ਹਰਿਆਣਾ ਸੂਬੇ ਦੇ ਮਹਿੰਦਰਗੜ੍ਹ ਦੇ ਸੁਰੇਹਤੀ ਜਾਖਲ ਵਾਲੀ ਸੜਕ ਦੇ ਕਿਨਾਰੇ ਅਣ-ਪਛਾਤੇ ਦੋਸ਼ੀਆਂ ਵੱਲੋਂ ਇੱਕ ਨੌਜਵਾਨ ਦਾ ਕੁੱ-ਟ-ਮਾ-ਰ ਕਰਕੇ ਕ-ਤ-ਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਮਹਿੰਦਰਗੜ੍ਹ ਸ਼ਹਿਰ ਦੇ ਵਾਰਡ ਨੰਬਰ 12 ਦੇ ਮੁਹੱਲਾ ਬਾਸ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਪਿੰਡ ਸੁਰੇਹਤੀ ਜਾਖਲ ਦੀ ਸੜਕ ਕਿਨਾਰੇ ਇੱਕ ਨੌਜਵਾਨ ਦੀ ਦੇਹ ਪਈ ਹੋਣ ਬਾਰੇ ਲੋਕਾਂ ਨੇ ਸਤਨਾਲੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੇ ਹੱਥਾਂ ਅਤੇ ਲੱਤਾਂ ਉਤੇ ਸੱ-ਟਾਂ ਦੇ ਨਿਸ਼ਾਨ ਸਨ ਅਤੇ ਨੌਜਵਾਨ ਅੱਧੇ ਨੰ-ਗੇ ਹਾਲ ਵਿਚ ਪਿਆ ਸੀ। ਪੁਲਿਸ ਨੂੰ ਮ੍ਰਿਤਕ ਦੇ ਨੇੜਿਓਂ ਬ-ਲੱ-ਡ ਨਾਲ ਭਿੱਜੀ ਸੋਟੀ, ਜੁੱਤੀ, ਪਾਵਰ ਬੈਂਕ, ਡਾਟਾ ਕੇਬਲ ਅਤੇ ਖਰਾਬ ਹੋਇਆ ਫੋਨ ਮਿਲਿਆ ਹੈ।
ਘਟਨਾ ਵਾਲੀ ਥਾਂ ਫਿੰਗਰ ਪ੍ਰਿੰਟ ਮਾਹਿਰ, ਡਾਗ ਸਕੁਐਡ ਟੀਮ ਅਤੇ ਵੀਡੀਓਗ੍ਰਾਫਰ ਨੂੰ ਵੀ ਮੌਕੇ ਉਤੇ ਬੁਲਾਇਆ ਗਿਆ। ਇਸ ਤੋਂ ਬਾਅਦ ਸਤਨਾਲੀ ਪੁਲਿਸ ਨੇ ਦੇਹ ਅਤੇ ਸਮਾਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮ੍ਰਿਤਕ ਦੀ ਪਤਨੀ ਮਨੀਸ਼ਾ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰਕੇ ਅਣ-ਪਛਾਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਤਨੀ ਵਲੋਂ ਦਿੱਤੀ ਗਈ ਇਹ ਸ਼ਿਕਾਇਤ
ਇਸ ਮੌਕੇ ਮ੍ਰਿਤਕ ਦੀ ਪਤਨੀ ਮਨੀਸ਼ਾ ਨੇ ਥਾਣਾ ਸਤਨਾਲੀ ਵਿਖੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮੁਹੱਲਾ ਬਾਸ ਵਾਰਡ ਨੰਬਰ 12 ਮਹਿੰਦਰਗੜ੍ਹ ਦੀ ਰਹਿਣ ਵਾਲੀ ਹੈ। ਗੁਜਰੀ 2 ਜੂਨ ਨੂੰ ਉਹ ਅਤੇ ਉਸ ਦਾ ਪਤੀ ਸੁਰਿੰਦਰ ਸ਼ਾਮ ਨੂੰ ਆਪਣੇ ਘਰ ਵਿਚ ਬੈਠੇ ਸਨ। ਉਸ ਦੇ ਪਤੀ ਸੁਰਿੰਦਰ ਨੂੰ ਵਾਰ-ਵਾਰ ਕਿਸੇ ਦਾ ਫੋਨ ਆ ਰਿਹਾ ਸੀ, ਜਿਸ ਤੋਂ ਬਾਅਦ ਉਸ ਦਾ ਪਤੀ ਕਿਤੇ ਚਲਿਆ ਗਿਆ। ਇਸ ਤੋਂ ਬਾਅਦ ਸੁਰਿੰਦਰ ਘਰ ਨਹੀਂ ਪਰਤਿਆ। ਫਿਰ ਉਸ ਨੇ ਆਪਣੇ ਪਤੀ ਦੇ ਮੋਬਾਈਲ ਉਤੇ ਵਾਰ-ਵਾਰ ਫ਼ੋਨ ਕੀਤਾ, ਪਰ ਉਸ ਨੇ ਫ਼ੋਨ ਨੂੰ ਨਹੀਂ ਚੁੱਕਿਆ। 