ਪੰਜਾਬ ਸੂਬੇ ਦੇ ਦਸੂਹਾ ਤੋਂ ਇਕ ਦੁਖ-ਦਾਈ ਸੂਚਨਾ ਪ੍ਰਾਪਤ ਹੋਈ ਹੈ। ਦਸੂਹਾ ਵਿਚ ਇਕ ਘਰ ਵਿਚੋਂ ਇਕ ਨੌਜਵਾਨ ਦੀ ਗਲੀ ਅਤੇ ਬਲੱਡ ਨਾਲ ਭਿੱਜੇ ਹਾਲ ਵਿਚ ਦੇਹ ਮਿਲਣ ਤੋਂ ਬਾਅਦ ਇਲਾਕੇ ਵਿਚ ਡ-ਰ ਦਾ ਮਾਹੌਲ ਬਣ ਗਿਆ। ਜਦੋਂ ਘਰ ਵਿਚੋਂ ਬ-ਦ-ਬੂ ਆਉਣ ਦੀ ਸੂਚਨਾ ਗੁਆਂਢੀਆਂ ਨੇ ਰਿਸ਼ਤੇਦਾਰਾਂ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਘਰ ਪਹੁੰਚ ਕੇ ਦੇਖਿਆ ਤਾਂ ਬੈੱਡ ਉਤੇ ਨੌਜਵਾਨ ਦੀ ਦੇਹ ਪਈ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੰਚਿਤ ਬਾਂਸਲ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਦਸੂਹਾ ਦੀ ਅਰਜੁਨ ਕਲੋਨੀ ਦੇ ਵਾਰਡ ਨੰ. 6 ਵਿਚ ਗੁਆਂਢੀਆਂ ਨੂੰ ਇਕ ਬੰਦ ਘਰ ਵਿੱਚੋਂ ਬਹੁਤ ਹੀ ਬ-ਦ-ਬੂ ਆ ਰਹੀ ਸੀ। ਇਸ ਲਈ ਇਲਾਕਾ ਵਾਸੀਆਂ ਵਲੋਂ ਇਸ ਮਾਮਲੇ ਦੀ ਸੂਚਨਾ ਦਸੂਹਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੇ ਥਾਣਾ ਦਸੂਹਾ ਦੇ ਏ. ਐਸ. ਆਈ. ਅਨਿਲ ਕੁਮਾਰ ਅਤੇ ਪੁਲਿਸ ਪਾਰਟੀ ਨੇ ਜਦੋਂ ਘਰ ਦੀ ਚੈਕਿੰਗ ਕੀਤੀ ਤਾਂ ਇਕ ਬੰਦ ਕਮਰੇ ਵਿਚ ਬੈੱਡ ਉਤੇ ਸ਼ੱ-ਕੀ ਹਾਲ ਵਿਚ ਇਕ ਦੇਹ ਪਈ ਮਿਲੀ, ਜਿਸ ਦੀ ਪਹਿਚਾਣ ਸੰਚਿਤ ਬਾਂਸਲ ਦੇ ਰੂਪ ਵਜੋਂ ਹੋਈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐਸ. ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 30 ਸਾਲ ਦੀ ਹੈ। ਮ੍ਰਿਤਕ ਦੇ ਮਾਤਾ-ਪਿਤਾ ਆਮ ਤੌਰ ਉਤੇ ਡੇਰਾ ਬਿਆਸ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਪੁੱਤਰ ਸੰਚਿਤ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਦਸੂਹਾ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।