ਪੰਜਾਬ ਸੂਬੇ ਦੇ ਜਿਲ੍ਹਾ ਬਰਨਾਲਾ ਦੇ ਬਰਨਾਲਾ, ਸੰਘੇੜਾ ਰੋਡ ਠੀਕਰੀ ਵਾਲਾ ਚੌਕ ਦੇ ਨੇੜੇ ਰਾਮ ਰਾਜ ਕਲੋਨੀ ਦੀ ਕੋਠੀ ਨੰਬਰ 353 ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੇਹਾਂ ਅਤੇ ਇੱਕ ਕੁੱਤੇ ਦੀ ਮਿਲੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਡ-ਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਕਾਰਨ ਪੂਰੀ ਕਲੋਨੀ ਵਿੱਚ ਸੋਗ ਦੀ ਲਹਿਰ ਹੈ। ਇਨ੍ਹਾਂ ਦੇਹਾਂ ਵਿੱਚ ਇੱਕ ਵਿਅਕਤੀ, ਉਸ ਦੀ ਮਾਂ ਅਤੇ ਉਸ ਦੀ ਧੀ ਦੀਆਂ ਦੇਹਾਂ ਹਨ, ਜਦੋਂ ਕਿ ਚੌਥੀ ਦੇਹ ਇੱਕ ਕੁੱਤੇ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਕੈਨੇਡਾ ਵਿਚ ਰਹਿੰਦੀ ਸੀ ਅਤੇ ਛੁੱਟੀਆਂ ਦੌਰਾਨ ਆਪਣੇ ਘਰ ਪੰਜਾਬ ਆਈ ਹੋਈ ਸੀ।
ਮ੍ਰਿਤਕ ਦੀ ਪਹਿਚਾਣ ਕੁਲਬੀਰ ਸਿੰਘ, ਲੜਕੀ ਨਿਮਰਤ ਕੌਰ ਅਤੇ ਕੁਲਬੀਰ ਸਿੰਘ ਦੀ ਮਾਤਾ ਬਲਵੰਤ ਕੌਰ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਲਬੀਰ ਸਿੰਘ ਦੀ ਪਤਨੀ ਦੁੱਧ ਲੈਣ ਲਈ ਬਾਜ਼ਾਰ ਗਈ ਸੀ। ਜਦੋਂ ਉਹ ਦੁੱਧ ਲੈ ਕੇ ਘਰ ਪਰਤੀ ਤਾਂ ਘਰ ਦਾ ਗੇਟ ਅੰਦਰੋਂ ਬੰਦ ਸੀ। ਉਸ ਨੇ ਕਲੋਨੀ ਦੇ ਚੌਕੀਦਾਰ ਨੂੰ ਬੁਲਾਇਆ ਅਤੇ ਕੰਧ ਟੱਪ ਕੇ ਗੇਟ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਇਕ ਕਮਰੇ ਵਿਚ ਕੁਲਬੀਰ ਸਿੰਘ ਅਤੇ ਉਸ ਦੀ ਬੇਟੀ ਨਿਮਰਤ ਕੌਰ ਦੀਆਂ ਦੇਹਾਂ ਪਈਆਂ ਸਨ ਅਤੇ ਦੂਜੇ ਕਮਰੇ ਵਿਚ ਉਸ ਦੀ ਮਾਂ ਅਤੇ ਪਾਲਤੂ ਕੁੱਤੇ ਦੀਆਂ ਦੇਹਾਂ ਪਈਆਂ ਸਨ। ਵਾਰ-ਦਾਤ ਵਿਚ ਜੋ ਹ-ਥਿ-ਆ-ਰ ਬਰਾਮਦ ਹੋਇਆ ਹੈ। ਉਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਿਟੀ 1 ਦੇ ਮੁਖੀ ਬਲਜੀਤ ਸਿੰਘ ਮੌਕੇ ਉਤੇ ਪਹੁੰਚੇ ਹਨ। ਫੋਰੈਂਸਿਕ ਟੀਮਾਂ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਤਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕੁਲਬੀਰ ਸਿੰਘ ਕਾਫ਼ੀ ਸਮੇਂ ਤੋਂ ਮਾਨ-ਸਿਕ ਤੌਰ ਉਤੇ ਬਿਮਾਰ ਚੱਲ ਰਿਹਾ ਸੀ। ਉਸ ਨੇ ਪਹਿਲਾਂ ਆਪਣੀ ਮਾਂ, ਬਾਅਦ ਵਿੱਚ ਆਪਣੇ ਕੁੱਤੇ ਅਤੇ ਧੀ ਨੂੰ ਅਤੇ ਫਿਰ ਖੁਦ ਨੂੰ ਗੋ-ਲੀ, ਮਾ-ਰ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੇਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਰਖਵਾਇਆ ਗਿਆ ਹੈ।