ਜਿਲ੍ਹਾ ਮੋਹਾਲੀ (ਪੰਜਾਬ) ਦੇ ਇੱਕ ਹੋਟਲ ਵਿੱਚ ਇੱਕ ਔਰਤ ਦਾ ਉਸ ਦੇ ਪ੍ਰੇ-ਮੀ ਵੱਲੋਂ ਕ-ਤ-ਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ। ਇਨ੍ਹਾਂ ਦੋਵਾਂ ਦੇ ਨਾਲ ਇੱਕ 4 ਸਾਲ ਦਾ ਲੜਕਾ ਵੀ ਸੀ, ਜਿਸ ਨੂੰ ਲੈ ਕੇ ਦੋਸ਼ੀ ਉਥੋਂ ਭੱਜ ਗਿਆ। ਪਰ ਬਾਅਦ ਵਿੱਚ ਦੋਸ਼ੀ ਨੇ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਥਾਣੇ ਵਿੱਚ ਜਾ ਕੇ ਆਤਮ ਸਮਰਪਣ ਕਰ ਦਿੱਤਾ ਅਤੇ ਪੁਲਿਸ ਨੂੰ ਸਾਰੀ ਕਹਾਣੀ ਵੀ ਦੱਸ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਸਬੰਧੀ ਮੁਹਾਲੀ ਪੁਲਿਸ ਨੂੰ ਸੂਚਿਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਔਰਤ ਦਾ ਕ-ਤ-ਲ ਇਸ ਲਈ ਕੀਤੀ ਕਿਉਂਕਿ ਉਸ ਨੂੰ ਉਸ ਦੀ ਵਫ਼ਾਦਾਰੀ ਉਤੇ ਸ਼ੱ-ਕ ਸੀ। ਫਿਲਹਾਲ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਪਤੀ ਨਾਲ ਚੱਲ ਰਿਹਾ ਹੈ ਮਹਿਲਾ ਦਾ ਕੇਸ
ਇਸ ਮਾਮਲੇ ਬਾਰੇ ਮੁਹਾਲੀ ਸਿਟੀ ਥਾਣਾ 1 ਦੇ ਇੰਚਾਰਜ ਮੋਹਿਤ ਕੁਮਾਰ ਦੇ ਦੱਸਣ ਅਨੁਸਾਰ ਮ੍ਰਿਤਕ ਮਹਿਲਾ ਦੇ ਗਲੇ ਉਤੇ ਨਿਸ਼ਾਨ ਮਿਲੇ ਹਨ। ਉਸ ਦੀ ਪਹਿਚਾਣ ਸੁਨੀਤਾ ਵਾਸੀ ਨਵਾਂਸ਼ਹਿਰ ਦੇ ਰੂਪ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 26 ਸਾਲ ਹੈ। ਦੋਸ਼ੀ ਦੀ ਪਹਿਚਾਣ ਸੁਨੀਲ ਕੁਮਾਰ ਨਵਾਂਸ਼ਹਿਰ ਦੇ ਰਹਿਣ ਵਾਲੇ ਦੇ ਰੂਪ ਵਜੋਂ ਹੋਈ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਨੇ ਬੁੱਧਵਾਰ ਨੂੰ ਮੁਹਾਲੀ ਦੇ ਫੇਜ਼-1 ਵਿੱਚ ਇੱਕ ਹੋਟਲ ਵਿੱਚ ਕਮਰਾ ਲਿਆ ਸੀ। ਉਨ੍ਹਾਂ ਦੇ ਨਾਲ 4 ਸਾਲ ਦਾ ਜੁਆਕ ਵੀ ਸੀ। ਇਹ ਜੁਆਕ ਸੁਨੀਤਾ ਦਾ ਹੈ। ਕਰੀਬ 4 ਸਾਲ ਪਹਿਲਾਂ ਪਤੀ ਨਾਲ ਹੋਏ ਝ-ਗ-ੜੇ ਕਾਰਨ ਸੁਨੀਤਾ ਦਾ ਤਲਾਕ ਦਾ ਮਾਮਲਾ ਚੱਲ ਰਿਹਾ ਹੈ।
