ ਉਸ ਦਾ ਪੁੱਤਰ ਕਾਫੀ ਪ੍ਰੇ-ਸ਼ਾ-ਨ ਰਹਿੰਦਾ ਸੀ। ਨੂੰਹ ਕਾਜਲ ਉਸ ਦੇ ਪੁੱਤਰ ਆਸ਼ੀਸ਼ ਨੂੰ ਆਪਣੇ ਨਾਲ ਆਪਣੇ ਪੇਕੇ ਘਰ ਲੈ ਗਈ ਸੀ, ਜਿੱਥੇ ਕਾਜਲ ਨੇ ਆਪਣੇ ਪਿਤਾ ਸੁਰੇਸ਼ ਕੁਮਾਰ, ਮਾਂ ਪ੍ਰਵੀਨ, ਸਾਲਾ ਰਮਨ ਅਤੇ ਮਾਮਾ-ਸਹੁਰਾ ਲੱਕੀ ਨਾਲ ਮਿਲ ਕੇ ਆਸ਼ੀਸ਼ ਨੂੰ ਕਾਫੀ ਪ੍ਰੇ-ਸ਼ਾ-ਨ ਕੀਤਾ।

ਐਤਵਾਰ ਨੂੰ ਤੜਕੇ 3 ਵਜੇ ਪੁੱਤਰ ਮੋਟਰਸਾਇਕਲ ਤੇ ਘਰ ਪਰਤਿਆ ਤਾਂ ਉਸ ਨੇ ਆ ਕੇ ਦੱਸਿਆ ਕਿ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਬਹੁਤ ਪ੍ਰੇ-ਸ਼ਾ-ਨ ਕੀਤਾ ਹੈ, ਇਹ ਕਹਿ ਕੇ ਉਹ ਆਪਣੇ ਕਮਰੇ ਵਿਚ ਸੌਂ ਗਿਆ। ਜਦੋਂ ਸਵੇਰੇ 6 ਵਜੇ ਕਮਰੇ ਦਾ ਗੇਟ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਪੁੱਤਰ ਫਾ-ਹੇ ਨਾਲ ਲ-ਟ-ਕ ਰਿਹਾ ਸੀ, ਉਸ ਦੀ ਮੌ-ਤ ਹੋ ਚੁੱਕੀ ਸੀ।

Leave a Reply

Your email address will not be published. Required fields are marked *