ਸੁਲਤਾਨਪੁਰ ਲੋਧੀ (ਪੰਜਾਬ) ਤੋਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬ ਦੇ ਨੌਜਵਾਨ ਮਨਦੀਪ ਕੁਮਾਰ ਨੂੰ ਰੂ-ਸੀ ਫੌਜ ਨੇ ਜ਼ਬਰ-ਦਸਤੀ ਭਰਤੀ ਕਰ ਲਿਆ ਹੈ। ਅਪਾਹਜ ਮਨਦੀਪ ਕੁਮਾਰ, ਜਿਸ ਨੂੰ ਰੂ-ਸੀ ਫੌਜ ਵੱਲੋਂ ਜ਼ਬਰ-ਦਸਤੀ ਭਰਤੀ ਕੀਤਾ ਗਿਆ ਸੀ, ਨੇ ਆਪਣੇ ਪਰਿਵਾਰ ਨੂੰ ਫੋਨ ਕਰਕੇ ਆਪਣੇ ਹਾਲ ਬਾਰੇ ਜਾਣੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਾਇਆ ਵਾਸੀ ਜਗਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਮਨਦੀਪ ਕੁਮਾਰ ਨੂੰ ਅਰਮੀਨੀਆ ਭੇਜਿਆ ਸੀ। ਇਸ ਦੌਰਾਨ ਟਰੈਵਲ ਏਜੰਟ ਨੇ 1 ਲੱ-ਖ 80 ਹਜ਼ਾਰ ਰੁਪਏ ਲਏ ਸਨ। ਇਸ ਤੋਂ ਬਾਅਦ ਉਸ ਦੇ ਭਰਾ ਅਤੇ ਚਾਰ ਹੋਰ ਨੌਜਵਾਨਾਂ ਨੇ ਇਟਲੀ ਜਾਣ ਬਾਰੇ ਸੋਚਿਆ ਅਤੇ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਅਰਮੇਨੀਆ ਤੋਂ ਇਟਲੀ ਭੇਜਣ ਦੇ ਝਾਂ-ਸੇ ਵਿਚ ਫਸਾ ਲਿਆ।
ਇਸ ਤੋਂ ਬਾਅਦ ਉਨ੍ਹਾਂ ਨੂੰ ਇਟਲੀ ਭੇਜਣ ਦੀ ਬਜਾਏ ਰੂ-ਸ ਦੀ ਰਾਜਧਾਨੀ ਮਾਸਕੋ ਭੇਜ ਦਿੱਤਾ ਗਿਆ। ਉਥੇ ਟਰੈਵਲ ਏਜੰਟਾਂ ਨੇ ਉਸ ਦੇ ਭਰਾ ਦੀ ਕੁੱਟ-ਮਾਰ ਕੀਤੀ ਅਤੇ ਧ-ਮ-ਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਹੋਰ ਪੈਸੇ ਨਾ ਦਿੱਤੇ ਤਾਂ ਮਨਦੀਪ ਦਾ ਹਾਲ ਹੋਰ ਬੁਰਾ ਹੋਵੇਗਾ।
ਅੱਗੇ ਜਾਣਕਾਰੀ ਦਿੰਦਿਆਂ ਜਗਦੀਪ ਕੁਮਾਰ ਨੇ ਦੱਸਿਆ ਕਿ ਕਿ ਉਸ ਦੀ ਮਨਦੀਪ ਨਾਲ ਆਖਰੀ ਵਾਰ 3 ਮਾਰਚ ਨੂੰ ਗੱਲ ਹੋਈ ਸੀ। ਇਸ ਵੀਡੀਓ ਕਾਲ ਦੇ ਦੌਰਾਨ ਉਹ ਫੌ-ਜ ਦੀ ਵਰਦੀ ਵਿੱਚ ਸੀ। ਉਸ ਨੇ ਉਸ ਨੂੰ ਬਚਾਉਣ ਲਈ ਕਿਹਾ ਸੀ ਅਤੇ ਉਸ ਤੋਂ ਬਾਅਦ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਰੂ-ਸੀ ਫੌਜ ਭਾਰਤੀ ਮੁੰਡਿਆਂ ਨੂੰ ਡ-ਰਾ ਧ-ਮ-ਕਾ ਕੇ ਫੌਜ ਵਿੱਚ ਜਬਰੀ ਭਰਤੀ ਕਰ ਰਹੀ ਹੈ। ਇਨ੍ਹਾਂ ਨੌਜਵਾਨਾਂ ਨੂੰ ਰੂ-ਸ ਵੱਲੋਂ ਯੂ-ਕ-ਰੇ-ਨ ਨਾਲ ਚੱਲ ਰਹੀ ਜੰ-ਗ ਲਈ ਭੇਜਿਆ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਮਨਦੀਪ ਕੁਮਾਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਸ ਨੂੰ ਵੀ ਜੰ-ਗ, ਲ-ੜ-ਨ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੀ ਮਨਦੀਪ ਨਾਲ ਅਜੇ ਤੱਕ ਕੋਈ ਗੱਲ ਨਹੀਂ ਹੋਈ, ਜਿਸ ਕਾਰਨ ਉਹ ਚਿੰਤਾ ਵਿਚ ਹਨ।
ਜਗਦੀਪ ਕੁਮਾਰ ਨੇ ਇਸ ਮਾਮਲੇ ਸਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਕਿ ਉਹ ਉਸ ਦੇ ਅਪਾ-ਹਜ ਭਰਾ ਮਨਦੀਪ ਕੁਮਾਰ ਨੂੰ ਰੂ-ਸੀ ਫੌਜ ਤੋਂ ਮੁਕਤ ਕਰਵਾ ਕੇ ਭਾਰਤ ਵਾਪਸ ਲਿਆਉਣ। ਇਸ ਮਾਮਲੇ ਸਬੰਧੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੱਤਰ ਲਿਖ ਕੇ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਰੂ-ਸੀ ਫੌਜ ਵਿੱਚ ਜਬਰੀ ਭਰਤੀ ਕੀਤੇ ਗਏ ਮਨਦੀਪ ਅਤੇ ਹੋਰ ਨੌਜਵਾਨਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਅਹਿਮ ਕਦਮ ਚੁੱਕੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਗ-ਲ-ਤ ਟਰੈਵਲ ਏਜੰਟ ਦੇ ਝਾਂ-ਸੇ ਵਿੱਚ ਨਾ ਆਉਣ।