ਬਿਜਲੀ ਠੀਕ ਕਰਨ ਗਏ, ਕਰਮਚਾਰੀ ਨਾਲ ਵਾਪਰਿਆ ਹਾਦਸਾ, ਸਾਥੀਆਂ ਵਲੋਂ ਹਸਪਤਾਲ ਲਿਜਾਂਣ ਤੇ ਡਾਕਟਰਾਂ ਨੇ ਕੀਤਾ ਮ੍ਰਿ-ਤ-ਕ ਐਲਾਨ

Punjab

ਇਸ ਮੌਕੇ ਠੇਕੇਦਾਰ ਅਤੇ ਸਰਕਾਰ ਨੂੰ ਕੋਸਦਿਆਂ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਸੁਰੱਖਿਆ ਉਪਕਰਨ ਨਹੀਂ ਦਿੱਤੇ ਜਾਂਦੇ। ਉਹ ਹਰ ਸਮੇਂ ਆਪਣੀ ਜਾਨ ਦਾਅ ਉਤੇ ਲਾ ਕੇ ਕੰਮ ਕਰਦੇ ਹਨ, ਇਥੋਂ ਤੱਕ ਕਿ ਉਨ੍ਹਾਂ ਨੂੰ ਟਾਰਚ ਅਤੇ ਦਸਤਾਨੇ ਵੀ ਨਹੀਂ ਦਿੱਤੇ ਜਾਂਦੇ।

ਜਿਲ੍ਹਾ ਲੁਧਿਆਣਾ (ਪੰਜਾਬ) ਦੇ ਜਗਰਾਓਂ ਚੁੰਗੀ ਨੰਬਰ 5 ਨੇੜੇ ਬਿਜਲੀ ਸਪਲਾਈ ਦੀ ਮੁਰੰਮਤ ਕਰ ਰਹੇ ਵਰਕਰ ਦੀ ਕ-ਰੰ-ਟ ਲੱਗਣ ਕਾਰਨ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮਨਦੀਪ ਸਿੰਘ ਵਾਸੀ ਪਿੰਡ ਢੋਲਣ ਦੇ ਰੂਪ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਿਕਾਇਤ ਮਿਲਣ ਉਤੇ ਬਿਜਲੀ ਕਰਮਚਾਰੀ ਬਿਜਲੀ ਸਪਲਾਈ ਠੀਕ ਕਰਨ ਲਈ ਖੰਭੇ ਉਤੇ ਚੜ੍ਹਿਆ। ਇਸ ਦੌਰਾਨ ਉਸ ਨੂੰ ਕ-ਰੰ-ਟ ਲੱਗ ਗਿਆ ਅਤੇ ਉਹ ਸਿੱਧਾ ਸੜਕ ਉਤੇ ਜਾ ਕੇ ਡਿੱ-ਗ ਗਿਆ। ਉਸ ਦੇ ਸਾਥੀ ਕਰਮਚਾਰੀ ਤੁਰੰਤ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ, ਪਰ ਡਾਕਟਰ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਸ ਮਾਮਲੇ ਦਾ ਪਤਾ ਲੱਗਦੇ ਸਾਰ ਹੀ ਪਾਵਰਕੌਮ ਵਿੱਚ ਠੇਕਾ ਪ੍ਰਣਾਲੀ ਤਹਿਤ ਕੰਮ ਕਰਦੇ ਮੁਲਾਜ਼ਮ ਰੋਹ ਵਿੱਚ ਆ ਗਏ। ਜਿਸ ਤੋਂ ਬਾਅਦ ਕਰਮਚਾਰੀਆਂ ਨੇ ਸ਼ਨੀਵਾਰ ਦੇਰ ਰਾਤ ਸ਼ਿਕਾਇਤ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਪਾਵਰਕਾਮ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਪਾਵਰਕੌਮ ਦੇ ਸ਼ਿਕਾਇਤ ਘਰ ਵਿੱਚ ਬਿਜਲੀ ਖਰਾਬ ਹੋਣ ਦੀ ਸ਼ਿਕਾਇਤ ਆਈ। ਜਿਸ ਕਾਰਨ ਮਨਦੀਪ ਸਿੰਘ ਮੁਰੰਮਤ ਲਈ ਚੁੰਗੀ ਨੰਬਰ ਪੰਜ ਉਤੇ ਗਿਆ ਸੀ।

ਉਥੇ ਮੁਰੰਮਤ ਕਰਦੇ ਸਮੇਂ ਅਚਾ-ਨਕ ਉਸ ਨੂੰ ਕ-ਰੰ-ਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਦੌਰਾਨ ਠੇਕੇਦਾਰ ਅਤੇ ਸਰਕਾਰ ਉਤੇ ਸਵਾਲ ਖੜ੍ਹੇ ਕਰਦੇ ਹੋਏ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਸੁਰੱਖਿਆ ਉਪਕਰਨ ਨਹੀਂ ਦਿੱਤੇ ਜਾਂਦੇ। ਉਹ ਹਰ ਸਮੇਂ ਆਪਣੀ ਜਾ-ਨ ਦਾਅ ਉਤੇ ਲਾ ਕੇ ਕੰਮ ਕਰਦੇ ਹਨ, ਇਥੋਂ ਤੱਕ ਕਿ ਉਨ੍ਹਾਂ ਨੂੰ ਟਾਰਚ ਅਤੇ ਦਸਤਾਨੇ ਵੀ ਨਹੀਂ ਦਿੱਤੇ ਜਾਂਦੇ। ਇੰਨਾ ਹੀ ਨਹੀਂ ਦਸ-ਦਸ ਫੀਡਰਾਂ ਉਤੇ ਰੱਖ-ਰਖਾਅ ਦਾ ਕੰਮ ਸਿਰਫ਼ ਦੋ ਮੁਲਾਜ਼ਮਾਂ ਤੋਂ ਲਿਆ ਜਾਂਦਾ ਹੈ।

ਇਸ ਦੌਰਾਨ ਵਰਕਰਾਂ ਨੇ ਕਿਹਾ ਕਿ ਆਮ ਆਦਮੀ ਦੀ ਪਾਰਟੀ ਕਹਾਉਣ ਵਾਲੀ ‘AAP’ ਸਰਕਾਰ ਠੇਕੇਦਾਰਾਂ ਰਾਹੀਂ ਆਮ ਆਦਮੀ ਦਾ ਖੂ-ਨ ਚੂਸ ਰਹੀ ਹੈ। ਮੁਲਾਜ਼ਮਾਂ ਤੋਂ ਦਿਨ-ਰਾਤ ਕੰਮ ਲਿਆ ਜਾਂਦਾ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਪਾਵਰਕੌਮ ਦੀ ਮਾੜੀ ਕਾਰਗੁਜ਼ਾਰੀ ਕਾਰਨ ਉਨ੍ਹਾਂ ਦੇ ਸਾਥੀ ਹਰ ਰੋਜ਼ ਮ-ਰ ਰਹੇ ਹਨ। ਸਰਕਾਰ ਠੇਕੇਦਾਰੀ ਸਿਸਟਮ ਤਹਿਤ ਕੰਮ ਕਰ ਰਹੇ ਵਰਕਰਾਂ ਵੱਲ ਧਿਆਨ ਨਹੀਂ ਦੇ ਰਹੀ।

Leave a Reply

Your email address will not be published. Required fields are marked *