ਸਮਾਣਾ (ਪੰਜਾਬ) ਸਹੁਰੇ ਪਰਿਵਾਰ ਦੀ ਕੁੱਟ-ਮਾਰ ਤੋਂ ਤੰ-ਗ ਆ ਕੇ ਆਪਣੇ ਪੇਕਿਆਂ ਦੇ ਘਰ ਰਹਿ ਰਹੀ ਇੱਕ ਔਰਤ ਵਲੋਂ ਭਾਖੜਾ ਨਹਿਰ ਵਿੱਚ ਛਾ-ਲ, ਲਾ ਕੇ ਖੁ-ਦ-ਕੁ-ਸ਼ੀ ਕਰ ਲੈਣ ਦਾ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਦੇਹ ਸ਼ੁੱਕਰਵਾਰ ਦੁਪਹਿਰ ਭਾਖੜਾ ਨਹਿਰ ਵਿਚੋਂ ਬਰਾ-ਮਦ ਹੋਣ ਤੋਂ ਬਾਅਦ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦੀ ਗਈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ. ਐਸ. ਆਈ. ਜਜਪਾਲ ਸਿੰਘ ਨੇ ਦੱਸਿਆ ਕਿ ਸ਼ਿਲਪੀ ਰਾਣੀ ਉਰਫ਼ ਰਿਤਿਕਾ ਦੇ ਪਿਤਾ ਭੀਮਸੇਨ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ ਲੜਕੀ ਸ਼ਿੰਪੀ ਦਾ 10 ਸਾਲ ਪਹਿਲਾਂ ਨਾਭਾ ਵਿਖੇ ਵਿਆਹ ਹੋਇਆ ਸੀ, ਉਸ ਦੀ ਧੀ ਸ਼ਿਲਪੀ ਨਾਲ ਉਸ ਦਾ ਪਤੀ ਸੁਮਿਤ ਕੁਮਾਰ, ਸਹੁਰਾ ਸੁਭਾਸ਼ ਚੰਦਰ ਅਤੇ ਸੱਸ ਉਸ਼ਾ ਰਾਣੀ ਵੱਲੋਂ ਕੁੱਟ-ਮਾਰ ਕੀਤੀ ਜਾਂਦੀ ਸੀ ਅਤੇ ਦਾ-ਜ ਦੀ ਮੰਗ ਕਰਕੇ ਤੰ-ਗ ਕੀਤਾ ਜਾਂਦਾ ਸੀ।
ਕੁਝ ਮਹੀਨੇ ਪਹਿਲਾਂ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ 5 ਸਾਲ ਦੀ ਧੀ ਨੂੰ ਆਪਣੇ ਕੋਲ ਰੱਖ ਕੇ ਸ਼ਿਲਪੀ ਨੂੰ ਸਮਾਣਾ ਭੇਜ ਦਿੱਤਾ ਸੀ ਅਤੇ ਉਦੋਂ ਤੋਂ ਉਹ ਸਮਾਣਾ ਵਿਚ ਉਨ੍ਹਾਂ ਦੇ ਨਾਲ ਰਹਿ ਰਹੀ ਸੀ। ਸਹੁਰੇ ਪਰਿਵਾਰ ਦੀਆਂ ਜਿਆਦਤੀਆਂ ਕਾਰਨ ਉਹ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਸੀ। 27 ਜੂਨ ਨੂੰ ਸਵੇਰੇ 9:00 ਵਜੇ ਉਹ ਕਾਲੀ ਮੰਦਿਰ ਸਮਾਣਾ ਵਿਖੇ ਮੱਥਾ ਟੇਕਣ ਲਈ ਘਰੋਂ ਗਈ ਸੀ ਪਰ ਵਾਪਸ ਘਰ ਨਹੀਂ ਆਈ।
ਇਸ ਤੋਂ ਬਾਅਦ ਸ਼ੰਕਰ ਭਾਰਦਵਾਜ ਦੀ ਅਗਵਾਈ ਹੇਠ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਗੋਤਾਖੋਰਾਂ ਦੀ ਟੀਮ ਵੱਲੋਂ ਭਾਖੜਾ ਨਹਿਰ ਵਿੱਚ ਤਲਾਸ਼ ਦੌਰਾਨ ਉਸ ਦੀ ਦੇਹ 28 ਜੂਨ ਦੀ ਦੁਪਹਿਰ ਨੂੰ ਸ਼ਹਿਰ ਤੋਂ ਕੁਝ ਦੂਰ ਪਿੰਡ ਧਨੇਠਾ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚੋਂ ਬਰਾ-ਮਦ ਹੋਈ। ਜਾਂਂਚ ਅਧਿਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਦੋਸ਼ੀ ਸੁਮਿਤ ਕੁਮਾਰ, ਊਸ਼ਾ ਰਾਣੀ ਅਤੇ ਸੁਭਾਸ਼ ਚੰਦਰ ਵਾਸੀ ਬਠਿੰਡੀਆ ਮੁਹੱਲਾ, ਨਾਭਾ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨੋਂ ਦੋਸ਼ੀਆਂ ਨੂੰ ਹਿਰਾ-ਸਤ ਵਿੱਚ ਲੈ ਲਿਆ ਹੈ।