ਰਾਜਸਥਾਨ ਦੇ ਜਿਲ੍ਹਾ ਦੌਸਾ ਦੇ ਇੱਕ ਸਕੂਲ ਵਿੱਚੋਂ ਇੱਕ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 10ਵੀਂ ਵਿਚ ਪੜ੍ਹਦੇ ਇਕ ਵਿਦਿਆਰਥੀ (Student) ਦੀ ਦਿਲ ਦਾ ਦੌ-ਰਾ ਪੈ ਜਾਣ ਕਰਕੇ ਮੌ-ਤ ਹੋ ਗਈ, ਜਿਸ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿਚ ਦੇਖਿਆ ਜਾ ਰਿਹਾ ਹੈ ਕਿ ਲੜਕਾ ਪੈਦਲ ਜਾਣ ਸਮੇਂ ਅਚਾ-ਨਕ ਬੇ-ਹੋ-ਸ਼ ਹੋ ਗਿਆ ਅਤੇ ਫਰਸ਼ ਉਤੇ ਡਿੱ-ਗ ਗਿਆ, ਜਿਸ ਤੋਂ ਬਾਅਦ ਸਕੂਲ ਸਟਾਫ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਦੇ ਕੀਤਾ, ਪਰ ਉਦੋਂ ਤੱਕ ਲੜਕੇ ਨੇ ਦਮ ਤੋੜ ਦਿੱਤਾ ਸੀ। ਉਸ ਦੇ ਜਨਮ-ਦਿਨ ਤੋਂ ਇੱਕ ਦਿਨ ਬਾਅਦ ਸ਼ਨੀਵਾਰ ਨੂੰ ਉਸ ਦੀ ਮੌ-ਤ ਹੋ ਗਈ। ਪੋਸਟ ਦੇ ਹੇਠਾਂ ਜਾ ਕੇ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ।
ਪੁਲਿਸ ਨੇ ਦਿੱਤੀ ਇਹ ਜਾਣਕਾਰੀ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬਾਂਦੀਕੁਈ ਥਾਣਾ ਇੰਚਾਰਜ ਪ੍ਰੇਮ ਚੰਦ ਨੇ ਦੱਸਿਆ ਕਿ ਡਾਕਟਰਾਂ ਨੂੰ ਸ਼ੱ-ਕ ਹੈ ਕਿ ਯਤੇਂਦਰ ਉਪਾਧਿਆਏ ਉਮਰ 16 ਸਾਲਾ ਨੂੰ ਦਿਲ ਦਾ ਦੌ-ਰਾ ਪਿਆ ਹੈ, ਪਰ ਮੌ-ਤ ਹੋਣ ਦੇ ਅਸਲੀ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ, ਜਿਸ ਲਈ ਲੜਕੇ ਦੇ ਪਰਿਵਾਰਕ ਮੈਂਬਰ ਸਹਿਮਤ ਨਹੀਂ ਹਨ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲ ਪ੍ਰਸ਼ਾਸਨ ਉਪਾਧਿਆਏ ਨੂੰ ਬਾਂਦੀਕੁਈ ਉਪ-ਜ਼ਿਲ੍ਹਾ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਐਸ. ਐਚ. ਓ. ਨੇ ਦੱਸਿਆ ਕਿ ਉਪਾਧਿਆਏ ਦਿਲ ਦੀ ਬਿਮਾਰੀ ਦਾ ਇਲਾਜ ਕਰਵਾ ਰਿਹਾ ਸੀ ਅਤੇ ਉਸ ਨੇ 5 ਜੁਲਾਈ ਨੂੰ ਆਪਣਾ ਜਨਮ ਦਿਨ ਮਨਾਇਆ ਸੀ।
#Rajasthan: Yatendra Upadhyay (16) a class 10 student fell unconcious in the school corridor and died of heart attack at a school in Rajasthan’s Dausa dist on Saturday. His family members said he had a heart ailment and was understanding treatment.
Yatendra suffered a heart… pic.twitter.com/IVRbiWzHqk
— Saba Khan (@ItsKhan_Saba) July 6, 2024
ਇਸ ਮੌਕੇ ਜਾਣਕਾਰੀ ਦਿੰਦਿਆਂ ਹਸਪਤਾਲ ਵਿਚ ਡਿਊਟੀ ਉਤੇ ਮੌਜੂਦ ਡਾਕਟਰ ਪਵਨ ਜਾਰਵਾਲ ਨੇ ਦੱਸਿਆ ਕਿ ਸਕੂਲ ਦਾ ਸਟਾਫ ਲੜਕੇ ਨੂੰ ਹਸਪਤਾਲ ਲੈ ਕੇ ਆਇਆ ਸੀ। ਜਦੋਂ ਉਸ ਨੂੰ ਲਿਆਂਦਾ ਗਿਆ ਤਾਂ ਦਿਲ ਦੀ ਧੜ-ਕਣ ਨਹੀਂ ਸੀ। ਅਸੀਂ CPR (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਨੂੰ ਦਿਲ ਦੀ ਬਿਮਾਰੀ ਸੀ। ਉਨ੍ਹਾਂ ਨੇ ਪੋਸਟ ਮਾਰਟਮ ਲਈ ਸਹਿਮਤੀ ਨਹੀਂ ਦਿੱਤੀ ਅਤੇ ਇਸ ਬਾਰੇ ਪੁਲਿਸ ਨੂੰ ਦੱਸ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਹ ਅਲਵਰ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਉਸ ਦਾ ਅੰਤਿਮ ਸਸਕਾਰ ਕਰਨਗੇ।