ਪੰਜਾਬ ਸੂਬੇ ਵਿਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਤੋਂ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਗਿੱਦੜਬਾਹਾ ਵਿਚ ਪੈਂਦੇ ਪਿੰਡ ਗੁੜੀ ਸੰਘਰ ਵਿਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ ਜਦੋਂ ਕਿਸਾਨ ਬਲਜੀਤ ਸਿੰਘ ਪੁੱਤਰ ਨਰ ਸਿੰਘ ਉਮਰ 46 ਸਾਲ ਦੀ ਖੇਤ ਵਿਚ ਲੱਗੀ ਟਿਊਬਵੈੱਲ ਦੀ ਮੋਟਰ ਉਤੇ ਕਰੰਟ (ਬਿਜਲੀ) ਲੱਗਣ ਨਾਲ ਮੌ-ਤ ਹੋਣ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਿਆ।
ਇਸ ਦੁਖ-ਦਾਈ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਕੰਦਰ ਸਿੰਘ ਨੰਬਰਦਾਰ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਜਦੋਂ ਬਲਜੀਤ ਸਿੰਘ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਸਿੰਚਾਈ ਕਰਨ ਲਈ ਪਾਣੀ ਛੱਡਣ ਗਿਆ ਸੀ ਤਾਂ ਉਸ ਸਮੇਂ ਉਸ ਨੂੰ ਮੋਟਰ ਤੋਂ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਕਤ ਕਿਸਾਨ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਅਤੇ ਇਕ ਛੋਟਾ ਕਿਸਾਨ ਸੀ, ਜਿਸ ਕੋਲ ਸਿਰਫ ਦੋ ਏਕੜ ਜ਼ਮੀਨ ਸੀ, ਜਿਸ ਨਾਲ ਮਿਹਨਤ ਕਰਕੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ।
ਮ੍ਰਿ-ਤ-ਕ ਕਿਸਾਨ ਆਪਣੇ ਪਿੱਛੇ ਪਤਨੀ ਅਤੇ ਤਿੰਨ ਰੋਂ-ਦੀ-ਆਂ ਹੋਈਆਂ ਧੀਆਂ ਨੂੰ ਛੱਡ ਗਿਆ ਹੈ। ਮ੍ਰਿ-ਤ-ਕ ਪਰਿਵਾਰ ਵਿਚ ਇਕ-ਲੌਤਾ ਹੀ ਕਮਾਉਣ ਵਾਲਾ ਸੀ। ਹੁਣ ਪਰਿਵਾਰ ਕੋਲ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਪੈਸੇ ਕਮਾਉਣ ਦਾ ਕੋਈ ਸਾਧਨ ਨਹੀਂ ਹੈ। ਇਸ ਕਰਕੇ ਸਮੂਹ ਪਿੰਡ ਵਾਸੀਆਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪਰਿਵਾਰ ਦੇ ਆਰ-ਥਿਕ ਹਾਲ ਵਿੱਚ ਕੁਝ ਸੁਧਾਰ ਹੋ ਸਕੇ।