ਜਿਲ੍ਹਾ ਪਟਿਆਲਾ (ਪੰਜਾਬ) ਦੇ ਘੱਗਾ ਤੋਂ ਇੱਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਭਾਖੜਾ ਨਹਿਰ ਵਿਚ ਨਹਾਉਂਦੇ ਸਮੇਂ ਦੋ ਨੌਜਵਾਨਾਂ ਦੀ ਡੁੱ-ਬ ਜਾਣ ਕਰਕੇ ਮੌ-ਤ ਹੋ ਗਈ, ਜਿਨ੍ਹਾਂ ਦੀਆਂ ਦੇਹਾਂ ਮਿਲ ਚੁੱਕੀਆਂ ਹਨ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਘੱਗਾ ਦੇ ਰਹਿਣ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਦਾਸ ਸਿੰਘ ਉਮਰ 18 ਉਸ ਨੂੰ ਪੇਪਰ ਦੇਣ ਲਈ ਕਹਿ ਕੇ ਸੰਗਰੂਰ ਗਿਆ ਸੀ। ਉਸ ਨੇ ਦੁਪਹਿਰ ਨੂੰ ਫ਼ੋਨ ਕਰਕੇ ਕਿਹਾ, ਪਾਪਾ, ਮੇਰਾ ਇੱਕ ਪੇਪਰ ਹੋ ਗਿਆ ਹੈ ਅਤੇ ਦੂਜਾ ਪੇਪਰ ਸ਼ਾਮ 4 ਵਜੇ ਹੋਵੇਗਾ, ਪਰ ਸ਼ਾਮ ਨੂੰ 6 ਵਜੇ ਉਸ ਦਾ ਫ਼ੋਨ ਸਵਿੱਚ ਆਫ਼ ਆਉਣ ਲੱਗ ਗਿਆ।
ਉਨ੍ਹਾਂ ਨੂੰ ਅਗਲੀ ਸਵੇਰ ਉਸ ਦੇ ਇਕ ਦੋਸਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਦਾਸ ਸਿੰਘ ਨੇ ਬੱਸ ਵਿਚ ਆਪਣੇ 4 ਹੋਰ ਦੋਸਤਾਂ ਨਾਲ ਫੇਸਬੁੱਕ ਉਤੇ ਵੀਡੀਓ ਪਾਈ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਨੇ ਉਸ ਦੇ ਦੋਸਤ ਨਿਰਮਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਸਮਰਾ ਨਾਲ ਗੱਲ ਕੀਤੀ। ਉਸ ਨੇ ਦੱਸਿਆ ਕਿ ਗੁਰਦਾਸ ਸਿੰਘ, ਦੀਪ, ਲਵਲੀ ਅਤੇ ਅਰਸ਼ਦੀਪ ਸਿੰਘ ਅਤੇ ਉਹ ਪਸਿਆਣਾ ਨੇੜੇ ਲੰਘਦੀ ਭਾਖੜਾ ਨਹਿਰ ਵਿੱਚ ਨਹਾਉਣ ਲਈ ਰੁਕ ਗਏ ਸਨ, ਜਿੱਥੇ ਗੁਰਦਾਸ ਸਿੰਘ ਅਤੇ ਅਰਸ਼ਦੀਪ ਸਿੰਘ ਭਾਖੜਾ ਵਿੱਚ ਨਹਾਉਣ ਲਈ ਉਤਰ ਗਏ। ਪਰ ਤੈਰਨਾ ਨਾ ਜਾਣਦੇ ਹੋਣ ਕਾਰਨ ਦੋਵੇਂ ਭਾਖੜਾ ਨਹਿਰ ਵਿੱਚ ਡੁੱ-ਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌ-ਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ 14/15 ਸਾਲਾਂ ਤੋਂ ਆਪਣੇ ਨਾਨਕੇ ਘਰ ਘੱਗਾ ਵਿਖੇ ਰਹਿ ਰਹੇ ਗੁਰਦਾਸ ਸਿੰਘ ਪੁੱਤਰ ਜਸਵਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਬਲਵਾਨ ਰਾਮ, ਦੀਆਂ ਦੇਹਾਂ ਹਰਿਆਣਾ ਦੇ ਪਿੰਡ ਮਾਈਮਰਾ ਨੇੜੇ ਭਾਖੜਾ ਨਹਿਰ ਵਿੱਚੋਂ ਮਿਲੀਆਂ ਹਨ। ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਪਹੁੰਚਾਇਆ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।