ਪੰਜਾਬ ਸੂਬੇ ਦੇ ਜਿਲ੍ਹਾ ਪਟਿਆਲਾ ਤੋਂ 12 ਜੂਨ ਨੂੰ ਪਿਤਾ ਵੱਲੋਂ ਝਿੜਕੇ ਜਾਣ ਤੋਂ ਬਾਅਦ ਘਰੋਂ ਗਈਆਂ ਤਿੰਨ ਨਾਬਾ-ਲਗ ਲੜਕੀਆਂ ਦੀਆਂ ਦੇਹਾਂ ਭਾਖੜਾ ਨਹਿਰ ਵਿੱਚੋਂ ਬਰਾ-ਮਦ ਹੋਈਆਂ ਹਨ। ਇਨ੍ਹਾਂ ਵਿੱਚੋਂ ਦੋ ਲੜਕੀਆਂ ਸ-ਕੀ-ਆਂ ਭੈਣਾਂ ਹਨ, ਜਦੋਂ ਕਿ ਇੱਕ ਉਨ੍ਹਾਂ ਦੀ ਰਿਸ਼ਤੇਦਾਰ ਹੈ। ਨਹਿਰ ਵਿਚ ਡੁੱ-ਬ-ਣ ਵਾਲੀਆਂ ਇਨ੍ਹਾਂ ਲੜਕੀਆਂ ਦੀ ਪਹਿਚਾਣ ਮੁਸਕਾਨ ਉਮਰ 17 ਸਾਲ, ਪ੍ਰਿਆ ਉਮਰ 14 ਸਾਲ ਅਤੇ ਬਿੱਲੀ ਉਮਰ 14 ਸਾਲ ਦੇ ਰੂਪ ਵਜੋਂ ਹੋਈ ਹੈ।
ਇਨ੍ਹਾਂ ਤਿੰਨਾਂ ਦੀਆਂ ਦੇਹਾਂ 8 ਦਿਨ ਬਾਅਦ ਭੋਲਾ ਸ਼ੰਕਰ ਕਲੱਬ ਗੋਤਾਖੋਰੀ ਟੀਮ ਨੇ ਬਰਾ-ਮਦ ਕੀਤੀਆਂ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਦੇਹਾਂ ਨਹਿਰ ਵਿੱਚੋਂ ਨਿਕਲਦੇ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਦੋ ਸ-ਕੀ-ਆਂ ਭੈਣਾਂ ਦੇ ਪਿਤਾ ਨੇ ਦੱਸਿਆ ਕਿ ਇੱਕ ਦਿਨ ਉਸ ਨੇ ਕਿਸੇ ਗੱਲ ਨੂੰ ਲੈ ਕੇ ਆਪਣੀਆਂ ਦੋ ਬੇਟੀਆਂ ਨੂੰ ਝਿੜਕਿਆ ਸੀ।
ਪਿਤਾ ਨੇ ਦੱਸਿਆ ਕਿ ਇਹ ਤਿੰਨੋਂ ਅਕਸਰ ਕਹਿੰਦੀਆਂ ਸਨ ਕਿ ਉਹ ਇਕੱਠੀਆਂ ਰਹਿਣਗੀਆਂ ਅਤੇ ਇਕੱਠੀਆਂ ਮਰ-ਨ-ਗੀ-ਆਂ। ਉਹ 12 ਜੂਨ ਨੂੰ ਲਾਪਤਾ ਹੋਈਆਂ ਆਪਣੀਆਂ ਦੋ ਧੀਆਂ ਅਤੇ ਇਕ ਉਨ੍ਹਾਂ ਦੇ ਮਾਮੇ ਦੀ ਲੜਕੀ ਦੀ ਭਾਲ ਕਰ ਰਿਹਾ ਸੀ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ, ਇਸ ਲਈ ਉਸ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਪਰਿਵਾਰ ਦੀਆਂ ਤਿੰਨ ਲੜਕੀਆਂ ਇਸ ਤਰ੍ਹਾਂ ਦੁਨੀਆ ਨੂੰ ਛੱ-ਡ ਜਾਣਗੀਆਂ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜੁਆਕਾਂ ਦੀ ਮੌ-ਤ ਦੇ ਅਸਲੀ ਕਾਰਨਾਂ ਦਾ ਪਤਾ ਲਾਇਆ ਜਾਵੇ। ਸਥਾਨਕ ਥਾਣੇ ਦੇ ਐਸ. ਐਚ. ਓ. ਨੇ ਦੱਸਿਆ ਕਿ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਮਾਮਲਾ ਖੁ-ਦ-ਕੁ-ਸ਼ੀ ਦਾ ਹੈ ਜਾਂ ਕੋਈ ਹੋਰ ਕਾਰਨ ਹੈ।