ਵਿਦੇਸ਼ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਤਿਆਗੇ ਪ੍ਰਾਣ, ਰੂਮਮੇਟ ਨੇ ਫੋਨ ਕਰਕੇ, ਪਰਿਵਾਰ ਨੂੰ ਦਿੱਤੀ ਇਹ ਜਾਣਕਾਰੀ

Punjab

ਪੰਜਾਬ ਸੂਬੇ ਦੇ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਪਿੰਡ ਸਰਫਕੋਟ ਦੇ ਨੌਜਵਾਨ ਗੁਰਬਾਜ ਸਿੰਘ ਉਮਰ 19 ਸਾਲ ਪੁੱਤਰ ਗੁਰਪ੍ਰੀਤ ਸਿੰਘ ਦੀ ਰੋਮਾਨੀਆ ਵਿੱਚ ਸ਼ੱ-ਕੀ ਹਾਲ ਦੇ ਵਿੱਚ ਮੌ-ਤ ਹੋਣ ਦਾ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਸਮਾਂ ਪਹਿਲਾਂ ਕੰਮ ਦੀ ਤਲਾਸ਼ ਵਿਚ ਰੋਮਾਨੀਆ ਗਿਆ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਬਾਜ਼ ਸਿੰਘ ਦੀ ਮਾਤਾ ਮਨਦੀਪ ਕੌਰ ਅਤੇ ਤਾਏ ਚਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗੁਰਬਾਜ਼ ਸਿੰਘ ਆਪਣੇ ਚੰਗੇ ਭਵਿੱਖ ਅਤੇ ਰੋਜ਼ੀ ਰੋਟੀ ਕਮਾਉਣ ਲਈ ਰੋਮਾਨੀਆ ਗਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਉਥੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾ-ਨਕ ਬੇਟੇ ਦੇ ਰੂਮਮੇਟ ਹੀਰਾ ਸਿੰਘ ਦਾ ਫੋਨ ਆਇਆ ਕਿ ਗੁਰਬਾਜ਼ ਸਿੰਘ ਦੀ ਸਿਹਤ ਖਰਾਬ ਹੋ ਗਈ ਹੈ। ਫਿਰ ਅਗਲੇ ਦਿਨ ਉਨ੍ਹਾਂ ਨੂੰ ਫੋਨ ਆਇਆ ਕਿ ਗੁਰਬਾਜ਼ ਸਿੰਘ ਦੀ ਮੌ-ਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਉਤੇ ਦੱਸਿਆ ਗਿਆ ਸੀ ਕਿ ਗੁਰਬਾਜ਼ ਸਿੰਘ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਰਾਤ ਨੂੰ ਦਵਾਈ ਦਿੱਤੀ ਗਈ ਸੀ, ਪਰ ਅਗਲੀ ਸਵੇਰ ਉਹ ਉਠਿਆ ਹੀ ਨਹੀਂ।

ਇਸ ਤੋਂ ਬਾਅਦ ਮੈਡੀਕਲ ਟੀਮ ਨੂੰ ਸੂਚਿਤ ਕੀਤਾ ਗਿਆ। ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰਕ ਮੈਂਬਰਾਂ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੁੱਤਰ ਗੁਰਬਾਜ਼ ਸਿੰਘ ਦੀ ਦੇਹ ਨੂੰ ਭਾਰਤ (ਪੰਜਾਬ) ਵਾਪਸ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।

Leave a Reply

Your email address will not be published. Required fields are marked *