ਹਰਿਆਣਾ ਸੂਬੇ ਦੇ ਜਿਲ੍ਹਾ ਪਾਣੀਪਤ ਤੋਂ ਬਿਜਲੀ ਕਰਮ-ਚਾਰੀ ਦੇ ਕਰੰਟ ਲੱ-ਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸੈਕਟਰ 29 ਵਿੱਚ ਬਿਜਲੀ ਦੀ ਸਪਲਾਈ ਵਿਚ ਆਈ ਖਰਾਬੀ ਠੀਕ ਕਰਨ ਆਏ ਇੱਕ ਇਲੈਕ-ਟ੍ਰੀਸ਼ੀਅਨ ਦੀ ਕ-ਰੰ-ਟ ਲੱਗਣ ਨਾਲ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਯੰਕ ਓਵਰਸੀਜ਼ ਫੈਕਟਰੀ ਦੇ ਸੰਚਾਲਕ ਦੀ ਸ਼ਿਕਾਇਤ ਉਤੇ ਕਰਮਚਾਰੀ ਪ੍ਰਵੀਨ ਨੁਕਸ ਠੀਕ ਕਰਨ ਲਈ ਗਿਆ ਸੀ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਅਤੇ ਬਿਜਲੀ ਨਿਗਮ ਦੇ ਕਰਮਚਾਰੀਆਂ ਨੇ ਇਸ ਨੂੰ ਫੈਕਟਰੀ ਸੰਚਾਲਕ ਦੀ ਲਾਪ੍ਰ-ਵਾਹੀ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਫੈਕਟਰੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।
ਪਰਿਵਾਰਕ ਮੈਂਬਰਾਂ ਅਤੇ ਬਿਜਲੀ ਕਰਮਚਾਰੀ ਨੇ ਦੱਸਿਆ ਕਿ ਬਿਜਲੀ ਨਿਗਮ ਦੀ ਲਾਈਨ ਬੰਦ ਸੀ ਅਤੇ ਫੈਕਟਰੀ ਅੰਦਰ ਚੱਲ ਰਹੇ ਜਨਰੇਟਰ ਤੋਂ ਬੈਕ ਕਰੰਟ ਆਉਣ ਕਰਕੇ ਮੌ-ਤ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਫੈਕਟਰੀ ਮਾਲਕ ਨੇ ਮ੍ਰਿਤਕ ਮੁਲਾਜ਼ਮ ਪ੍ਰਵੀਨ ਨੂੰ ਅਣ-ਪਛਾਤਾ ਦੱਸ ਕੇ ਸਿਵਲ ਹਸਪਤਾਲ ਵਿੱਚ ਰੱਖਿਆ। ਦੇਹ ਨੂੰ ਹਸਪਤਾਲ ਵਿਚ ਰੱਖਣ ਤੋਂ ਬਾਅਦ ਫੈਕਟਰੀ ਮਾਲਕ ਪਰਿਵਾਰ ਨਾਲ ਗੱਲ ਕਰਨ ਵੀ ਨਹੀਂ ਆਇਆ।
ਇਸ ਮੌਕੇ ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਵੀਨ ਪਿੰਡ ਆਸਣ ਦਾ ਰਹਿਣ ਵਾਲਾ ਸੀ। ਕਰੀਬ 10 ਸਾਲਾਂ ਤੋਂ ਬਿਜਲੀ ਨਿਗਮ ਵਿੱਚ ਕੱਚੇ ਮੁਲਾਜ਼ਮ ਦੇ ਵਜੋਂ ਕੰਮ ਕਰ ਰਿਹਾ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਸ਼ਿਕਾਇਤ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਪ੍ਰਵੀਨ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਰਹੀ ਹੈ। ਮ੍ਰਿਤਕ ਪ੍ਰਵੀਨ ਉਮਰ 37 ਸਾਲ ਦੀਆਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ। ਪਰਿਵਾਰਕ ਮੈਂਬਰਾਂ ਨੇ ਫੈਕਟਰੀ ਸੰਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।