ਜਿਲ੍ਹਾ ਮੋਗਾ (ਪੰਜਾਬ) ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਿਲ੍ਹਾ ਮੋਗਾ ਦੇ ਨੇੜਲੇ ਪਿੰਡ ਬੋਹਾਣਾ ਵਿਚ ਚਿੱ-ਟੇ ਕਾਰਨ ਇੱਕ 24 ਸਾਲ ਉਮਰ ਦੇ ਨੌਜਵਾਨ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਚਾਰ ਭੈਣਾਂ ਦਾ ਇਕ-ਲੌਤਾ ਭਰਾ ਸੀ। ਪੁਲਿਸ ਜਦੋਂ ਦੇਹ ਨੂੰ ਕਬਜ਼ੇ ਵਿਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚੀ ਤਾਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਪੁਲਿਸ ਕਰਮਚਾਰੀਆਂ ਉਤੇ ਭੜਕ ਗਏ। ਇਸ ਦੌਰਾਨ ਪੁਲਿਸ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ ਨੌਜਵਾਨ ਦੀ ਮੌ-ਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਅਤੇ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ।
ਇਸ ਦੌਰਾਨ ਮ੍ਰਿਤਕ ਵਰਿੰਦਰ ਸਿੰਘ (ਗੋਲੂ) ਦੇ ਰਿਸ਼ਤੇਦਾਰ ਗੁਰਨਾਮ ਸਿੰਘ ਅਤੇ ਪਿੰਡ ਵਾਸੀ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਦੀ ਮੌ-ਤ ਹੋ ਗਈ ਹੈ। ਉਹ ਸਿਰਫ਼ 24 ਸਾਲ ਉਮਰ ਦਾ ਸੀ ਅਤੇ ਚਾਰ ਭੈਣਾਂ ਦਾ ਇਕ-ਲੌਤਾ ਭਰਾ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਸਰਪੰਚ ਦਾ ਲੜਕਾ ਉਨ੍ਹਾਂ ਦੇ ਲੜਕੇ ਨੂੰ ਬੋਹਨਾ ਚੌਕ ਤੋਂ ਮੋਟਰ ਉਤੇ ਲੈ ਗਿਆ, ਜਿੱਥੇ ਉਸ ਨ-ਸ਼ੇ ਦਾ ਟੀ–ਕਾ ਲਾਇਆ ਅਤੇ ਉਸ ਦੀ ਮੌ-ਤ ਹੋ ਗਈ। ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਕਿ ਉਨ੍ਹਾਂ ਦੇ ਲੜਕੇ ਦੀ ਮੋਟਰ ਉਤੇ ਮੌ-ਤ ਹੋ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਕਿਹਾ ਕਿ ਮੌ-ਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਉਹ ਕਿਵੇਂ ਕਹਿ ਸਕਦੇ ਹਨ ਕਿ ਜਦੋਂ ਉਨ੍ਹਾਂ ਦੇ ਪੁੱਤਰ ਦੀ ਦੇਹ ਉਨ੍ਹਾਂ ਦੇ ਸਾਹਮਣੇ ਪਈ ਹੈ ਅਤੇ ਉਸ ਦੇ ਹੱਥ ਉਤੇ ਟੀਕੇ ਦੇ ਨਿਸ਼ਾਨ ਹਨ ਅਤੇ ਉਸ ਦੇ ਹੱਥ ਉਤੇ ਬ-ਲੱ-ਡ ਲੱਗਿਆ ਹੈ। ਉਸ ਦੇ ਦੋਸਤ ਉਸ ਨੂੰ ਛੱਡ ਕੇ ਭੱਜ ਗਏ ਹਨ।
ਇਸ ਮੌਕੇ ਸੂਚਨਾ ਮਿਲੀ ਤੋਂ ਬਾਅਦ ਪਹੁੰਚੇ ਏ. ਐਸ. ਆਈ. ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਬੋਹਨਾ ਦਾ ਰਹਿਣ ਵਾਲਾ ਵਰਿੰਦਰ ਕੁਮਾਰ ਉਰਫ ਗੋਲੂ ਅਤੇ ਉਸ ਦੇ ਸਾਥੀ ਮੋਟਰ ਉਤੇ ਨ-ਸ਼ੇ ਵਿਚ ਹੋ ਗਏ ਸਨ। ਇਸ ਦੌਰਾਨ ਵਰਿੰਦਰ ਕੁਮਾਰ ਦੀ ਮੌ-ਤ ਹੋ ਗਈ। ਜਦੋਂ ਏ. ਐਸ. ਆਈ. ਸ਼ਰਮਾ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੰਗਾਮਾ ਕਿਉਂ ਕਰ ਰਹੇ ਹਨ ਤਾਂ ਉਨ੍ਹਾਂ ਨੇ ਵਿਸ਼ਾ ਬਦਲਦਿਆਂ ਕਿਹਾ ਕਿ ਦੇਹ ਪੋਸਟ ਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਨ੍ਹਾਂ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।