ਪੰਜਾਬ ਸੂਬੇ ਦੇ ਜਿਲ੍ਹਾ ਲੁਧਿਆਣਾ ਤੋਂ ਬਹੁਤ ਦੁਖ-ਭਰੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਮੰਗਲਵਾਰ ਰਾਤ ਨੂੰ ਪਏ ਭਾਰੀ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਉੱਥੇ ਹੀ ਇਹ ਮੀਂਹ ਇੱਕ ਪਰਿਵਾਰ ਲਈ ਆਫ਼ਤ ਬਣ ਕੇ ਰਹਿ ਗਿਆ। ਲੁਧਿਆਣਾ ਜਿਲ੍ਹੇ ਦੇ ਇੱਕ ਪਿੰਡ ਵਿੱਚ ਭਾਰੀ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱ-ਗ ਪਈ, ਜਿਸ ਕਾਰਨ 4 ਸਾਲ ਉਮਰ ਦੀ ਛੋਟੀ ਧੀ ਦੀ ਮੌ-ਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ ਇਸ ਦੌਰਾਨ ਉਸ ਦੀ 7 ਮਹੀਨੇ ਦੀ ਭੈਣ ਅਤੇ ਮਾਂ ਵੀ ਗੰਭੀਰ ਰੂਪ ਵਿਚ ਜਖਮੀਂ ਹੋ ਗਈਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਭੂਖੜੀ ਦਾ ਰਹਿਣ ਵਾਲਾ ਕਰਮਜੀਤ ਸਿੰਘ ਆਪਣੀ ਪਤਨੀ ਮਨਪ੍ਰੀਤ ਕੌਰ ਅਤੇ 2 ਜੁਆਕਾਂ ਨਾਲ ਆਪਣੇ ਪੁਰਾਣੇ ਮਕਾਨ ਵਿੱਚ ਸੌਂ ਰਿਹਾ ਸੀ। ਰਾਤ ਨੂੰ ਪਏ ਮੀਂਹ ਕਾਰਨ ਉਸ ਦੇ ਘਰ ਦੀ ਛੱਤ ਡਿੱ-ਗ ਗਈ।
ਘਰ ਦੀ ਛੱਤ ਡਿੱ-ਗ-ਣ ਕਾਰਨ ਕਰਮਨਜੋਤ ਕੌਰ ਉਮਰ 4 ਸਾਲ ਦੀ ਮੌ-ਤ ਹੋ ਗਈ। ਇਸ ਹਾਦਸੇ ਵਿਚ ਕਰਮਜੀਤ ਸਿੰਘ ਦੀ ਛੋਟੀ ਧੀ ਜੋ ਕਿ ਸਿਰਫ 7 ਮਹੀਨੇ ਦੀ ਹੈ ਅਤੇ ਉਸ ਦੀ ਪਤਨੀ ਵੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸੀ. ਐਮ. ਸੀ. ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਦੇ ਭਰਾ ਹੈਪੀ ਨੇ ਦੱਸਿਆ ਕਿ ਉਹ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦਾ ਇਲਾਜ ਹੋ ਰਿਹਾ ਹੈ।