ਚੰਗੇ ਭਵਿੱਖ ਦੀ ਭਾਲ ਵਿਚ, ਕਰੀਬ ਦਸ ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਨੇ, ਜਿੰਦਗੀ ਨੂੰ ਆਖੀ ਅਲਵਿਦਾ, ਪਰਿਵਾਰ ਡੂੰਘੇ ਸਦਮੇ ਵਿਚ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਦੇ ਇਕ ਨੌਜਵਾਨ ਵਲੋਂ ਕੈਨੇਡਾ ਵਿਚ ਖੁ-ਦ-ਕੁ-ਸ਼ੀ ਕਰਨ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡੀਅਨ ਪੁਲਿਸ ਨੇ ਨੌਜਵਾਨ ਦੀ ਖੁ-ਦ-ਕੁ-ਸ਼ੀ ਦੀ ਪੁਸ਼ਟੀ ਕੀਤੀ ਹੈ। ਕੈਨੇਡਾ ਰਹਿ ਰਿਹਾ ਜਿਲ੍ਹਾ ਲੁਧਿਆਣਾ ਦੇ ਪਿੰਡ ਅੱਬੂਵਾਲ ਦਾ ਨੌਜਵਾਨ ਚਰਨਜੀਤ ਸਿੰਘ ਉਮਰ 22 ਸਾਲ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਸੀ। ਪਿਛਲੇ ਵੀਰਵਾਰ ਦੇ ਆਸ-ਪਾਸ ਉਸ ਨੇ ਆਪਣੇ ਦੋਸਤਾਂ ਨੂੰ ਨਿਆਗਰਾ ਫਾਲਜ਼ ਵਿਚ ਕੰਮ ਉਤੇ ਜਾਣ ਬਾਰੇ ਦੱਸਿਆ ਸੀ। ਚਰਨਜੀਤ ਸਿੰਘ ਉਸ ਦਿਨ ਤੋਂ ਵਾਪਸ ਨਹੀਂ ਆਇਆ।

ਪਿੰਡ ਵਿੱਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰ ਹਰ ਰੋਜ਼ ਚਰਨਜੀਤ ਸਿੰਘ ਨਾਲ ਉਸ ਦੇ ਮੋਬਾਈਲ ਉਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ। ਕੈਨੇਡੀਅਨ ਪੁਲਿਸ ਵਲੋਂ ਚਰਨਜੀਤ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਕੇ ਭਾਲ ਕੀਤੀ ਜਾ ਰਹੀ ਸੀ। ਕੈਨੇਡੀਅਨ ਪੁਲਿਸ ਮੁਤਾਬਕ ਚਰਨਜੀਤ ਸਿੰਘ ਨੇ ਨਿਆਗਰਾ ਫਾਲਜ਼ ਵਿੱਚ ਛਾ-ਲ, ਲਾ ਕੇ ਖੁ-ਦ-ਕੁ-ਸ਼ੀ ਕੀਤੀ ਹੈ। ਹਾਲਾਂਕਿ ਨੌਜਵਾਨ ਵਲੋਂ ਖੁ-ਦ-ਕੁ-ਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਚਰਨਜੀਤ ਸਿੰਘ ਦੇ ਦੋਸਤਾਂ ਨੇ ਉਸ ਦੀ ਦੇਹ ਦੀ ਪਹਿਚਾਣ ਕਰ ਲਈ ਹੈ, ਪਰ ਕੈਨੇਡੀਅਨ ਪੁਲਿਸ ਨੇ ਡੀ. ਐਨ. ਏ. ਟੈਸਟ ਤੋਂ ਬਾਅਦ ਦੇਹ ਦੇਣ ਦੀ ਗੱਲ ਕਹੀ ਹੈ। ਚਰਨਜੀਤ ਸਿੰਘ ਨੇ ਆਪਣਾ ਮੋਬਾਈਲ ਫੋਨ ਕਿਨਾਰੇ ਰੱਖ ਕੇ ਨਿਆਗਰਾ ਫਾਲਜ਼ ਵਿਚ ਛਾ-ਲ, ਮਾ-ਰ ਦਿੱਤੀ ਸੀ।

