ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਇਕ ਜੋੜੇ ਵਲੋਂ ਪਰਿਵਾਰ ਵਾਲਿਆਂ ਦੇ ਵਿਰੁੱਧ ਕੋਰਟ ਵਿਚ ਜਾ ਕੇ ਮੈਰਿਜ ਕਰ ਲਈ ਸੀ। ਫਿਰ ਵਿਆਹ ਤੋਂ ਚਾਰ ਦਿਨ ਬਾਅਦ ਹੀ ਦੋਵਾਂ ਨੇ ਇਕੱਠਿਆਂ ਨਹਿਰ ਵਿੱਚ ਛਾ-ਲ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਲੁਧਿਆਣਾ ਵਿਚ 4 ਦਿਨ ਪਹਿਲਾਂ ਵਿਆਹ ਕਰਵਾਉਣ ਵਾਲੇ ਜੋੜੇ ਨੇ ਨਹਿਰ ਵਿਚ ਛਾਲ ਲਾ ਕੇ ਆਪਣੀ ਜਿੰਦਗੀ ਤਿਆਗ ਦਿੱਤੀ। ਦੋਵਾਂ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਚਾਰ ਦਿਨ ਇਕੱਠੇ ਰਹਿਣ ਦੀਆਂ ਕਸਮਾਂ ਖਾਧੀਆਂ ਅਤੇ ਚਾਰ ਦਿਨਾਂ ਬਾਅਦ ਹੀ ਦੋਵਾਂ ਨੇ ਇਕੱਠਿਆਂ ਮੌ-ਤ ਨੂੰ ਗ-ਲੇ ਲਗਾ ਲਿਆ। ਦੱਸਿਆ ਜਾ ਰਿਹਾ ਹੈ ਕਿ ਨਵ-ਵਿਆਹੇ ਜੋ-ੜੇ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਦੇ ਖਿਲਾਫ ਕੋਰਟ ਮੈਰਿਜ ਕੀਤੀ ਸੀ। ਇਸ ਜੋੜੇ ਨੇ ਸਿੱਧਵਾਂ ਨਹਿਰ ਵਿਚ ਛਾ-ਲ ਲਾ ਕੇ ਖੁ-ਦ-ਕੁ*ਸ਼ੀ ਕਰ ਲਈ ਹੈ। ਅੱਗੇ ਪੜ੍ਹੋ ਪੂਰਾ ਮਾਮਲਾ
ਹਾਲਾਂਕਿ ਨਵੇਂ ਵਿਆਹੇ ਜੋ-ੜੇ ਵਲੋਂ ਖੁ-ਦ-ਕੁ*ਸ਼ੀ ਕਰਨ ਦੇ ਕਾਰਨਾਂ ਬਾਰੇ ਅਜੇ ਤੱਕ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਨੇ ਨਹਿਰ ਵਿਚੋਂ ਦੇਹਾਂ ਬਰਾਮਦ ਕਰ ਲਈਆਂ ਹਨ। ਦੋਵਾਂ ਦੀ ਪਹਿਚਾਣ ਹਰਸ਼ਜੋਤ ਸਿੰਘ ਅਤੇ ਰਾਜਜੋਤ ਕੌਰ ਵਾਸੀ ਕਿਲ੍ਹਾ ਰਾਏਪੁਰ ਦੇ ਰੂਪ ਵਜੋਂ ਹੋਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਜਜੋਤ ਕੌਰ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੀ ਸੀ। ਉਸ ਦੇ ਹਰਸ਼ਜੋਤ ਸਿੰਘ ਨਾਲ ਪ੍ਰੇ-ਮ ਸਬੰਧ ਸਨ। ਪਰ ਦੋਵਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਵਿਆਹ ਲਈ ਰਾਜ਼ੀ ਨਹੀਂ ਸਨ। ਇਸ ਲਈ ਉਹ 30 ਜੂਨ ਨੂੰ ਆਪਣੇ ਘਰਾਂ ਤੋਂ ਭੱ-ਜ ਗਏ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ।
ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਦੋਵਾਂ ਨੇ ਇਕੱਠੇ ਵਿਆਹ ਦੀ ਫੋਟੋ ਆਪੋ-ਆਪਣੇ ਪਰਿਵਾਰ ਵਾਲਿਆਂ ਨੂੰ ਭੇਜ ਦਿੱਤੀ ਤਾਂ ਜੋ ਉਨ੍ਹਾਂ ਨੂੰ ਵਿਆਹ ਬਾਰੇ ਪਤਾ ਲੱਗ ਸਕੇ। ਇਸ ਤੋਂ ਚਾਰ ਦਿਨ ਬਾਅਦ ਹੀ ਦੋਹਾਂ ਨੇ ਖੁ-ਦ-ਕੁ-ਸ਼ੀ ਕਰ ਲਈ। ਨਹਿਰ ਵਿਚ ਦੋਵਾਂ ਦੀਆਂ ਦੇਹਾਂ ਨੂੰ ਦੇਖ ਕੇ ਰਾਹਗੀਰਾਂ ਨੇ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵਲੋਂ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੋਹਾਂ ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।