ਪੰਜਾਬ ਸੂਬੇ ਵਿਚ ਫਗਵਾੜਾ, ਸੁਲਤਾਨਪੁਰ ਲੋਧੀ ਦੇ ਇਕ ਮਸ਼ਹੂਰ ਦੁਕਾਨਦਾਰ ਦਾ ਉਸ ਦੇ ਘਰ ਵਿਚ ਦਾਖਲ ਹੋ ਕੇ ਕਿਸੇ ਵਲੋਂ ਕ-ਤ-ਲ ਕਰ ਦੇਣ ਦਾ ਮਾਮਲਾ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਸੁਲਤਾਨਪੁਰ ਲੋਧੀ ਦੇ ਇਕ ਮਸ਼ਹੂਰ ਦੁਕਾਨਦਾਰ ਗੁਰਚਰਨ ਸਿੰਘ (ਚੰਨ ਡੀਪੂ ਵਾਲਾ) ਪੁੱਤਰ ਜਗੀਰ ਸਿੰਘ ਵਾਸੀ ਮੁਹੱਲਾ ਨਾਈਆਂ ਰੇਲਵੇ ਰੋਡ ਦਾ ਭੇਤ-ਭਰੇ ਹਾਲ ਦੇ ਵਿਚ ਕ-ਤ-ਲ ਕਰ ਦਿੱਤਾ ਗਿਆ। ਇਸ ਬਾਰੇ ਸੂਚਨਾ ਮਿਲਣ ਉਤੇ ਥਾਣਾ ਸੁਲਤਾਨਪੁਰ ਲੋਧੀ ਦੇ ਐਸ. ਐਚ. ਓ. ਹਰਗੁਰਦੇਵ ਸਿੰਘ ਪੁਲਿਸ ਪਾਰਟੀ ਦੇ ਨਾਲ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਆਪਣੇ ਘਰ ਵਿਚ ਇਕੱਲਾ ਹੀ ਰਹਿੰਦਾ ਸੀ, ਉਸ ਦੀ ਮੌ-ਤ ਦਾ ਪਤਾ ਸਵੇਰੇ ਉਸ ਸਮੇਂ ਲੱਗਿਆ ਜਦੋਂ ਉਸ ਨੇ ਟਕਸਾਲੀ ਇਲਾਕੇ ਦੇ ਚੋਕ ਚੇਲਿਆ ਵਾਲਾ ਨੇੜੇ ਸਥਿਤ ਆਪਣੀ ਦੁਕਾਨ ਨੂੰ ਨਹੀਂ ਖੋਲ੍ਹਿਆ। ਜਦੋਂ ਉਸ ਦੇ ਦੋਸਤ ਨੇ ਉਸ ਦੇ ਘਰ ਜਾ ਕੇ ਦੇਖਿਆ ਤਾਂ ਗੁਰਚਰਨ ਸਿੰਘ ਚੰਨ ਦੀ ਦੇਹ ਜ਼ਮੀਨ ਉਤੇ ਪਈ ਸੀ।
ਦੇਹ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਉਸ ਦਾ ਕ-ਤ-ਲ ਕਰ ਦਿੱਤਾ ਹੋਵੇ ਅਤੇ ਉਸ ਦੇ ਸੱ-ਟਾਂ ਲੱਗੀਆਂ ਹੋਈਆਂ ਸਨ, ਕਿਉਂਕਿ ਫਰਸ਼ ਉਤੇ ਬ-ਲੱ-ਡ ਦੇ ਛਿੱਟੇ ਪਏ ਸਨ। ਪੁਲਿਸ ਇਸ ਮਾਮਲੇ ਦੀ ਵੱਖੋ ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਕ-ਤ-ਲ ਦੇ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਡੀ. ਐਸ. ਪੀ. ਬਬਨਦੀਪ ਸਿੰਘ ਵੀ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।