ਹਰਿਆਣੇ ਸੂਬੇ ਦੇ ਕਰਨਾਲ ਵਿਚ 14 ਸਾਲ ਉਮਰ ਦੇ ਲੜਕੇ ਦੇ ਪੇਟ ਵਿਚ ਸਾਈਕਲ ਦਾ ਹੈਂਡਲ ਵ-ੜ ਗਿਆ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਉਹ ਘਰ ਦੇ ਬਾਹਰ ਸਾਈਕਲ ਚਲਾ ਰਿਹਾ ਸੀ। ਮ੍ਰਿਤਕ ਲੜਕਾ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਲੜਕਾ ਕੁੰਜਪੁਰਾ ਨੇੜੇ ਬਜੀਦਪੁਰ ਵਿੱਚ ਆਪਣੇ ਨਾਨਕਿਆਂ ਦੇ ਘਰ ਰਹਿੰਦਾ ਸੀ। ਸਕੂਲ ਵਿਚ ਛੁੱਟੀਆਂ ਹੋਣ ਕਾਰਨ ਉਹ ਆਪਣੀ ਮਾਂ ਨੂੰ ਮਿਲਣ ਆਇਆ ਸੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਮਾਮਾ ਵਿਕਰਮ ਸ਼ਰਮਾ ਨੇ ਦੱਸਿਆ ਕਿ ਉਸ ਦੀ ਭੈਣ ਕਰਨਾਲ ਦੇ ਕਲੰਦਰੀ ਗੇਟ ਕੋਲ ਰਹਿੰਦੀ ਹੈ ਪਰ ਭਾਣਜਾ ਭਵਿਸ਼ਿਆ ਸ਼ਰਮਾ ਕਰੀਬ ਡੇਢ ਸਾਲ ਤੋਂ ਮੇਰੇ ਕੋਲ ਰਹਿ ਰਿਹਾ ਸੀ। ਭਵਿਸ਼ਿਆ ਨੇ 18 ਜੂਨ ਨੂੰ ਸਵੇਰੇ 11 ਵਜੇ ਮੇਰੇ ਕੋਲ ਆਉਣਾ ਸੀ।
ਉਸ ਨੇ ਦੱਸਿਆ ਕਿ ਭਾਣਜੇ ਨੂੰ ਸਾਈਕਲ ਚਲਾਉਣ ਦਾ ਸ਼ੌਕ ਸੀ। ਬੀਤੀ ਸੋਮਵਾਰ 17 ਜੂਨ ਨੂੰ ਰਾਤ ਕਰੀਬ 10 ਵਜੇ ਉਹ ਸਾਈਕਲ ਉਤੇ ਘੁੰਮਣ ਲਈ ਘਰੋਂ ਗਿਆ ਪਰ ਕੁਝ ਦੂਰ ਜਾਣ ਉਤੇ ਉਹ ਸਾਈਕਲ ਤੋਂ ਡਿੱਗ ਗਿਆ। ਮੇਰੀ ਭੈਣ ਵੀ ਘਰ ਦੇ ਬਾਹਰ ਖੜ੍ਹੀ ਸੀ। ਉਹ ਭੱਜ ਕੇ ਉਸ ਕੋਲ ਗਈ ਅਤੇ ਦੇਖਿਆ ਕਿ ਸਾਈਕਲ ਦਾ ਹੈਂਡਲ ਉਸ ਦੇ ਪੇਟ ਵਿੱਚ ਵੜਿਆ ਹੋਇਆ ਸੀ। ਇਹ ਦੇਖ ਕੇ ਭੈਣ ਬੇ-ਸੁੱ-ਧ ਹੋ ਗਈ।
ਇਲਾਜ ਦੌਰਾਨ ਹੋਈ ਮੌ-ਤ
ਇਸ ਤੋਂ ਬਾਅਦ ਜਦੋਂ ਜੁਆਕ ਦੇ ਪੇ-ਟ ਵਿਚੋਂ ਹੈਂਡਲ ਕੱਢਿਆ ਗਿਆ ਤਾਂ ਬ-ਲੱ-ਡ ਵਹਿਣ ਲੱਗ ਗਿਆ। ਲਗਭਗ 5 ਤੋਂ 7 ਯੂਨਿਟ ਖੂਨ ਦੀ ਕਮੀ ਹੋ ਚੁੱਕੀ ਸੀ। ਪਰਿਵਾਰ ਨੇ ਉਸ ਨੂੰ ਤੁਰੰਤ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਪਰ ਪਰਿਵਾਰ ਵਾਲੇ ਉਸ ਨੂੰ ਚੰਡੀਗੜ੍ਹ ਦੀ ਬਜਾਏ ਕਰਨਾਲ ਸਥਿਤ ਇਕ ਨਿੱਜੀ ਹਸਪਤਾਲ ਵਿਚ ਲੈ ਗਏ। ਇੱਥੋਂ ਵੀ ਡਾਕਟਰਾਂ ਨੇ ਉਸ ਨੂੰ ਫੋਰਟਿਸ ਹਸਪਤਾਲ ਰੈਫਰ ਕਰ ਦਿੱਤਾ। ਉਸ ਸਮੇਂ ਭਵਿਸ਼ਿਆ ਦੇ ਸਾਹ ਚੱਲ ਰਹੇ ਸੀ।
ਸ਼ਾਹਬਾਦ ਤੋਂ ਬਾਅਦ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਇਸ ਨੂੰ ਦੇਖਦੇ ਹੋਏ ਉਸ ਨੂੰ ਨੇੜੇ ਸਥਿਤ ਆਦੇਸ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਭਵਿਸ਼ਿਆ ਦੇ ਪਿਤਾ ਪਵਨ ਸ਼ਰਮਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਹਨ। ਉਸ ਦੀ ਇੱਕ ਛੋਟੀ ਭੈਣ ਹੈ। ਉਹ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਹੈ ਅਤੇ ਉੱਥੇ ਪੜ੍ਹਦੀ ਹੈ।
ਸੀਵਰੇਜ ਦੇ ਢੱਕਣ ਵੀ ਉਖੜੇ ਹੋਏ
ਮ੍ਰਿਤਕ ਲੜਕੇ ਦੇ ਚਾਚੇ ਨੇ ਦੱਸਿਆ ਕਿ ਜਿਸ ਥਾਂ ਉਤੇ ਹਾਦਸਾ ਵਾਪਰਿਆ ਹੈ, ਉਥੇ ਸੀਵਰੇਜ ਦੇ ਢੱਕਣ ਵੀ ਉੱਖੜੇ ਹੋਏ ਹਨ। ਸੜਕ ਦਾ ਇੱਕ ਹਿੱਸਾ ਬੁਰੇ ਹਾਲ ਵਿਚ ਹੈ। ਇਹ ਹਾਦਸਾ ਕਲੰਦਰੀ ਗੇਟ ਤੋਂ ਅਰਜੁਨ ਗੇਟ ਵੱਲ ਜਾਂਦੇ ਸਮੇਂ ਵਾਪਰਿਆ। ਪਰਿਵਾਰ ਡੂੰਘੇ ਸਦਮੇ ਵਿੱਚ ਹੈ।
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ। ਪੋਸਟ ਮਾਰਟਮ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।