ਪਲਵਲ (ਹਰਿਆਣਾ) ਪੁਲਿਸ ਨੇ ਸ਼ਿਵਾਂਗੀ ਕ-ਤ-ਲ ਕਾਂਡ ਦਾ ਭੇਤ ਸੁਲਝਾਉਣ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ 24 ਜੂਨ ਦੀ ਸਵੇਰ ਨੂੰ ਪਿੰਡ ਮੰਧਨਾਕਾ ਨੇੜੇ ਇਕ ਔਰਤ ਦੀ ਦੇਹ ਮਿਲੀ ਸੀ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਡੀ. ਐਸ. ਪੀ. ਸੁਰੇਸ਼ ਕੁਮਾਰ ਭਡਾਨਾ, ਹਥੀਨ ਥਾਣਾ ਇੰਚਾਰਜ ਛਤਰਪਾਲ ਅਤੇ ਮਿੰਦਕੌਲਾ ਪੁਲਿਸ ਚੌਕੀ ਦੇ ਇੰਚਾਰਜ ਅਨਿਲ ਕੁਮਾਰ ਤੇ ਉਨ੍ਹਾਂ ਦਾ ਸਟਾਫ਼ ਮੌਕੇ ਉਤੇ ਪਹੁੰਚ ਗਿਆ। ਘ-ਟ-ਨਾ ਵਾਲੀ ਥਾਂ ਉਤੇ ਸਾਈਬਰ ਸੈੱਲ ਦੀ ਟੀਮ ਨੂੰ ਵੀ ਮੌਕੇ ਉਤੇ ਬੁਲਾਇਆ ਗਿਆ ਸੀ।
ਮ੍ਰਿਤਕ ਸ਼ਿਵਾਂਗੀ ਪੁੱਤਰੀ ਗੋਪੀਰਾਮ ਵਾਸੀ ਕੈਲਾਸ਼ ਕਾਲੋਨੀ ਦੇ ਪਰਸ ਵਿਚੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਹਿਚਾਣ ਹੋਈ ਸੀ। ਪਹਿਲੀ ਨਜ਼ਰੇ ਸ਼ਿਵਾਂਗੀ ਦਾ ਕ-ਤ-ਲ ਸਿਰ ਉਤੇ ਸੱ-ਟ ਲੱਗਣ ਕਾਰਨ ਹੋਇਆ ਜਾਪਦਾ ਸੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਉਸ ਦੇ ਸਹੁਰਿਆਂ ਦੇ ਹਵਾਲੇ ਕਰ ਦਿੱਤਾ ਅਤੇ ਮ੍ਰਿਤਕ ਦੇ ਪਿਤਾ ਗੋਪੀਰਾਮ ਨੇ ਇਸ ਸਬੰਧੀ ਅਣ-ਪਛਾਤੇ ਵਿਅਕਤੀ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ।
ਪੁਲਿਸ ਸੁਪਰਡੈਂਟ ਡਾ: ਅੰਸ਼ੂ ਸਿੰਘਲਾ ਦੀ ਯੋਗ ਅਗਵਾਈ ਹੇਠ ਮਿੰਦਕੌਲਾ ਪੁਲਿਸ ਚੌਕੀ ਦੇ ਇੰਚਾਰਜ ਅਨਿਲ ਕੁਮਾਰ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਆਪਣੇ ਮੁਖਬਰਾਂ ਦਾ ਜਾਲ ਵਿਛਾ ਦਿੱਤਾ। ਜਾਂਚ ਦੌਰਾਨ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਕਿ ਸ਼ਿਵਾਂਗੀ ਦਾ ਕ-ਤ-ਲ ਉਸ ਦੇ ਪਤੀ ਰਾਜੇਸ਼ ਨੇ ਕੀਤਾ ਹੈ। ਚੌਕੀ ਇੰਚਾਰਜ ਅਨਿਲ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਸੁਭਾਸ਼ ਚੰਦਰ ਬੋਸ ਸਟੇਡੀਅਮ ਪਲਵਲ ਤੋਂ ਦੋਸ਼ੀ ਨੂੰ ਕਾਬੂ ਕਰ ਲਿਆ।
