ਰਾਜਸਥਾਨ ਸੂਬੇ ਵਿਚ ਪੈਂਦੇ ਝਾਲਾਵਾੜ ਵਿਚ ਇਕ 24 ਸਾਲ ਉਮਰ ਦੀ ਔਰਤ ਨੂੰ ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਵਾਉਣ ਦੇ ਕਾਰਨ ਉਸ ਦੇ ਹੀ ਪਰਿਵਾਰ ਵਲੋਂ ਕ-ਤ-ਲ ਕਰ ਦੇਣ ਦੀ ਦੁ-ਖ-ਦ ਸੂਚਨਾ ਪ੍ਰਾਪਤ ਹੋਈ ਹੈ। ਇਸ ਮਾਮਲੇ ਬਾਰੇ ਮਿਲੀ ਜਾਣਕਾਰੀ ਅਨੁਸਾਰ ਉਕਤ ਮਹਿਲਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਦੇ ਸਾਹਮਣੇ ਹੀ ਅ-ਗ-ਵਾ ਕਰ ਲਿਆ ਸੀ। ਬਾਅਦ ਵਿੱਚ ਉਸ ਦਾ ਕ-ਤ-ਲ ਕਰ ਦਿੱਤਾ ਗਿਆ ਅਤੇ ਉਸ ਦੀ ਦੇਹ ਨੂੰ ਸ਼ਮਸ਼ਾਨ-ਘਾਟ ਵਿੱਚ ਜਲ਼ਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਔਰਤ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਖ਼ਿਲਾਫ਼ ਰਵੀ ਭੀਲ ਨਾਮ ਦੇ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ।
ਇਹ ਜੋ-ੜਾ ਆਪਣੇ ਪਰਿਵਾਰਕ ਮੈਂਬਰਾਂ ਦੇ ਗੁੱ-ਸੇ ਤੋਂ ਬਚਣ ਲਈ ਵੱਖੋ ਵੱਖ ਲੁਕਵੀਆਂ ਥਾਵਾਂ ਉਤੇ ਰਹਿ ਰਿਹਾ ਸੀ। ਉਕਤ ਮਹਿਲਾ ਨੂੰ ਉਸ ਸਮੇਂ ਅ-ਗ-ਵਾ ਕਰ ਲਿਆ ਗਿਆ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਇਹ ਜੋ-ੜਾ ਮੱਧ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਕਿਸੇ ਬੈਂਕ ਵਿੱਚ ਜਾ ਰਿਹਾ ਹੈ। ਔਰਤ ਦਾ ਕ-ਤ-ਲ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਦੇਹ ਨੂੰ ਵੀ ਸ਼ਮਸ਼ਾਨ-ਘਾਟ ਵਿਚ ਜਲ਼ਾ ਦਿੱਤਾ।
ਉਕਤ ਮਹਿਲਾ ਦੇ ਪਤੀ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਜਦੋਂ ਤੱਕ ਪੁਲਿਸ ਮੌਕੇ ਉਤੇ ਪਹੁੰਚੀ ਤਾਂ ਮਹਿਲਾ ਦਾ 80 ਫੀਸਦੀ ਤੋਂ ਵੱਧ ਸਰੀਰ ਜਲ ਚੁੱਕਿਆ ਸੀ। ਉਸ ਦੇ ਪਰਿਵਾਰਕ ਮੈਂਬਰ ਮੌਕੇ ਤੋਂ ਫਰਾਰ ਹੋ ਗਏ। ਮਹਿਲਾ ਦੀ ਜ-ਲੀ ਹੋਈ ਦੇਹ ਨੂੰ ਅੱਗੇ ਦੀ ਜਾਂਚ ਲਈ ਫੋਰੈਂਸਿਕ ਵਿਚ ਭੇਜ ਦਿੱਤਾ ਗਿਆ ਹੈ।