ਪੰਜਾਬ ਵਿਚ ਜਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ਦੇ ਚੌਕ ਚੇਲਿਆਂ ਵਿੱਚ ਪੰਜ ਦਿਨ ਪਹਿਲਾਂ ਇੱਕ ਵੱਡੇ ਵਪਾਰੀ ਦਾ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਚੌਕ ਚੇਲਿਆਂ ਦੇ ਮੁਹੱਲਾ ਨਾਈਆਂ ਦੇ ਰਹਿਣ ਵਾਲੇ ਵਪਾਰੀ ਚਰਨਜੀਤ ਸਿੰਘ ਉਰਫ਼ ਚੰਨ ਉਮਰ 65 ਸਾਲ ਡਿਪੂ ਵਾਲਾ ਦਾ ਜਲੰਧਰ ਦੇ ਦੋ ਭਰਾਵਾਂ ਨੇ ਕ-ਤ-ਲ ਕਰ ਦਿੱਤਾ ਸੀ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਹਿਚਾਣ ਅਮਿਤ ਸ਼ਾਰਦਾ ਅਤੇ ਮੋਹਿਤ ਸ਼ਾਰਦਾ ਦੇ ਰੂਪ ਵਜੋਂ ਹੋਈ ਹੈ।
ਦੋਸ਼ੀਆਂ ਨੇ ਵਪਾਰੀ ਦੇ ਘਰੋਂ 25 ਲੱ-ਖ ਰੁਪਏ ਅਤੇ ਸੋਨੇ ਦੇ ਗਹਿਣੇ ਚੋ-ਰੀ ਕਰ ਲਏ ਸਨ। ਪੁਲਿਸ ਨੇ ਦੋਸ਼ੀਆਂ ਕੋਲੋਂ ਕਾਰੋਬਾਰੀ ਦੇ ਘਰੋਂ ਲੁੱ-ਟੇ 25 ਲੱ-ਖ ਰੁਪਏ ਵਿੱਚੋਂ 22.75 ਲੱ-ਖ ਰੁਪਏ, ਗਹਿਣੇ ਅਤੇ ਇੱਕ ਆਈ-20 ਕਾਰ ਵੀ ਬਰਾ-ਮਦ ਕੀਤੀ ਹੈ।
ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਐਸ. ਐਸ. ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਤਕਨੀਕੀ ਟੀਮ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਵੀ ਖੁਲਾਸਾ ਹੋਇਆ ਕਿ ਮ੍ਰਿਤਕ ਵਿਅਕਤੀ ਦੇ ਕਾ-ਤ-ਲਾਂ ਦੀ ਮਾਂ ਨਾਲ ਸਬੰਧ ਸਨ। ਔਰਤ ਅਤੇ ਉਸ ਦੇ ਦੋ ਪੁੱਤਰਾਂ ਦਾ ਮ੍ਰਿਤਕ ਦੇ ਘਰ ਆਉਣਾ ਜਾਣਾ ਸੀ।
ਐਸ. ਐਸ. ਪੀ. ਅਨੁਸਾਰ 29 ਜੂਨ ਨੂੰ ਸੁਲਤਾਨਪੁਰ ਲੋਧੀ ਦੇ ਚੌਂਕ ਚੇਲਿਆਂ ਨੇੜੇ ਹੈੰਡਲੂਮ ਦਾ ਕਾਰੋਬਾਰ ਕਰਨ ਵਾਲੇ ਚਰਨਜੀਤ ਸਿੰਘ ਉਰਫ਼ ਚੰਨ ਉਮਰ 65 ਸਾਲ ਡਿਪੂ ਵਾਲਾ ਦੀ ਬਲੱਡ ਨਾਲ ਭਿੱਜੀ ਦੇਹ ਉਸ ਦੇ ਘਰ ਵਿੱਚੋਂ ਮਿਲੀ ਸੀ। ਮ੍ਰਿਤਕ ਦੇ ਸਿਰ ਉਤੇ ਵੀ ਡੂੰਘੀਆਂ ਸੱ-ਟਾਂ ਦੇ ਨਿਸ਼ਾਨ ਸਨ। ਚਰਨਜੀਤ ਸਿੰਘ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐਸ. ਪੀ. ਬਬਨਦੀਪ ਸਿੰਘ ਸੁਲਤਾਨਪੁਰ ਲੋਧੀ ਪੁਲਿਸ ਟੀਮ ਸਮੇਤ ਮੌਕੇ ਉਤੇ ਪਹੁੰਚੇ ਅਤੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਦੀ ਤਕਨੀਕੀ ਟੀਮ ਨੇ ਨੇੜੇ ਲੱਗੇ CCTV ਕੈਮਰੇ ਅਤੇ ਹੋਰ ਤੱਥਾਂ ਦੀ ਜਾਂਚ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਚਰਨਜੀਤ ਸਿੰਘ ਦੇ ਜਲੰਧਰ ਦੀ ਇੱਕ ਔਰਤ ਨਾਲ ਸ-ਬੰ-ਧ ਸਨ। ਔਰਤ ਅਤੇ ਉਸ ਦੇ ਦੋ ਲੜਕਿਆਂ ਅਮਿਤ ਸ਼ਾਰਦਾ ਅਤੇ ਮੋਹਿਤ ਸ਼ਾਰਦਾ ਦਾ ਚਰਨਜੀਤ ਸਿੰਘ ਦੇ ਘਰ ਵਿਚ ਆਉਣਾ-ਜਾਣਾ ਸੀ।
ਘਰ ਵਿਚ ਇਕੱਲਾ ਹੀ ਰਹਿੰਦਾ ਸੀ ਚਰਨਜੀਤ ਸਿੰਘ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਚਰਨਜੀਤ ਸਿੰਘ ਦੀ ਪਤਨੀ ਦਾ ਦੇਹਾਂਤ ਹੋ ਚੁੱਕਿਆ ਹੈ। ਉਸ ਦੀ ਇੱਕ ਧੀ ਹੈ, ਜੋ ਵਿਦੇਸ਼ ਵਿਚ ਰਹਿੰਦੀ ਹੈ। ਇਸ ਲਈ ਮ੍ਰਿਤਕ ਚਰਨਜੀਤ ਸਿੰਘ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਘਟਨਾ ਵਾਲੀ ਰਾਤ ਦੋਵੇਂ ਦੋਸ਼ੀ ਅਮਿਤ ਅਤੇ ਮੋਹਿਤ ਚਰਨਜੀਤ ਸਿੰਘ ਦੇ ਘਰ ਆਏ ਸਨ। ਉਨ੍ਹਾਂ ਨੂੰ ਪਤਾ ਸੀ ਕਿ ਚਰਨਜੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੀ ਇਕ ਜਾਇਦਾਦ ਵੇਚ ਦਿੱਤੀ ਸੀ। ਇਸੇ ਲਈ ਉਸ ਦੇ ਘਰ ਲੱ-ਖਾਂ ਰੁਪਏ ਹਨ।
ਦੋਸ਼ੀਆਂ ਨੇ ਕਬੂਲ ਕਰ ਲਿਆ ਜੁਰਮ
ਇਸ ਮੌਕੇ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਨੇ ਦੱਸਿਆ ਕਿ ਘਟਨਾ ਵਾਲੀ ਰਾਤ ਦੋਸ਼ੀਆਂ ਨੇ ਚਰਨਜੀਤ ਸਿੰਘ ਦੇ ਸਿਰ ਉਤੇ ਤਵੇ ਅਤੇ ਹੋਰ ਤਿੱਖੀ ਚੀਜ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ ਸੀ। ਉਹ ਘਰ ਵਿੱਚ ਰੱਖੀ 25 ਲੱ-ਖ ਰੁਪਏ ਤੋਂ ਵੱਧ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋ-ਰੀ ਕਰਕੇ ਫਰਾਰ ਹੋ ਗਏ। ਦੋਸ਼ੀਆਂ ਨੇ ਪੁਲਿਸ ਸਾਹਮਣੇ ਆਪਣੇ ਜੁਰਮ ਨੂੰ ਕਬੂਲ ਕਰ ਲਿਆ ਹੈ। ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਲੁੱ-ਟੀ ਗਈ ਰਕਮ ਵਿੱਚੋਂ ਡੇਢ ਲੱਖ ਰੁਪਏ ਦਾ ਜੂ-ਆ ਖੇਡਿਆ ਅਤੇ ਕੁਝ ਪੈਸਿਆਂ ਨਾਲ ਨ-ਸ਼ੀ-ਲੇ ਪਦਾਰਥ ਵੀ ਖ੍ਰੀਦੇ ਸਨ।