ਹਰਿਆਣੇ ਸੂਬੇ ਦੇ ਪਾਣੀਪਤ ਜ਼ਿਲੇ ਵਿਚ ਪੈਂਦੇ ਪਿੰਡ ਸਿਵਾਹ ਵਿਚ ਇਕ ਵਿਆਹੀ ਔਰਤ ਨੇ ਸ਼ੱ-ਕੀ ਹਾਲ ਵਿਚ ਘਰ ਵਿਚ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਮਹਿਲਾ ਦੀ ਦੇਹ ਲ-ਟ-ਕ-ਦੀ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਵਲੋਂ ਮੌਕੇ ਤੋਂ ਸਾਰੇ ਸਬੂਤ ਇਕੱਠੇ ਕਰਕੇ ਲੋੜੀਂਦੀ ਕਾਰਵਾਈ ਕਰਨ ਤੋਂ ਬਾਅਦ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਔਰਤ ਦੇ ਪੇਕੇ ਪਰਿਵਾਰ ਨੇ ਦਾ-ਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਉਤੇ ਕ-ਤ-ਲ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਮਾਮਲੇ ਦੀ ਅਗਲੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।
ਸਹੁਰੇ ਪਰਿਵਾਰ ਵਾਲੇ ਕਰਦੇ ਸਨ ਕੁੱਟ-ਮਾਰ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਜੀਤ ਨੇ ਦੱਸਿਆ ਕਿ ਉਹ ਗਨੌਰ, ਸੋਨੀਪਤ ਦਾ ਰਹਿਣ ਵਾਲਾ ਹੈ। ਉਸ ਦੀ ਭੈਣ ਪ੍ਰੀਤੀ ਉਮਰ 25 ਸਾਲ ਦਾ ਵਿਆਹ ਕਰੀਬ 6 ਸਾਲ ਪਹਿਲਾਂ ਪਾਣੀਪਤ ਦੇ ਸਿਵਾਹ ਪਿੰਡ ਦੇ ਰਹਿਣ ਵਾਲੇ ਕਰਮਵੀਰ ਦੇ ਨਾਲ ਹੋਇਆ ਸੀ। ਉਹ ਦੋ ਜੁਆਕਾਂ ਦੀ ਮਾਂ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਅਕਸਰ ਉਸ ਦੀ ਦਾਜ ਲਈ ਕੁੱਟ-ਮਾਰ ਕਰਦੇ ਸਨ।
ਇੰਨਾ ਹੀ ਨਹੀਂ ਉਨ੍ਹਾਂ ਨੇ ਉਸ ਦੇ ਸਹੁਰੇ ਪਰਿਵਾਰ ਨੂੰ 5 ਲੱ-ਖ ਰੁਪਏ ਤੋਂ ਵੱਧ ਰੁਪਏ ਦੇ ਵੀ ਦਿੱਤੇ ਸਨ। ਪਰ ਇਸ ਤੋਂ ਬਾਅਦ ਵੀ ਉਨ੍ਹਾਂ ਦੀ ਮੰਗ ਜਾਰੀ ਰਹੀ। ਇਸ ਬਾਰੇ ਕਈ ਵਾਰ ਸਹੁਰਿਆਂ ਨੂੰ ਸਮਝਾਇਆ ਵੀ ਗਿਆ। ਪਰ ਉਹ ਆਪਣੀਆਂ ਹਰਕਤਾਂ ਤੋਂ ਨਹੀਂ ਹਟੇ। ਇਸ ਦੇ ਨਾਲ ਹੀ ਉਸ ਦੇ ਪੇਕੇ ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪ੍ਰੀਤੀ ਦਾ ਕ-ਤ-ਲ ਕਰਕੇ ਉਸ ਨੂੰ ਫਾ-ਹੇ ਉਤੇ ਲ-ਟ-ਕਾ ਦਿੱਤਾ ਗਿਆ ਹੈ।