ਜਾਂਚ ਅਧਿਕਾਰੀ ਅਨਿਲ ਕੁਮਾਰ ਅਤੇ ਏ. ਐਸ. ਆਈ. ਨਸੀਬ ਖਾਨ ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀ ਰਾਜੇਸ਼ ਤੋਂ ਜਦੋਂ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਗਈ ਤਾਂ ਇਹ ਭੇਤ ਸਾਹਮਣੇ ਆਇਆ ਕਿ ਉਸ ਨੇ ਆਪਣੀ ਪਤਨੀ ਸ਼ਿਵਾਂਗੀ ਦਾ ਚੁੰਨੀ ਨਾਲ ਗ-ਲਾ, ਘੁੱ-ਟ ਕੇ ਇਕ ਯੋਜਨਾ ਤਹਿਤ ਕ-ਤ-ਲ ਕੀਤਾ ਸੀ ਅਤੇ ਉਸ ਦੀ ਦੇਹ ਪਿੰਡ ਮੰਧਨਾਕਾ ਨੇੜੇ ਜੰਗਲ ਵਿੱਚ ਸੁੱ-ਟ ਦਿੱਤੀ ਸੀ। ਦੇਹ ਨੂੰ ਸੁੱਟਣ ਤੋਂ ਬਾਅਦ ਉਸ ਨੇ ਉਸ ਦੇ ਸਿਰ ਉਤੇ ਇੱਟ ਨਾਲ ਵਾਰ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
TV ਸੀਰੀਅਲ ਕ੍ਰਾ-ਈ-ਮ ਪੈਟਰੋਲ ਦੇਖਣ ਤੋਂ ਬਾਅਦ ਦਿੱਤਾ ਵਾਰ-ਦਾਤ ਨੂੰ ਅੰਜਾਮ
ਇਸ ਮਾਮਲੇ ਵਿਚ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸ਼ਿਵਾਂਗੀ ਦਾ ਪਤੀ ਰਾਜੇਸ਼ ਬਹੁਤ ਹੀ ਸ਼ਾਤਰ ਦਿਮਾਗ਼ ਦਾ ਹੈ। ਉਹ ਆਪਣੀ ਪਤਨੀ ਨੂੰ ਪਸੰਦ ਨਹੀਂ ਕਰਦਾ ਸੀ। ਟੀਵੀ ਸੀਰੀਅਲ ਕ੍ਰਾ-ਈ-ਮ ਪੈਟਰੋਲ ਦੇਖਣ ਤੋਂ ਬਾਅਦ ਉਸ ਨੇ ਆਪਣੀ ਪਤਨੀ ਦੇ ਕ-ਤ-ਲ ਦੀ ਯੋਜਨਾ ਬਣਾਈ ਅਤੇ ਯੋਜਨਾ ਦੇ ਤਹਿਤ ਉਸ ਨੇ ਆਪਣੀ ਪਤਨੀ ਨੂੰ ਕਰੀਬ 15-16 ਦਿਨ ਪਹਿਲਾਂ ਉਸ ਦੇ ਪੇਕੇ ਘਰ ਯਾਨੀ ਆਪਣੇ ਸਹੁਰੇ ਘਰ ਭੇਜ ਦਿੱਤਾ। ਇਸ ਤੋਂ ਬਾਅਦ 23 ਜੂਨ ਨੂੰ ਉਹ ਆਪਣੀ ਪਤਨੀ ਨੂੰ ਵਰਿੰਦਾਵਨ ਲਿਜਾਣ ਦੇ ਬਹਾਨੇ ਕਾਰ ਵਿੱਚ ਆਪਣੇ ਨਾਲ ਲੈ ਗਿਆ। ਉੱਤਰ ਪ੍ਰਦੇਸ਼ ਦੇ ਕੋਸੀ ਨੇੜੇ ਉਸ ਨੇ ਕੋਲਡ ਡਰਿੰਕ ਲੈ ਕੇ ਆਪਣੀ ਪਤਨੀ ਨੂੰ ਪਿਲਾ ਦਿੱਤੀ।
ਕੋਲਡ ਡਰਿੰਕ ਪੀਣ ਦੇ ਕੁਝ ਦੇਰ ਬਾਅਦ ਸ਼ਿਵਾਂਗੀ ਕਾਰ ਵਿਚ ਹੀ ਸੌਂ ਗਈ। ਇਸ ਤੋਂ ਬਾਅਦ ਜਦੋਂ ਦੋਸ਼ੀ ਕਾਰ ਲੈ ਕੇ ਮੁੰਡਕੱਟੀ ਤੋਂ ਸੇਵਲੀ ਰੋਡ ਵੱਲ ਆ ਰਿਹਾ ਸੀ ਤਾਂ ਉਸ ਨੇ ਰਸਤੇ ਵਿੱਚ ਚੁੰਨੀ ਨਾਲ ਆਪਣੀ ਪਤਨੀ ਦਾ ਗਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਦੇਹ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਮਿੰਦਕੌਲਾ ਵੱਲ ਆਉਂਦੇ ਸਮੇਂ ਦੇਹ ਨੂੰ ਰਸਤੇ ਵਿਚ ਪੈਂਦੇ ਪਿੰਡ ਮੰਧਨਾਕਾ ਦੇ ਜੰਗਲ ਵਿਚ ਸੁੱ-ਟ ਦਿੱਤਾ। ਦੇਹ ਨੂੰ ਸੁੱਟਣ ਤੋਂ ਬਾਅਦ ਦੋਸ਼ੀ ਨੇ ਸ਼ਿਵਾਂਗੀ ਦੇ ਸਿ-ਰ ਉਤੇ ਇੱਟ ਨਾਲ ਜ਼ੋਰਦਾਰ ਵਾਰ ਕੀਤਾ ਅਤੇ ਫਰਾਰ ਹੋ ਗਿਆ।