ਅਜਨਾਲਾ (ਪੰਜਾਬ) ਨਹਿਰਾਂ ਦੇ ਵਿੱਚ ਨਹਾਉਣ ਵਾਲੇ ਨੌਜਵਾਨਾਂ ਦੇ ਡੁੱ-ਬ-ਣ ਦਾ ਸਿਲ-ਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਰ ਰੋਜ਼ ਹੀ ਪੰਜਾਬ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚੋਂ ਨੌਜਵਾਨਾਂ ਦੇ ਡੁੱ-ਬ-ਣ ਦੀਆਂ ਖ਼-ਬ-ਰਾਂ ਸਾਹਮਣੇ ਆ ਰਹੀਆਂ ਹਨ। ਹੁਣ ਅਜਿਹਾ ਹੀ ਇੱਕ ਨਵਾਂ ਮਾਮਲਾ ਅਜਨਾਲਾ ਦੇ ਰਾਜਾਸਾਂਸੀ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੋਂ ਲੰਘਦੀ ਲਾਹੌਰ ਕੈਨਾਲ ਬ੍ਰਾਂਚ ਵਿੱਚ ਨਹਾਉਣ ਸਮੇਂ ਇੱਕ ਨੌਜਵਾਨ ਦੀ ਡੁੱ-ਬ-ਣ ਨਾਲ ਮੌ-ਤ ਹੋ ਗਈ ਹੈ। ਮ੍ਰਿ-ਤ-ਕ ਨੌਜਵਾਨ ਦੀ ਪਹਿਚਾਣ ਪਲਵਿੰਦਰ ਸਿੰਘ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਲਾਹੌਰ ਕੈਨਾਲ ਬ੍ਰਾਂਚ ਨਹਿਰ ਵਿਚ ਪੰਜ ਨੌਜਵਾਨ ਨਹਾਉਣ ਲਈ ਗਏ ਸਨ। ਜਿਨ੍ਹਾਂ ਵਿਚੋਂ ਇਕ ਪਲਵਿੰਦਰ ਸਿੰਘ ਦਾ ਹੱਥ ਛੁੱਟ ਗਿਆ ਅਤੇ ਉਹ ਨਹਿਰ ਵਿਚ ਡਿੱ-ਗ ਗਿਆ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 18 ਘੰਟਿਆਂ ਤੱਕ ਦੇਹ ਦੀ ਭਾਲ ਕਰਨ ਦੇ ਬਾਵਜੂਦ ਖਬਰ ਲਿਖੇ ਜਾਣ ਤੱਕ ਦੇਹ ਨਹੀਂ ਮਿਲੀ, ਦੇਹ ਦੀ ਭਾਲ ਜਾਰੀ ਸੀ।
ਇਸ ਮੌਕੇ ਜਾਣਕਾਰਾਂ ਨੇ ਦੱਸਿਆ ਹੈ ਕਿ ਇੱਕ ਦਿਨ ਪਹਿਲਾਂ ਹੀ ਪਲਵਿੰਦਰ ਸਿੰਘ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਦੋਸਤਾਂ ਨਾਲ ਸਵਿਮਿੰਗ ਪੋਲ ਵਿੱਚ ਨਹਾਉਣ ਲਈ ਘਰੋਂ ਗਿਆ ਸੀ ਅਤੇ ਰਸਤੇ ਵਿੱਚ ਉਸ ਨੇ ਨਹਿਰ ਵਿੱਚ ਨਹਾਉਣਾ ਹੀ ਬਿਹਤਰ ਸਮਝਿਆ, ਜਿਸ ਤੋਂ ਬਾਅਦ ਉਸ ਨਾਲ ਉਪਰੋਕਤ ਭਿਆ-ਨਕ ਭਾਣਾ ਵਾਪਰ ਗਿਆ।ਇਸ ਘ-ਟ-ਨਾ ਤੋਂ ਬਾਅਦ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਹੈ।