ਮੇਰਠ (ਉਤਰ ਪ੍ਰਦੇਸ਼) ਵਿਚ ਪਤਨੀ ਦਾ ਜਨਮਦਿਨ ਹੀ ਉਸ ਦੇ ਵਿਧਵਾ ਹੋਣ ਦਾ ਦਿਨ ਬਣ ਗਿਆ। ਇਥੇ ਪਤਨੀ ਦੇ ਜਨਮ ਦਿਨ ਦੀ ਖੁਸ਼ੀ ਸੋਗ ਵਿੱਚ ਬਦਲ ਗਈ। ਮ੍ਰਿਤਕ ਪਤੀ ਦੇ ਪਰਿਵਾਰਕ ਮੈਂਬਰਾਂ ਨੇ ਪਤਨੀ ਅਤੇ ਉਨ੍ਹਾਂ ਦੇ ਜੁਆਕਾਂ ਉਤੇ ਪਿਤਾ ਦੇ ਕ-ਤ-ਲ ਦਾ ਦੋਸ਼ ਲਗਾਇਆ ਹੈ।
ਪੈਰ ਤਿਲਕਣ ਅਤੇ ਡਿੱ-ਗ ਕੇ ਸੱ-ਟ ਲੱਗਣ ਕਾਰਨ ਮੌ-ਤ
ਪ੍ਰਾਪਤ ਜਾਣਕਾਰੀ ਅਨੁਸਾਰ ਸੰਜੇ ਗੁਪਤਾ ਮੇਰਠ ਦੇ ਟੀਪੀ ਨਗਰ ਥਾਣਾ ਖੇਤਰ ਦੀ ਚੰਦਰਲੋਕ ਕਾਲੋਨੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਸੰਜੇ ਗੁਪਤਾ ਬਜ਼ਾਰ ਵਿੱਚ ਆੜਤੀਏ ਦੇ ਮੁਨਸ਼ੀ ਲੱਗੇ ਸਨ। ਸੰਜੇ ਗੁਪਤਾ ਦੀ ਪਤਨੀ ਮਾਧਵੀ ਗੁਪਤਾ ਦਾ ਮੰਗਲਵਾਰ ਨੂੰ ਜਨਮ ਦਿਨ ਸੀ ਅਤੇ ਉਸ ਦੇ ਘਰ ਬੇਟਾ ਅਸ਼ੀਸ਼, ਬੇਟੀ ਪ੍ਰਿਆ ਅਤੇ ਬੇਟੀ ਰੁਪਾਲੀ ਘਰ ਵਿੱਚ ਆਪਣੀ ਮਾਂ ਦਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ। ਇਸ ਦੌਰਾਨ ਜਦੋਂ ਸੰਜੇ ਗੁਪਤਾ ਕੰਮ ਤੋਂ ਵਾਪਿਸ ਘਰ ਪਹੁੰਚਿਆ ਤਾਂ ਸੰਜੇ ਅਤੇ ਉਸ ਦੀ ਪਤਨੀ ਮਾਧਵੀ ਵਿਚਕਾਰ ਖਾਣੇ ਨੂੰ ਲੈ ਕੇ ਝ-ਗ-ੜਾ ਹੋ ਗਿਆ।
ਜਿਸ ਤੋਂ ਬਾਅਦ ਸੰਜੇ ਨੇ ਆਪਣੀ ਪਤਨੀ ਨਾਲ ਕੁੱਟ-ਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸੰਜੇ ਗੁਪਤਾ ਦਾ ਪੈਰ ਤਿਲਕ ਗਿਆ ਅਤੇ ਉਸ ਦਾ ਸਿਰ ਵਾਟਰ ਪੰਪ ਨਾਲ ਟਕਰਾ ਗਿਆ। ਸਿਰ ਉਤੇ ਸੱ-ਟ ਲੱਗਣ ਕਾਰਨ ਉਹ ਬੇ-ਹੋ-ਸ਼ ਹੋ ਗਿਆ ਅਤੇ ਜਦੋਂ ਤੱਕ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਉਦੋਂ ਤੱਕ ਉਸ ਦੀ ਮੌ-ਤ ਹੋ ਚੁੱਕੀ ਸੀ।
ਇਸ ਘ-ਟ-ਨਾ ਤੋਂ ਪਹਿਲਾਂ ਪਤੀ ਵੱਲੋਂ ਪਤਨੀ ਨੂੰ ਕੁੱ-ਟ-ਣ ਦਾ ਵੀਡੀਓ ਵਾਇਰਲ
ਖਾਸ ਗੱਲ ਇਹ ਹੈ ਕਿ ਪੁਲਿਸ ਨੂੰ ਇਸ ਘ-ਟ-ਨਾ ਦਾ ਸ਼ਿਕਾਰ ਹੋਏ ਸੰਜੇ ਦੀ ਵੀਡੀਓ ਵੀ ਮਿਲੀ ਹੈ, ਜੋ ਇਸ ਘ-ਟ-ਨਾ ਤੋਂ ਕੁਝ ਸਮਾਂ ਪਹਿਲਾਂ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸੰਜੇ ਗੁਪਤਾ ਦੀ ਪਤਨੀ ਮਾਧੁਰੀ ਕੁਰਸੀ ਉਤੇ ਬੈਠੀ ਹੈ ਅਤੇ ਸੰਜੇ ਉਸ ਨੂੰ ਕੁੱ-ਟ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਆਪਣਾ ਬਚਾਅ ਕਰਦੀ ਨਜ਼ਰ ਆ ਰਹੀ ਹੈ।
ਇਸ ਘ-ਟ-ਨਾ ਦੀ ਸੂਚਨਾ ਮਿਲਣ ਉਤੇ ਸੰਜੇ ਦੇ ਪਰਿਵਾਰਕ ਮੈਂਬਰ ਵੀ ਮੌਕੇ ਉਤੇ ਪਹੁੰਚ ਗਏ, ਜਿੱਥੇ ਸੰਜੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਲਈ ਸੰਜੇ ਦੀ ਪਤਨੀ ਅਤੇ ਉਸ ਦੇ ਜੁਆਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਉਤੇ ਸੰਜੇ ਦੇ ਕ-ਤ-ਲ ਦਾ ਦੋਸ਼ ਲਗਾਇਆ ਹੈ। ਇਸ ਘ-ਟ-ਨਾ ਦੀ ਸੂਚਨਾ ਮਿਲਣ ਉਤੇ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ, ਜਦੋਂ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ।