ਜਿਲ੍ਹਾ ਕਰਨਾਲ (ਹਰਿਆਣਾ) ਬੀਤੇ ਦਿਨ ਕਰੂਕਸ਼ੇਤਰ ਵਿਚ ਬਦ-ਮਾਸ਼ਾਂ ਨੇ ASI ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਸੀ। ਵੀਰਵਾਰ ਨੂੰ ਕਰਨਾਲ ਜ਼ਿਲੇ ਵਿਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਵਿਚ ਸਰਕਾਰੀ ਸਨਮਾਨਾਂ ਨਾਲ ਸੰਜੀਵ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸੰਜੀਵ ਨੂੰ ਵਿਦਾਇਗੀ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਅਤੇ ਸੰਜੀਵ ਅਮਰ ਰਹੇ ਦੇ ਨਾਅਰੇ ਲਾਏ ਗਏ। ਮ੍ਰਿਤਕ ਪੁਲਿਸ ਕਰਮੀ ਸੰਜੀਵ ਦਾ ਸਸਕਾਰ ਕੁਟੇਲ ਪਿੰਡ ਵਿੱਚ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਵਲੋਂ ਮੁੱਖ ਅਗਨੀ ਦਿੱਤੀ ਗਈ।
ਸੰਜੀਵ ਦੇ ਪੁੱਤਰ ਨੇ ਜੈ ਹਿੰਦ ਦੇ ਨਾਅਰੇ ਨਾਲ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦਾ ਮਾਹੌਲ ਸੋਗਮਈ ਹੈ। ਹਰ ਪਾਸੇ ਇੱਕੋ ਗੱਲ ਚੱਲ ਰਹੀ ਸੀ ਕਿ ਸੰਜੀਵ ਦੇ ਕਾ-ਤ-ਲ ਕਦੋਂ ਫੜੇ ਜਾਣਗੇ…? ਪਰਸੋਂ ਰਾਤ ਨੂੰ ਕਰਨਾਲ ਦੇ ਕੁਟੇਲ ਪਿੰਡ ਵਿਚ ਮੋਟਰਸਾਇਕਲ ਸਵਾਰ ਬਦ-ਮਾਸ਼ਾਂ ਨੇ ਹਰਿਆਣਾ ਸਟੇਟ ਕ੍ਰਾਈਮ ਬ੍ਰਾਂਚ ਦੇ ਪੁਲਿਸ ਕਰਮਚਾਰੀ ਏ. ਐੱਸ. ਆਈ. ਸੰਜੀਵ ਦਾ ਗੋ-ਲੀ, ਮਾ-ਰ ਕੇ ਕ-ਤ-ਲ ਕਰ ਦਿੱਤਾ ਸੀ। ਪੁਲਿਸ ਇਸ ਮਾਮਲੇ ਵਿੱਚ CCTV ਫੁਟੇਜ ਦੀ ਜਾਂਚ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੰਜ ਟੀਮਾਂ ਬਣਾਈਆਂ ਗਈਆਂ ਹਨ। ਸੰਜੀਵ ਸਾਲ 2002 ਵਿੱਚ ਹਰਿਆਣਾ ਪੁਲਿਸ ਵਿੱਚ ਭਰਤੀ ਹੋਇਆ ਸੀ। ਉਦੋਂ ਤੋਂ ਸੰਜੀਵ ਕਰਨਾਲ, ਕੁਰੂਕਸ਼ੇਤਰ ਅਤੇ ਯਮੁਨਾਨਗਰ ਵਿੱਚ ਤਾਇਨਾਤ ਰਿਹਾ ਹੈ। ਉਹ ਜਿਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਿਹਾ ਸੀ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕੁਝ ਗਲਤ ਤਾਂ ਨਹੀਂ ਹੈ।
ਸੰਜੀਵ ਦਾ ਲੜਕਾ ਕੈਨੇਡਾ ਤੋਂ ਆਇਆ ਸੀ ਅਤੇ ਉਸ ਤੋਂ ਬਾਅਦ ਹੀ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਹਰਿਆਣਾ ਪੁਲਿਸ ਦੇ ਜਵਾਨਾਂ ਨੇ ਸੰਜੀਵ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ। ਇਸ ਦੁੱਖ ਦੀ ਘੜੀ ਵਿੱਚ ਵਿਧਾਇਕ ਹਰਵਿੰਦਰ ਕਲਿਆਣ ਵੀ ਪਹੁੰਚੇ ਅਤੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੌਰਾਨ ਸੰਜੀਵ ਨਾਲ ਕੰਮ ਕਰਨ ਵਾਲੇ ਪੁਲਿਸ ਕਰਮਚਾਰੀਆਂ ਦਾ ਕਹਿਣਾ ਸੀ ਕਿ ਸੰਜੀਵ ਇੱਕ ਸਲੀਕੇ ਵਾਲਾ ਅਤੇ ਸਹਿਣਸ਼ੀਲ ਵਿਅਕਤੀ ਸੀ, ਉਸ ਦੀ ਕਿਸੇ ਨਾਲ ਕੋਈ ਦੁਸ਼-ਮਣੀ ਨਹੀਂ ਸੀ।