ਪਿੰਡ ਦੇ ਕਿਸਾਨ ਜ਼ੋਰਾ ਸਿੰਘ ਦਾ ਵੱਡਾ ਪੁੱਤਰ ਚਰਨਦੀਪ ਕਰੀਬ 10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ਉਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਿਆ ਸੀ। ਜ਼ੋਰਾ ਸਿੰਘ ਨੇ ਕਰਜ਼ਾ ਲੈ ਕੇ ਆਪਣੇ ਬੇਟੇ ਦੇ ਉੱਜਵਲ ਭਵਿੱਖ ਲਈ ਕੈਨੇਡਾ ਭੇਜ ਦਿੱਤਾ ਸੀ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਪੁੱਤਰ ਅਜਿਹਾ ਭਿਆ-ਨਕ ਕਦਮ ਚੁੱ-ਕ ਲਵੇਗਾ। ਪਿੰਡ ਅਤੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ੋਰਾ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਹਰ ਰੋਜ਼ ਘਰ ਫੋਨ ਕਰਦਾ ਸੀ। ਜਦੋਂ ਕਈ ਦਿਨਾਂ ਤੱਕ ਉਸ ਦਾ ਫੋਨ ਨਹੀਂ ਆਇਆ ਤਾਂ ਉਸ ਨੇ ਉਸ ਦੇ ਦੋਸਤਾਂ ਦੇ ਨੰਬਰ ਲੈ ਕੇ ਉਨ੍ਹਾਂ ਨੂੰ ਫੋਨ ਕੀਤਾ। ਬਰੈਂਪਟਨ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਚਰਨਜੀਤ ਸਿੰਘ ਦੇ ਤਿੰਨ ਦੋਸਤਾਂ ਨੇ ਦੱਸਿਆ ਕਿ ਚਰਨਜੀਤ ਸਿੰਘ ਵੀਰਵਾਰ ਸਵੇਰੇ ਕੰਮ ਉਤੇ ਜਾਣ ਦਾ ਕਹਿ ਕੇ ਨਿਆਗਰਾ ਫਾਲਜ਼ ਉਤੇ ਗਿਆ ਸੀ ਅਤੇ ਵਾਪਸ ਨਹੀਂ ਆਇਆ। ਪਿਤਾ ਨੇ ਆਪਣੇ ਇੱਕ ਰਿਸ਼ਤੇਦਾਰ ਰਾਹੀਂ ਕੈਨੇਡੀਅਨ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਚਰਨਜੀਤ ਸਿੰਘ ਦੀ ਗੁੰਮ-ਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ।

ਜ਼ੋਰਾ ਸਿੰਘ ਦੀ ਇੱਕ ਛੋਟੀ ਧੀ ਵੀ ਹੈ। ਪੁੱਤਰ ਦੀ ਮੌ-ਤ ਦੀ ਖ-ਬ-ਰ ਤੋਂ ਬਾਅਦ ਪਰਿਵਾਰ ਸੋਗ ਵਿੱਚ ਹੈ। ਚਰਨਜੀਤ ਸਿੰਘ ਦੀ ਮਾਂ ਬਿੰਦਰ ਕੌਰ ਅਤੇ ਭੈਣ ਦਾ ਬੁਰਾ ਹਾਲ ਹੈ ਅਤੇ ਰੋ ਰਹੀਆਂ ਹਨ। ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਵਲੋਂ ਪਰਿਵਾਰ ਨੂੰ ਦਿਲਾਸੇ ਦਿੱਤੇ ਜਾ ਰਹੇ ਹਨ।

Leave a Reply

Your email address will not be published. Required fields are marked *