ਹਰਿਆਣਾ ਸੂਬੇ ਵਿਚ ਜਿਲ੍ਹਾ ਰੇਵਾੜੀ ਦੇ ਸੁਠਾਨਾ ਨੇੜੇ ਇੱਕ ਨੌਜਵਾਨ ਦਾ ਉਸ ਦੇ ਜਨਮ ਦਿਨ ਮੌਕੇ ਗੋ-ਲੀ, ਨਾਲ ਕ-ਤ-ਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਦੋਸਤ ਨਾਲ ਮੋਟਰਸਾਈਕਲ ਉਤੇ ਘਰ ਨੂੰ ਆ ਰਿਹਾ ਸੀ। ਉਦੋਂ ਕਾਰ ਵਿਚ ਪਿੱਛੇ ਤੋਂ ਆਏ ਦੋਸ਼ੀਆਂ ਨੇ ਗੋ-ਲੀ-ਆਂ ਚਲਾ ਦਿੱਤੀਆਂ। ਇਸ ਘ-ਟ-ਨਾ ਤੋਂ ਕੁਝ ਸਮਾਂ ਪਹਿਲਾਂ ਮ੍ਰਿਤਕ ਦਾ ਮੋਮੋਜ਼ ਦੀ ਦੁਕਾਨ ਉਤੇ ਝ-ਗ-ੜਾ ਹੋਇਆ ਸੀ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੋਂ ਇਲਾਵਾ ਸੀ. ਆਈ. ਏ. ਦੀਆਂ ਟੀਮਾਂ ਦੋਸ਼ੀਆਂ ਨੂੰ ਫੜਨ ਲਈ ਛਾਪੇ ਮਾਰੀ ਕਰ ਰਹੀਆਂ ਹਨ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਰਨੌਲੀ ਪ੍ਰਾਣਪੁਰਾ ਦੇ ਰਹਿਣ ਵਾਲੇ ਦਿਨੇਸ਼ ਦੀ ਬਾਵਲ ਰੋਡ ਉਤੇ ਸਥਿਤ ਸੁਠਾਨੀ-ਜਲਿਆਵਾਸ ਵਿਚ ਮਸਾਲਿਆਂ ਦੀ ਦੁਕਾਨ ਹੈ। ਸ਼ੁੱਕਰਵਾਰ ਨੂੰ ਉਸ ਦਾ ਜਨਮ ਦਿਨ ਸੀ। ਉਹ ਆਪਣੇ ਹੀ ਪਿੰਡ ਦੇ ਇੱਕ ਦੋਸਤ ਨਾਲ ਰੋਜ਼ਾਨਾ ਘਰ ਜਾਂਦਾ ਸੀ, ਉਸ ਦਾ ਦੋਸਤ ਰੇਵਾੜੀ ਵਿੱਚ ਇੱਕ ਮਾਲ ਵਿੱਚ ਕੰਮ ਕਰਦਾ ਸੀ। ਸ਼ੁੱਕਰਵਾਰ ਰਾਤ ਨੂੰ ਉਹ ਆਪਣੇ ਦੋਸਤ ਨਾਲ ਦੁਕਾਨ ਉਤੇ ਬੈਠਾ ਸੀ। ਉਸ ਦਾ ਜਨਮ ਦਿਨ ਹੋਣ ਕਰਕੇ, ਆਪਣੇ ਦੋਸਤ ਨੂੰ ਪਾਰਟੀ ਦੇਣ ਲਈ ਉਸ ਨੇ ਆਪਣੇ ਨੌਕਰ ਨੂੰ ਸੁਠਾਨੀ ਦੇ ਨੇੜੇ ਲੱਗਣ ਵਾਲੀ ਇੱਕ ਦੁਕਾਨ ਉਤੇ ਮੋਮੋਜ ਖਰੀਦਣ ਲਈ ਭੇਜਿਆ ਸੀ।
ਕਿਸੇ ਵਿਅਕਤੀ ਨੇ ਨੌਕਰ ਦੇ ਮਾ-ਰ ਦਿੱਤਾ ਥੱਪੜ
ਦੱਸਿਆ ਜਾ ਰਿਹਾ ਹੈ ਕਿ ਮੋਮੋਜ਼ ਦੀ ਦੁਕਾਨ ਉਤੇ ਖੜ੍ਹੇ ਇਕ ਵਿਅਕਤੀ ਨੇ ਕਿਸੇ ਗੱਲ ਨੂੰ ਲੈ ਕੇ ਦਿਨੇਸ਼ ਦੇ ਨੌਕਰ ਨੂੰ ਥੱਪੜ ਮਾ-ਰ ਦਿੱਤਾ। ਨੌਕਰ ਨੇ ਵਾਪਸ ਦੁਕਾਨ ਉਤੇ ਆ ਕੇ ਦਿਨੇਸ਼ ਨੂੰ ਦੱਸਿਆ। ਦਿਨੇਸ਼ ਤੁਰੰਤ ਮੋਮੋਜ਼ ਦੀ ਦੁਕਾਨ ਉਤੇ ਪਹੁੰਚਿਆ ਅਤੇ ਨੌਕਰ ਦੀ ਕੁੱਟ-ਮਾਰ ਕਰਨ ਵਾਲੇ ਵਿਅਕਤੀ ਨੂੰ ਥੱਪੜ ਮਾ-ਰ ਦਿੱਤਾ। ਇਸ ਤੋਂ ਬਾਅਦ ਉਹ ਦੁਕਾਨ ਉਤੇ ਵਾਪਸ ਆ ਕੇ ਬੈਠ ਗਿਆ। ਰਾਤ ਕਰੀਬ 8.45 ਵਜੇ ਉਹ ਆਪਣੀ ਦੁਕਾਨ ਤੋਂ ਆਪਣੇ ਦੋਸਤ ਨਾਲ ਮੋਟਰਸਾਈਕਲ ਉਤੇ ਘਰ ਜਾਣ ਲਈ ਚੱਲਿਆ। ਉਦੋਂ ਹੀ ਰਸਤੇ ਵਿੱਚ ਇੱਕ ਕਾਰ ਵਿੱਚ ਪਿੱਛੇ ਤੋਂ ਚਾਰ ਲੋਕ ਆਏ ਅਤੇ ਉਨ੍ਹਾਂ ਦਾ ਮੋਟਰਸਾਈਕਲ ਰੋਕ ਲਿਆ।
ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀ
ਇਸ ਦੌਰਾਨ ਦੋਸ਼ੀਆਂ ਨੇ ਕਾਰ ਤੋਂ ਹੇਠਾਂ ਉਤਰ ਕੇ ਦਿਨੇਸ਼ ਉਤੇ ਸਿੱਧੀ ਫਾ-ਇ-ਰਿੰ-ਗ ਕਰ ਦਿੱਤੀ। ਇਕ ਗੋ-ਲੀ ਲੱਗਣ ਨਾਲ ਦਿਨੇਸ਼ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਘ-ਟ-ਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਦਿਨੇਸ਼ ਦੇ ਦੋਸਤ ਨੇ ਇਸ ਮਾਮਲੇ ਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦਿੱਤੀ। ਸੂਚਨਾ ਤੋਂ ਬਾਅਦ ਸਾਰੇ ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਪੁਲਿਸ ਨੇ ਨਾਕਾ-ਬੰਦੀ ਵੀ ਕੀਤੀ, ਪਰ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਵਲੋਂ ਨੌਜਵਾਨ ਦੀ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।