ਭਾਣਜੇ ਨੂੰ ਬਚਾਉਣ ਦੀ ਕੋਸ਼ਿਸ਼ ਵਿਚ, ਮਾਮੇ ਨਾਲ ਵੀ ਵਾਪਰਿਆ ਹਾਦਸਾ, ਦੋਵਾਂ ਨੇ ਤਿਆਗੇ ਪ੍ਰਾਣ, ਪਰਿਵਾਰਕ ਮੈਂਬਰ ਡੂੰਘੇ ਸੋਗ ਵਿਚ

Punjab

ਜਿਲ੍ਹਾ ਨਵਾਂਸ਼ਹਿਰ (ਪੰਜਾਬ) ਦੇ ਪਿੰਡ ਆਸਰੋਂ ਨੇੜੇ ਬੰਦਲੀ ਸ਼ੇਰ ਧਾਰਮਿਕ ਸਥਾਨ ਨਾਲ ਲੱਗਦੇ ਸਤਲੁਜ ਦਰਿਆ ਦੇ ਕੰਢੇ ਉਤੇ ਖੜ੍ਹੇ ਇਕ 14 ਸਾਲ ਉਮਰ ਦੇ ਨੌਜਵਾਨ ਦਾ ਬੀਤੇ ਦਿਨ ਪੈਰ ਤਿਲਕ ਗਿਆ ਅਤੇ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਇਸ ਦੌਰਾਨ ਉਸ ਨੂੰ ਬਚਾਉਣ ਲਈ ਸੈਕਟਰ 38 ਦੇ ਰਹਿਣ ਵਾਲੇ ਰਮਨ ਕੁਮਾਰ ਉਮਰ 34 ਸਾਲ ਨੇ ਵੀ ਨਦੀ ਵਿੱਚ ਛਾ-ਲ, ਲਾ ਦਿੱਤੀ ਪਰ ਉਹ ਵੀ ਬਾਹਰ ਨਾ ਆ ਸਕਿਆ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁ-ੜ੍ਹ ਗਿਆ।

ਨਦੀ ਵਿੱਚ ਡਿੱ-ਗਿ-ਆ ਲੜਕਾ

ਇਸ ਮਾਮਲੇ ਬਾਰੇ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਆਸਰੋਂ ਨੇੜੇ ਧਾਰਮਿਕ ਸਥਾਨ ਹੈ। ਉਥੇ ਹੀ ਅੱਜ ਪੀਰ ਬਾਬਾ ਬੰਦਲੀ ਸ਼ੇਰ ਵਿਖੇ ਸੰਤ ਬਾਬਾ ਕੇਹਰ ਸਿੰਘ ਜੀ ਦੀ ਬਰਸੀ ਮਨਾਈ ਜਾ ਰਹੀ ਸੀ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਸੀ। ਇੱਕ ਪਰਿਵਾਰ ਖਰੜ ਤੋਂ ਵੀ ਆਇਆ ਹੋਇਆ ਸੀ ਅਤੇ ਇਸ ਪਰਿਵਾਰ ਦਾ 14 ਸਾਲ ਉਮਰ ਦਾ ਲੜਕਾ ਅੰਸ਼ ਵਾਲੀਆ ਨਜ਼ਦੀਕ ਪੈਂਦੇ ਸਤਲੁਜ ਦਰਿਆ ਦੇ ਕੰਢੇ ਪਹੁੰਚ ਕੇ ਪਾਣੀ ਨੂੰ ਦੇਖ ਰਿਹਾ ਸੀ ਕਿ ਅਚਾ-ਨਕ ਪੈਰ ਤਿਲਕ ਕੇ ਉਹ ਪਾਣੀ ਵਿੱਚ ਡਿੱ-ਗ ਗਿਆ। ਅੰਸ਼ ਨੂੰ ਸਤਲੁਜ ਦਰਿਆ ਵਿੱਚ ਡਿੱ-ਗ-ਣ ਤੋਂ ਬਚਾਉਣ ਲਈ ਉਸ ਦੇ ਮਾਮੇ ਨੇ ਤੁਰੰਤ ਪਾਣੀ ਵਿੱਚ ਛਾਲ ਮਾ-ਰ ਦਿੱਤੀ ਪਰ ਉਹ ਵੀ ਤੇਜ਼ ਬਹਾਅ ਦੀ ਲ-ਪੇ-ਟ ਵਿੱਚ ਆ ਗਿਆ।

ਗੋਤਾਖੋਰਾਂ ਦੀ ਟੀਮ ਲੱਭਣ ਲੱਗੀ

ਦੱਸਿਆ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਚੌਕੀ ਆਸਰੋਂ ਦੀ ਪੁਲਿਸ ਨੂੰ ਦਿੱਤੀ। ਜਿੱਥੋਂ ਏ. ਐਸ. ਆਈ. ਲਕਸ਼ਮਣ ਦਾਸ ਪੁਲਿਸ ਪਾਰਟੀ ਨਾਲ ਮੌਕੇ ਉਤੇ ਪਹੁੰਚੇ ਅਤੇ ਤੁਰੰਤ ਰੋਪੜ ਤੋਂ ਗੋਤਾਖੋਰਾਂ ਨੂੰ ਬੁਲਾ ਕੇ ਮਾਮੇ ਅਤੇ ਭਾਣਜੇ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਖ਼ਬਰ ਦੇ ਲਿਖੇ ਜਾਣ ਤੱਕ ਗੋਤਾਖੋਰ ਦੋਵਾਂ ਦੀ ਭਾਲ ਵਿਚ ਲੱਗੇ ਹੋਏ ਸਨ।

ਪ੍ਰਸ਼ਾਸਨ ਦੇ ਹੁਕਮਾਂ ਤੋਂ ਬਾਅਦ ਵੀ ਦਰਿਆ ਨੇੜੇ ਜਾ ਰਹੇ ਹਨ ਲੋਕ

ਧਿਆਨਯੋਗ ਹੈ ਕਿ ਕੁਝ ਦਿਨ ਪਹਿਲਾਂ ਸਤਲੁਜ ਦਰਿਆ ਵਿਚ ਨਹਾਉਣ ਗਏ ਦੋ ਨੌਜਵਾਨ ਡੁੱ-ਬ ਗਏ ਸਨ। ਪ੍ਰਸ਼ਾਸਨ ਵਲੋਂ ਰੋਕ ਦੇ ਹੁਕਮਾਂ ਦੇ ਬਾਵਜੂਦ ਲੋਕ ਦਰਿਆਵਾਂ ਅਤੇ ਨਹਿਰਾਂ ਵਿੱਚ ਇਸ਼ਨਾਨ ਕਰ ਰਹੇ ਹਨ। ਜਿਸ ਕਾਰਨ ਅਜਿਹੀਆਂ ਘਟ-ਨਾਵਾਂ ਅਕਸਰ ਵਾਪਰ ਰਹੀਆਂ ਹਨ।

Leave a Reply

Your email address will not be published. Required fields are marked *