ਜਿਲ੍ਹਾ ਯਮੁਨਾਨਗਰ (ਹਰਿਆਣਾ) ਵਿਚ ਮਾਂ-ਪੁੱਤ ਦੇ ਕ-ਤ-ਲ ਨੂੰ ਲੈ ਕੇ ਐਤਵਾਰ ਨੂੰ ਡਰ ਦਾ ਮਾਹੌਲ ਪੈਦਾ ਹੋ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਕੁਝ ਘੰਟਿਆਂ ਵਿਚ ਹੀ ਕਾਜਲ ਨਾਮ ਦੀ ਇਕ ਲੜਕੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵਲੋਂ ਗ੍ਰਿਫਤਾਰ ਕੀਤੀ ਗਈ ਇਸ ਲੜਕੀ ਉਤੇ ਦੋਸ਼ ਹੈ ਕਿ ਉਸ ਨੇ ਆਪਣੇ ਚਚੇਰੇ ਭਰਾ ਨਾਲ ਮਿਲ ਕੇ ਆਪਣੀ ਮਾਂ ਮੀਨਾ ਅਤੇ ਭਰਾ ਰਾਹੁਲ ਦਾ ਗ-ਲਾ, ਦਬਾਅ ਕੇ ਕ-ਤ-ਲ ਕਰ ਦਿੱਤਾ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਜਗਦੀਸ਼ ਚੰਦਰ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਯਮੁਨਾਨਗਰ ਦੇ ਆਜ਼ਾਦ ਨਗਰ ਵਿਚ ਦੋਹਰਾ ਕ-ਤ-ਲ ਹੋਇਆ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਜਿਸ ਵਿਚ ਤੱਥ ਸਾਹਮਣੇ ਆਏ ਹਨ ਕਿ ਲੜਕੀ ਨੇ ਖੁਦ ਆਪਣੇ ਮਮੇਰੇ ਭਰਾ ਨਾਲ ਮਿਲ ਕੇ ਸਾ-ਜ਼ਿ-ਸ਼ ਰਚ ਕੇ ਆਪਣੀ ਮਾਂ ਅਤੇ ਭਰਾ ਦਾ ਕ-ਤ-ਲ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਾਜਲ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਪਹਿਲਾਂ ਉਸ ਨੇ ਆਪਣੀ ਮਾਂ ਮੀਨਾ ਦਾ ਗ-ਲਾ, ਘੁੱ-ਟ ਕੇ ਕ-ਤ-ਲ ਕੀਤਾ। ਉਸ ਸਮੇਂ ਭਰਾ ਬਾਹਰ ਗਿਆ ਹੋਇਆ ਸੀ।
ਜਿਵੇਂ ਹੀ ਭਰਾ ਵਾਪਸ ਆਇਆ, ਉਸ ਨੇ ਉਸ ਦੇ ਸਿ-ਰ ਉਤੇ ਸੱ-ਟ ਮਾਰ ਕੇ ਉਸ ਨੂੰ ਸੁੱ-ਟ ਦਿੱਤਾ ਅਤੇ ਬਾਅਦ ਵਿੱਚ ਮਮੇਰੇ ਭਰਾ ਨੇ ਉਸ ਦਾ ਗ-ਲਾ, ਘੁੱਟਿਆ ਜਦੋਂ ਕਿ ਕਾਜਲ ਨੇ ਉਸ ਦੀਆਂ ਲੱ-ਤਾਂ ਫੜੀਆਂ ਹੋਈਆਂ ਸਨ। ਦੋਹਾਂ ਦੇ ਕ-ਤ-ਲ ਤੋਂ ਬਾਅਦ ਕਾਜਲ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਘਰ ਵਿਚ ਚੋਰੀ ਦੀ ਵਾਰ-ਦਾਤ ਦਾ ਨਾਟਕ ਰਚਿਆ। ਪਰ ਉਹ ਪੁਲਿਸ ਦੀ ਤਿੱਖੀ ਨਜ਼ਰ ਤੋਂ ਬਚ ਨਾ ਸਕੀ।
ਅੱਗੇ ਥਾਣਾ ਇੰਚਾਰਜ ਨੇ ਦੱਸਿਆ ਕਿ ਲੜਕੀ ਕਾਫੀ ਸਮੇਂ ਤੋਂ ਆਪਣੇ ਭਰਾ ਅਤੇ ਮਾਂ ਨਾਲ ਲ-ੜ-ਦੀ ਰਹਿੰਦੀ ਸੀ। ਪਿਛਲੇ ਸਾਲ ਵੀ ਉਹ ਝ-ਗ-ੜੇ ਤੋਂ ਬਾਅਦ ਘਰੋਂ ਚਲੀ ਗਈ ਸੀ ਪਰ ਉਸ ਦੀ ਮਾਂ ਉਸ ਨੂੰ ਵਾਪਸ ਲੈ ਆਈ। ਇਸੇ ਤਰ੍ਹਾਂ ਲੜਕੀ ਕਾਜਲ ਦਾ ਮਮੇਰਾ ਭਰਾ ਜਾਇਦਾਦ ਨੂੰ ਲੈ ਕੇ ਆਪਣੇ ਪਰਿਵਾਰ ਵਿਚ ਝ-ਗ-ੜਾ ਕਰ ਰਿਹਾ ਸੀ। ਉਹ ਵੀ ਆਪਣੇ ਪਰਿਵਾਰ ਤੋਂ ਪ੍ਰੇ-ਸ਼ਾ-ਨ ਸੀ। ਦੋਵਾਂ ਨੇ ਮਿਲ ਕੇ ਇਨ੍ਹਾਂ ਕ-ਤ-ਲ ਨੂੰ ਅੰਜਾਮ ਦਿੱਤਾ। ਲੜਕੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਉਤੇ ਲਿਆ ਜਾਵੇਗਾ। ਲੜਕੀ ਦੇ ਮਮੇਰੇ ਭਰਾ ਦੀ ਭਾਲ ਲਈ ਵੱਖੋ ਵੱਖ ਟੀਮਾਂ ਰਵਾਨਾ ਹੋ ਗਈਆਂ ਹਨ, ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।