ਉਤਰ ਪ੍ਰਦੇਸ਼ ਦੇ ਕਾਨਪੁਰ ਨਾਲ ਸਬੰਧਤ ਦੁ-ਖ-ਦ ਸਮਾਚਾਰ ਸਾਹਮਣੇ ਆਇਆ ਹੈ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਐਤਵਾਰ ਨੂੰ ਨਕਸ-ਲੀਆਂ ਨੇ ਇੱਕ ਟਰੱਕ ਨੂੰ (ਆਈਈਡੀ) ਨਾਲ ਉ-ਡਾ ਦਿੱਤਾ, ਜਿਸ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਵਿਸ਼ੇਸ਼ ਯੂਨਿਟ ਕੋਬਰਾ ਦੇ ਦੋ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿਚੋਂ ਇਕ ਕਾਂਸਟੇਬਲ ਸ਼ੈਲੇਂਦਰ ਕਾਨਪੁਰ (UP) ਸ਼ਹਿਰ ਦਾ ਰਹਿਣ ਵਾਲਾ ਸੀ।
ਨਕਸ-ਲੀਆਂ ਨੇ IED ਨਾਲ ਟਰੱਕ ਨੂੰ ਉ-ਡਾ ਦਿੱਤਾ
ਇਸ ਮੌਕੇ ਜਾਣਕਾਰੀ ਦਿੰਦਿਆਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਧ-ਮਾ-ਕਾ ਰਾਜ ਦੀ ਰਾਜਧਾਨੀ ਰਾਏਪੁਰ ਤੋਂ 400 ਕਿਲੋਮੀਟਰ ਦੂਰ ਸੁਰੱਖਿਆ ਬਲਾਂ ਦੇ ਸਿਲਗਰ ਅਤੇ ਟੇਕਲਗੁਡੇਮ ਕੈਂਪਾਂ ਦੇ ਵਿਚਕਾਰ ਤਿਮਾਪੁਰਮ ਪਿੰਡ ਨੇੜੇ ਦੁਪਹਿਰ 3 ਵਜੇ ਦੇ ਕਰੀਬ ਹੋਇਆ। ਉਨ੍ਹਾਂ ਨੇ ਦੱਸਿਆ ਕਿ ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ (ਕੋਬਰਾ) ਦੀ 201ਵੀਂ ਯੂਨਿਟ ਦੇ ਇਕ ਅਗਾਊਂ ਦਲ ਨੇ ਜਗਰਗੁੰਡਾ ਪੁਲਿਸ ਸਟੇਸ਼ਨ ਦੀ ਹੱਦ ਅਧੀਨ ਪੈਂਦੇ ਸਿਲਗਰ ਕੈਂਪ ਤੋਂ ਟੇਕਲਗੁਡੇਮ ਵੱਲ ਸੜਕ ਸੁਰੱਖਿਆ ਡਿਊਟੀ ਦੇ ਤਹਿਤ ਗਸ਼ਤ ਸ਼ੁਰੂ ਕੀਤੀ ਸੀ।
ਸੁਰੱਖਿਆ ਮੁਲਾਜ਼ਮ ਟਰੱਕ ਅਤੇ ਮੋਟਰਸਾਈਕਲ ਉਤੇ ਸਵਾਰ ਸਨ। ਨਕਸਲੀਆਂ ਨੇ ਟਰੱਕ ਨੂੰ ਨਿਸ਼ਾਨਾ ਬਣਾ ਕੇ ਆਈਈਡੀ ਧ-ਮਾ-ਕਾ ਕੀਤਾ, ਜਿਸ ਵਿੱਚ ਕਾਂਸਟੇਬਲ ਸ਼ੈਲੇਂਦਰ ਉਮਰ 29 ਸਾਲ ਅਤੇ ਡਰਾਈਵਰ ਵਿਸ਼ਨੂੰ ਆਰ ਉਮਰ 35 ਸਾਲ ਸ਼ਹੀਦ ਹੋ ਗਏ।
3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਸ਼ੈਲੇਂਦਰ ਕਾਨਪੁਰ ਨਗਰ ਜ਼ਿਲੇ ਦੇ ਮਹਾਰਾਜਪੁਰ ਥਾਣਾ ਖੇਤਰ ਵਿਚ ਸਥਿਤ ਨੌਗਾਵਨ ਗੌਤਮ ਪਿੰਡ ਦਾ ਰਹਿਣ ਵਾਲਾ ਸੀ। ਸ਼ਹੀਦ ਸ਼ੈਲੇਂਦਰ ਦੇ ਪਰਿਵਾਰ ਵਿਚ 3 ਭਰਾ ਸਨ, ਜਿਨ੍ਹਾਂ ਵਿਚੋਂ ਇਕ ਦੀ ਕੁਝ ਦਿਨ ਪਹਿਲਾਂ ਮੌ-ਤ ਹੋ ਗਈ ਸੀ। ਦੱਸ ਦੇਈਏ ਕਿ 3 ਮਹੀਨੇ ਪਹਿਲਾਂ ਹੀ ਸ਼ੈਲੇਂਦਰ ਦਾ ਵਿਆਹ ਕੋਮਲ ਨਾਮ ਦੀ ਲੜਕੀ ਨਾਲ ਹੋਇਆ ਸੀ ਜੋ ਕੋਚਿੰਗ ਸੈਂਟਰ ਵਿਚ ਪੜ੍ਹਦੀ ਹੈ। ਪੁੱਤਰ ਦੀ ਸ਼ਹਾਦਤ ਦੀ ਖ਼ਬਰ ਸੁਣਦਿਆਂ ਹੀ ਘਰ ਵਿੱਚ ਮਾਤਮ ਛਾ ਗਿਆ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵੀ ਘਰ ਪਹੁੰਚ ਕੇ ਪਰਿਵਾਰ ਨੂੰ ਦਿਲਾਸਾ ਦਿੱਤਾ ਗਿਆ।
ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਧ-ਮਾ-ਕੇ ਦੀ ਸੂਚਨਾ ਮਿਲਣ ਤੋਂ ਬਾਅਦ ਅਤਿਰਿਕਤ ਸੁਰੱਖਿਆ ਬਲ ਮੌਕੇ ਉਤੇ ਪਹੁੰਚ ਗਏ ਹਨ ਅਤੇ ਦੇਹਾਂ ਨੂੰ ਜੰਗਲ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ।
ਮੁੱਖ ਮੰਤਰੀ ਨੇ ਜਵਾਨਾਂ ਦੀ ਕੁਰਬਾਨੀ ਉਤੇ ਦੁੱਖ ਪ੍ਰਗਟ ਕੀਤਾ
ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰਦੇਵ ਨੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੇ ਹ-ਮ-ਲੇ ਵਿੱਚ ਦੋ ਕੋਬਰਾ ਸੈਨਿਕਾਂ ਦੀ ਕੁਰਬਾਨੀ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਮ੍ਰਿਤਕ ਸੈਨਿਕਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦੀ ਤਾਕਤ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਨਕਸਲੀ ਨਕਸਲੀ ਖਾਤਮੇ ਦੀ ਮੁਹਿੰਮ ਤੋਂ ਨਿਰਾਸ਼ ਹੋ ਕੇ ਭਟਕੇ ਹੋਏ ਹਨ ਅਤੇ ਅਜਿਹੀਆਂ ਕਾਇਰਾਨਾ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ।