ਅਸੀਂ ਜਾਣਦੇ ਹਾਂ ਕਿ ਬਹੁਤ ਹੀ ਘੱਟ ਲੋਕ ਹੁੰਦੇ ਹਨ, ਜੋ ਆਪਣੇ ਬਾਰੇ ਸੋਚਣ ਦੀ ਬਜਾਏ ਭਵਿੱਖ ਵਿਚ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਜ਼ਿਆਦਾ ਚਿੰਤਾ ਵਿਚ ਰਹਿੰਦੇ ਹਨ। ਅਜਿਹੇ ਹਾਲ ਵਿੱਚ ਜੇਕਰ ਕੋਈ ਵਿਅਕਤੀ ਦੂਜਿਆਂ ਦੀ ਚਿੰਤਾ ਵਿੱਚ 1 ਲੱ-ਖ ਰੁਪਏ ਦੀ ਮਹੀਨਾਵਾਰ ਤਨਖਾਹ ਕੁਰਬਾਨ ਕਰ ਦੇਵੇ ਤਾਂ ਇਹ ਹੋਰ ਵੀ ਅਜੀਬ ਗੱਲ ਹੋ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਅਯੁੱਧਿਆ ਦੇ ਆਸ਼ੂਤੋਸ਼ ਪਾਂਡੇ ਅਜਿਹੇ ਲੋਕਾਂ ਵਿਚੋਂ ਹੀ ਇਕ ਹਨ, ਜਿਨ੍ਹਾਂ ਨੇ ਵਾਤਾਵਰਣ ਦੀ ਸੁਰੱਖਿਆ ਲਈ ਨਾ ਸਿਰਫ ਦੇਸ਼ ਭਰ ਦੀ ਪੈਦਲ ਯਾਤਰਾ ਤੇ ਨਿਕਲੇ, ਸਗੋਂ ਉਨ੍ਹਾਂ ਨੇ ਲਗਭਗ 11 ਲੱਖ ਰੁਪਏ ਪ੍ਰਤੀ ਸਾਲ ਦੇ ਤਨਖਾਹ ਪੈਕੇਜ ਵਾਲੀ ਆਪਣੀ ਨੌਕਰੀ ਨੂੰ ਵੀ ਛੱਡ ਦਿੱਤਾ।
14000 ਕਿਲੋਮੀਟਰ ਯਾਤਰਾ ਹੋ ਗਈ ਪੂਰੀ
ਵਾਤਾਵਰਣ ਦੀ ਸੰਭਾਲ ਲਈ ਆਸ਼ੂਤੋਸ਼ ਪਾਂਡੇ ਨੇ 22 ਦਸੰਬਰ 2022 ਨੂੰ ਇੱਕ ਮੁਹਿੰਮ ਚਲਾਈ, ਜਿਸ ਤਹਿਤ ਉਨ੍ਹਾਂ ਨੇ 16 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਪੈਦਲ ਯਾਤਰਾ ਕਰਕੇ ਉਨ੍ਹਾਂ ਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਅਤੇ ਵੱਧ ਤੋਂ ਵੱਧ ਰੁੱਖ ਲਗਾਉਣਾ ਸੀ। 16 ਹਜ਼ਾਰ ਵਿਚੋਂ 14000 ਹਜ਼ਾਰ ਕਿਲੋਮੀਟਰ ਦੇ ਕਰੀਬ ਸ਼ਫਰ ਤੋਂ ਬਾਅਦ ਉਹ ਪੰਜਾਬ ਪਹੁੰਚੇ ਹਨ। ਉਨ੍ਹਾਂ ਨੇ ਯਾਤਰਾ ਕੀਤੀ ਹੈ। ਉਹ
ਇਸ ਯਾਤਰਾ ਦੌਰਾਨ ਉਹ ਹੁਣ ਤੱਕ ਉਨ੍ਹਾਂ ਨੇ ਉੱਤਰ ਪ੍ਰਦੇਸ਼ (UP), ਉੜੀਸਾ, ਆਂਧਰਾ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਤੇਲੰਗਾਨਾ, ਤਾਮਿਲਨਾਡੂ, ਕੇਰਲਾ, ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕ, ਗੋਆ, ਮਹਾਰਾਸ਼ਟਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਲੱਦਾਖ, ਕਸ਼ਮੀਰ ਅਤੇ ਪੰਜਾਬ ਦੀ ਯਾਤਰਾ ਕੀਤੀ ਹੈ। ਪੰਜਾਬ ਵਿਚ ਆਸ਼ੂਤੋਸ਼ ਨੇ ਪਠਾਨਕੋਟ, ਹੁਸ਼ਿਆਰਪੁਰ ਅਤੇ ਜਲੰਧਰ ਵਿਚ ਆਪਣੀ ਮੁਹਿੰਮ ਜਾਰੀ ਰੱਖਦੇ ਹੋਏ ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਅਤੇ ਚੰਡੀਗੜ੍ਹ ਦਾ ਨਿਸ਼ਾਨਾ ਰੱਖਿਆ ਹੈ।
ਵਾਤਾਵਰਣ ਨੂੰ ਬਚਾਉਣ ਲਈ ਬਾਕੀ ਹੈ 5 ਸਾਲ ਦਾ ਸਮਾਂ
ਇਸ ਦੌਰਾਨ ਆਸ਼ੂਤੋਸ਼ ਦੱਸਦੇ ਹਨ ਕਿ ਪੂਰੀ ਦੁਨੀਆ ਵਿੱਚ ਵਾਤਾਵਰਣ ਲਗਾਤਾਰ ਵਿਗੜ ਰਿਹਾ ਹੈ। ਉਨ੍ਹਾਂ ਅਨੁਸਾਰ ਵਾਤਾਵਰਣ ਨੂੰ ਬਚਾਉਣ ਲਈ ਕਰੀਬ 5 ਸਾਲ ਬਾਕੀ ਹਨ ਅਤੇ ਜੇਕਰ ਹੁਣ ਵੀ ਵਾਤਾਵਰਣ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਾਲਾਂ ਵਿੱਚ ਵਿਸ਼ਵ ਭਰ ਦੇ ਵਾਤਾਵਰਣ ਉਤੇ ਮਾੜਾ ਅਸਰ ਪਵੇਗਾ। ਗਰਮੀਆਂ ਵਿੱਚ ਠੰਡ ਅਤੇ ਸਰਦੀਆਂ ਵਿੱਚ ਗਰਮੀ ਦੇ ਨਾਲ-ਨਾਲ ਹੀਟਵੇਵ ਅਤੇ ਬਰਸਾਤ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਆਕਸੀਜਨ ਦੀ ਕਮੀ ਕਾਰਨ ਆਪਣੇ ਇੱਕ ਦੋਸਤ ਦੀ ਮੌ-ਤ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਮੁਹਿੰਮ ਕੋਰੋਨਾ ਦੇ ਦੌਰ ਵਿੱਚ ਸ਼ੁਰੂ ਕੀਤੀ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਹੋਰ ਰੁੱਖ ਨਾ ਲਗਾਏ ਤਾਂ ਆਉਣ ਵਾਲਾ ਸਮਾਂ ਬਹੁਤ ਖਤਰ-ਨਾਕ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ ਪ੍ਰਤੀ ਵਿਅਕਤੀ ਘੱਟ ਤੋਂ ਘੱਟ 12 ਰੁੱਖ ਲਗਾਉਣੇ ਚਾਹੀਦੇ ਹਨ, ਤਾਂ ਹੀ ਵਾਤਾਵਰਣ ਨੂੰ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਸਫ਼ਲ ਹੋਵੇਗੀ। ਆਸ਼ੂਤੋਸ਼ ਦੀ ਇਹ ਯਾਤਰਾ ਜਨਵਰੀ 2026 ਵਿਚ ਅਯੁੱਧਿਆ ਵਿਚ ਸਮਾਪਤ ਹੋਵੇਗੀ ਅਤੇ ਇਸ ਦੌਰਾਨ ਅਯੁੱਧਿਆ ਵਿਚ 1 ਲੱ-ਖ ਬੂਟੇ ਲਗਾਏ ਜਾਣਗੇ, ਜਿਨ੍ਹਾਂ ਦਾ ਨਾਮ ਸ਼੍ਰੀ ਰਾਮ ਵਾਟਿਕਾ ਰੱਖਣ ਦੀ ਯੋਜਨਾ ਹੈ। ਸਿਰਫ਼ 25 ਸਾਲ ਉਮਰ ਦੇ ਆਸ਼ੂਤੋਸ਼ ਦਾ ਕਹਿਣਾ ਹੈ ਕਿ ਭਾਰਤ ਭਰ ਦੇ ਨੌਜ-ਵਾਨਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਅਗ-ਵਾਈ ਕਰਨੀ ਪਵੇਗੀ।
17 ਰਾਜਾਂ ਵਿੱਚ ਹੁਣ ਤੱਕ 34000 ਬੂਟੇ ਲਗਾਏ ਜਾ ਚੁੱਕੇ ਹਨ
ਆਪਣੇ ਵਲੋਂ ਚਲਾਈ ਮੁਹਿੰਮ ਵਿੱਚ ਹੁਣ ਤੱਕ ਆਸ਼ੂਤੋਸ਼ 34000 ਬੂਟੇ ਲਗਾ ਚੁੱਕੇ ਹਨ ਅਤੇ ਉਨ੍ਹਾਂ ਦੀ ਮੁਹਿੰਮ 17 ਰਾਜਾਂ ਵਿੱਚ ਚਲਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਿੰਨੇ ਵੀ ਰਾਜਾਂ ਦਾ ਦੌਰਾ ਕੀਤਾ ਹੈ, ਉਨ੍ਹਾਂ ਵਿੱਚ ਉਨ੍ਹਾਂ ਨੂੰ ਨਾ ਸਿਰਫ਼ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ, ਸਗੋਂ ਉਥੋਂ ਦੇ ਰਾਜਾਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵੀ ਪੂਰਾ ਸਹਿਯੋਗ ਦੇ ਰਹੇ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜੁਆਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰਨ ਕਿਉਂਕਿ ਜੁਆਕ ਇਨ੍ਹਾਂ ਪੌਦਿਆਂ ਦੇ ਵਿਕਾਸ ਵਿੱਚ ਹੋਰ ਵੀ ਗੰਭੀਰ ਭੂਮਿਕਾ ਨਿਭਾਉਣਗੇ ਅਤੇ ਵਾਤਾਵਰਣ ਦੀ ਮਹੱਤਤਾ ਨੂੰ ਵੀ ਸਮਝ ਸਕਣਗੇ। ਜੇਕਰ ਅਸੀਂ ਜੁਆਕਾਂ ਨੂੰ ਇਹ ਸਮਝਾਉਣ ਵਿੱਚ ਸਫਲ ਹੋ ਜਾਂਦੇ ਹਾਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਨ੍ਹਾਂ ਦਾ ਸਾਹਮਣਾ ਅਸੀਂ ਸਾਰੇ ਇਸ ਸਮੇਂ ਵਿਚ ਕਰ ਰਹੇ ਹਾਂ।