ਥਾਣਾ ਇੰਚਾਰਜ ਨੇ ਦੱਸਿਆ ਕਿ ਔਰਤ ਉਦੋਂ ਤੋਂ ਆਪਣੇ ਬੁਆਏਫ੍ਰੈਂਡ ਸੁਨੀਲ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ। ਹਾਲਾਂਕਿ ਔਰਤ ਦੀਆਂ ਕੁਝ ਹਰ-ਕਤਾਂ ਕਾਰਨ ਦੋਸ਼ੀ ਨੂੰ ਸ਼ੱ-ਕ ਸੀ ਕਿ ਉਸ ਦੇ ਕਿਸੇ ਹੋਰ ਨਾਲ ਸਬੰਧ ਹਨ। ਇਸ ਕਾਰਨ ਜਦੋਂ ਉਹ ਦੋਵੇਂ ਹੋਟਲ ਵਿਚ ਆਏ ਤਾਂ ਉਨ੍ਹਾਂ ਵਿਚਕਾਰ ਲ-ੜਾ-ਈ ਹੋ ਗਈ।
ਜਿਸ ਦੌਰਾਨ ਸੁਨੀਲ ਨੇ ਸੁਨੀਤਾ ਉਤੇ ਚਾ-ਕੂ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ ਅਤੇ ਉੱਥੋਂ ਫਰਾਰ ਹੋ ਗਿਆ। ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਅੱਜ ਸਵੇਰੇ ਹੋਟਲ ਸਟਾਫ਼ ਨੇ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸਟਾਫ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦਰਵਾਜ਼ਾ ਤੋੜਿਆ ਅਤੇ ਜਦੋਂ ਅੰਦਰ ਦੇਖਿਆ ਉਥੇ ਸੁਨੀਤਾ ਦੀ ਦੇਹ ਬ-ਲੱ-ਡ ਨਾਲ ਭਿੱਜੇ ਹਾਲ ਵਿਚ ਪਈ ਮਿਲੀ। ਉਸ ਦੀ ਗਰ-ਦਨ ਉਤੇ ਨਿਸ਼ਾਨ ਸਨ। ਨੇੜਿਓਂ ਇੱਕ ਚਾ-ਕੂ ਬਰਾ-ਮਦ ਹੋਇਆ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕ-ਤ-ਲ ਉਸੇ ਚਾ-ਕੂ ਨਾਲ ਕੀਤਾ ਗਿਆ ਸੀ। ਉਸ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਦੂਜੇ ਪਾਸੇ ਦੋਸ਼ੀ ਹੋਟਲ ਤੋਂ ਫਰਾਰ ਹੋ ਕੇ ਗੜ੍ਹਸ਼ੰਕਰ ਥਾਣੇ ਪਹੁੰਚ ਗਿਆ ਅਤੇ ਉੱਥੇ ਆਤਮ ਸਮਰ-ਪਣ ਕਰ ਦਿੱਤਾ। ਇਸ ਤੋਂ ਬਾਅਦ ਗੜ੍ਹਸ਼ੰਕਰ ਪੁਲਿਸ ਨੇ ਮੁਹਾਲੀ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਜੁਆਕ ਵੀ ਉਸ ਦੇ ਨਾਲ ਸੀ। ਉਸ ਨੂੰ ਮੁਹਾਲੀ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ। ਇਸ ਸਬੰਧੀ ਕਮਿਸ਼ਨਰ ਰਾਜ ਲਾਲੀ ਗਿੱਲ ਨੇ ਮੁਹਾਲੀ ਪੁਲਿਸ ਤੋਂ 24 ਜੂਨ ਤੱਕ ਮੁਕੰਮਲ ਜਾਣਕਾਰੀ ਮੰਗੀ ਹੈ। ਉਨ੍ਹਾਂ ਵਲੋਂ ਇਸ ਸਬੰਧੀ ਪੰਜਾਬ ਪੁਲਿਸ ਨੂੰ ਪੱਤਰ ਵੀ ਲਿਖਿਆ ਗਿਆ ਹੈ।