ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਮੁਕੇਰੀਆਂ ਦੇ ਪਿੰਡ ਨੁਸ਼ਹਿਰਾ ਦੇ ਇੱਕ ਨੌਜਵਾਨ ਦੀ ਅਰਮਾਨੀਆ ਵਿੱਚ ਮੌ-ਤ ਹੋ ਗਈ। ਮ੍ਰਿਤਕ ਅਰਮਾਨੀਆ ਵਿਚ ਇਕ ਫਲਾਂ ਦੀ ਦੁਕਾਨ ਉਤੇ ਕੰਮ ਕਰਦਾ ਸੀ। ਉਸ ਦੀ ਮੌ-ਤ ਦੀ ਖ਼ਬਰ ਜਿਉਂ ਹੀ ਪਿੰਡ ਵਿਚ ਪਹੁੰਚੀ ਤਾਂ ਉਸ ਦੇ ਪਰਿਵਾਰਕ ਮੈਬਰਾਂ ਸਮੇਤ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਛਾ ਗਈ। ਇਸ ਮਾਮਲੇ ਬਾਰੇ ਜਾਣਕਾਰੀ ਅਨੁਸਾਰ ਪਿੰਡ ਨੁਸ਼ਹਿਰਾ ਦਾ ਰਹਿਣ ਵਾਲਾ ਸੁਨੀਲ ਕੁਮਾਰ ਉਮਰ 43 ਸਾਲ ਕਰੀਬ 6 ਮਹੀਨੇ ਪਹਿਲਾਂ ਘਰ ਦੀ ਆਰਥਿਕ ਤੰ-ਗੀ ਨੂੰ ਦੂਰ ਕਰਨ ਲਈ ਅਰਮਾਨੀਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਉੱਥੇ ਇਕ ਫਲਾਂ ਦੀ ਦੁਕਾਨ ਉਤੇ ਕੰਮ ਕਰਦਾ ਸੀ ਉਸ ਦਿਨ ਵੀ ਉਹ ਦੁਕਾਨ ਉਤੇ ਕੰਮ ਕਰ ਰਿਹਾ ਸੀ, ਉਦੋਂ ਹੀ ਇਕ ਤੇਜ਼ ਸਪੀਡ ਕਾਰ ਦੁਕਾਨ ਵਿਚ ਆ ਕੇ ਵੜ ਗਈ। ਇਹ ਹਾਦਸਾ ਇੰਨਾ ਭਿਆ-ਨਕ ਸੀ ਕਿ ਹਾਦਸੇ ਵਿਚ ਦੁਕਾਨ ਦੇ ਸ਼ੀਸ਼ੇ ਟੁੱ-ਟ ਗਏ। ਕਾਰ ਦੀ ਟੱਕਰ ਨਾਲ ਸੁਨੀਲ ਕੁਮਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਇਸ ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਸ ਦੀ ਮੌ-ਤ ਹੋ ਗਈ। ਇਸ ਦੇ ਨਾਲ ਹੀ ਹੁਣ ਅਰਮਾਨੀਆ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਸ ਦੀ ਦੇਹ ਨੂੰ ਭਾਰਤ (ਪੰਜਾਬ) ਭੇਜਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਨੀਲ ਕੁਮਾਰ ਦੇ ਘਰ ਦਾ ਆਰਥਿਕ ਹਾਲ ਬਹੁਤ ਖਰਾਬ ਹੈ। ਪੰਜਾਬ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ।