ਹਰਿਆਣਾ ਸੂਬੇ ਦੇ ਕਰਨਾਲ ਨਾਲ ਸਬੰਧਤ ਦੋ ਨੌਜਵਾਨਾਂ ਬਾਰੇ ਵਿਦੇਸ਼ੀ ਧਰਤੀ ਅਮਰੀਕਾ ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਵਿਦੇਸ਼ਾਂ ਵੱਲ ਨੂੰ ਰੁਖ਼ ਕਰ ਰਹੇ ਹਨ, ਪਰ ਉੱਥੇ ਹਾਦਸੇ ਲਗਾਤਾਰ ਵੱਧ ਰਹੇ ਹਨ। ਜਿਨ੍ਹਾਂ ਵਿੱਚ ਨੌਜਵਾਨਾਂ ਦੀਆਂ ਜਾ-ਨਾਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਨੌਜਵਾਨ ਹਨ। ਹੁਣ ਹਰਿਆਣਾ ਦੇ ਕਰਨਾਲ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿੱਚ ਮੌ-ਤ ਹੋ ਗਈ। ਜਿਨ੍ਹਾਂ ਵਿਚ ਇੱਕ ਨੌਜਵਾਨ ਪਿੰਡ ਗੋਵਿੰਦਗੜ੍ਹ ਅਤੇ ਦੂਜਾ ਪਿੰਡ ਚੁਰਨੀ ਜਾਗੀਰ ਦਾ ਰਹਿਣ ਵਾਲਾ ਸੀ।
ਦੋਵਾਂ ਨੌਜਵਾਨਾਂ ਦੇ ਘਰਾਂ ਵਿੱਚ ਮਾਤਮ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਵਲੋਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੁੱਤਰਾਂ ਦੀਆਂ ਦੇਹਾਂ ਨੂੰ ਭਾਰਤ (ਹਰਿਆਣਾ) ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਹੱਥੀਂ ਅੰਤਿਮ ਸਸਕਾਰ ਕਰ ਸਕਣ। ਇਸ ਮਾਮਲੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ 25 ਜੂਨ ਨੂੰ ਝੀਲ ਵਿਚ ਨਹਾਉਣ ਗਏ ਸਨ। ਉਥੇ ਨਹਾਉਂਦੇ ਸਮੇਂ ਉਹ ਡੁੱ-ਬ-ਣ ਲੱਗੇ। ਆਸ-ਪਾਸ ਦੇ ਲੋਕਾਂ ਨੇ ਮਹਿਤਾਬ ਨੂੰ ਤਾਂ ਬਾਹਰ ਕੱਢ ਲਿਆ, ਪਰ ਏਕਮ ਦਾ ਕੁਝ ਪਤਾ ਨਹੀਂ ਲੱਗਿਆ। ਮਹਿਤਾਬ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪਰ ਉਥੇ ਮਹਿਤਾਬ ਦੀ ਮੌ-ਤ ਹੋ ਗਈ।
ਇਸ ਘਟਨਾ ਦੇ ਕਰੀਬ 24 ਘੰਟੇ ਬਾਅਦ ਏਕਮ ਦੀ ਦੇਹ ਝੀਲ ਵਿਚੋਂ ਬਰਾਮਦ ਕੀਤੀ ਗਈ। ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ। ਉਹ ਸਰਕਾਰ ਨੂੰ ਉਨ੍ਹਾਂ ਦੇ ਪੁੱਤਰਾਂ ਦੀਆਂ ਦੇਹਾਂ ਭਾਰਤ (ਹਰਿਆਣਾ) ਲਿਆਉਣ ਦੀ ਅਪੀਲ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਵਲੋਂ ਇਸ ਮਾਮਲੇ ਵਿਚ ਪਰਿਵਾਰ ਦੀ ਕੀ ਮਦਦ ਕੀਤੀ ਜਾਵੇਗੀ।