3 ਜੂਨ ਦੀ ਸਵੇਰ ਨੂੰ ਸਾਨੂੰ ਸੂਚਨਾ ਮਿਲੀ ਕਿ ਪਤੀ ਸੁਰਿੰਦਰ ਦਾ ਕੁਝ ਅਣ-ਪਛਾਤੇ ਵਿਅਕਤੀਆਂ ਨੇ ਕੁੱ-ਟ, ਕੇ ਕ-ਤ-ਲ ਕਰ ਦਿੱਤਾ ਹੈ।
ਜਿਸ ਦੀ ਦੇਹ ਪਿੰਡ ਸੁਰੇਹਤੀ ਜਾਖਲ ਬਣੀ ਵਿਖੇ ਸੜਕ ਕਿਨਾਰੇ ਪਈ ਹੈ। ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਮੌਕੇ ਉਤੇ ਪਹੁੰਚੀ, ਜਿੱਥੇ ਉਸ ਨੇ ਦੇਖਿਆ ਕਿ ਦੇਹ ਉਸ ਦੇ ਪਤੀ ਸੁਰਿੰਦਰ ਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦਾ ਕੁਝ ਅਣ-ਪਛਾਤੇ ਵਿਅਕਤੀਆਂ ਵੱਲੋਂ ਕੁੱ-ਟ ਕੇ ਕ-ਤ-ਲ ਕਰ ਦਿੱਤਾ ਗਿਆ ਹੈ, ਜਿਸ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ।
ਵਿਧਾਇਕ ਰਾਓ ਦਾਨਸਿੰਘ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦੇਣ ਪਹੁੰਚੇ
ਮ੍ਰਿਤਕ ਸੁਰਿੰਦਰ ਦੇ ਕ-ਤ-ਲ ਦੀ ਸੂਚਨਾ ਮਿਲਣ ਤੋਂ ਬਾਅਦ ਵਿਧਾਇਕ ਰਾਓ ਦਾਨਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ ਅਤੇ ਮੌਕੇ ਉਤੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਪੁਲਿਸ ਅਧਿਕਾਰੀਆਂ ਨੇ ਵਿਧਾਇਕ ਰਾਓ ਦਾਨ ਸਿੰਘ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਦੱਸ ਦੇਈਏ ਕਿ ਮ੍ਰਿਤਕ ਸੁਰਿੰਦਰ ਦੀ ਮਾਂ 2010 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 13 ਤੋਂ ਕੌਂਸਲਰ ਬਣੀ ਸੀ। ਮ੍ਰਿਤਕ ਸੁਰਿੰਦਰ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਮ੍ਰਿਤਕ ਸੁਰਿੰਦਰ ਦੇ ਪੰਜ ਜੁਆਕ ਹਨ। ਸ਼ਹਿਰ ਦੇ ਕਈ ਲੋਕਾਂ ਨੇ ਸਿਵਲ ਹਸਪਤਾਲ ਅਤੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ।