ਅੱਧੀ ਰਾਤ ਨੂੰ, ਆਪਣੀ ਦੋਸਤ ਲੜਕੀ ਨੂੰ ਮਿਲਣ ਆਏ ਨੌਜਵਾਨ ਉਤੇ ਪਰਿਵਾਰਕ ਮੈਂਬਰਾਂ ਨੇ ਕੀਤਾ ਵਾਰ, ਹਸਪਤਾਲ ਲਿਜਾਂਦੇ ਤੋੜਿਆ ਦਮ

Punjab

ਹਰਿਆਣਾ ਸੂਬੇ ਦੇ ਜਿਲ੍ਹਾ ਰੇਵਾੜੀ ਵਿਚ ਰਾਜਸਥਾਨ ਦੇ ਇਕ ਨੌਜਵਾਨ ਦਾ ਕ-ਤ-ਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਪਣੀ ਨਾ-ਬਾ-ਲ-ਗ ਪ੍ਰੇਮਿ-ਕਾ ਨੂੰ ਮਿਲਣ ਆਇਆ ਸੀ। ਰਾਤ ਦੇ ਹਨੇਰੇ ਵਿੱਚ ਲੜਕੀ ਨੂੰ ਲੈ ਕੇ ਜਾਂਦੇ ਸਮੇਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫ-ੜ ਲਿਆ। ਇਸ ਤੋਂ ਬਾਅਦ ਉਸ ਨੂੰ ਲੋਹੇ ਦੇ ਪਾਈਪ ਨਾਲ ਬੁ-ਰੀ ਤਰ੍ਹਾਂ ਕੁੱ-ਟਿ-ਆ ਗਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਤੱਕ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਨੌਜਵਾਨ ਦੀ ਮੌ-ਤ ਹੋ ਗਈ। ਕੁੰਡ ਚੌਕੀ ਦੀ ਪੁਲਿਸ ਇਸ ਮਾਮਲੇ ਦੀ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਪਿੰਡ ਗਿਗਲਾਨਾ ਦੇ ਰਹਿਣ ਵਾਲੇ ਮੋਹਿਤ ਉਮਰ 21 ਸਾਲ ਦਾ ਆਪਣੇ ਪਿੰਡ ਦੇ ਨਾਲ ਲੱਗਦੇ ਜਿਲ੍ਹਾ ਰੇਵਾੜੀ ਦੇ ਪਿੰਡ ਚਿਤਾਡੂੰਗਰਾ ਦੀ ਇੱਕ ਨਾ-ਬਾ-ਲ-ਗ ਲੜਕੀ ਨਾਲ ਪ੍ਰੇ-ਮ ਚੱਲ ਰਿਹਾ ਸੀ। ਮੋਹਿਤ ਸੋਮਵਾਰ ਦੀ ਅੱਧੀ ਰਾਤ ਨੂੰ ਉਸ ਨੂੰ ਮਿਲਣ ਲਈ ਉਸ ਦੇ ਘਰ ਆਇਆ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਰਾਤ ਕਰੀਬ 12.30 ਵਜੇ ਮੋਹਿਤ ਲੜਕੀ ਨੂੰ ਬਾਹਰ ਲੈ ਕੇ ਜਾ ਰਿਹਾ ਸੀ।

ਉਦੋਂ ਘਰ ਵਿਚ ਮੌਜੂਦ ਲੜਕੀ ਦੀ ਦਾਦੀ ਅਤੇ ਦਾਦੇ ਨੂੰ ਪਤਾ ਲੱਗ ਗਿਆ। ਜਦੋਂ ਲੜਕੀ ਦੀ ਦਾਦੀ ਨੇ ਰੌ-ਲਾ ਪਾਇਆ। ਉਦੋਂ ਹੀ ਲੜਕੀ ਦਾ ਚਾਚਾ ਅਤੇ ਹੋਰ ਲੋਕ ਆ ਗਏ। ਦੋਸ਼ ਹੈ ਕਿ ਪਰਿਵਾਰਕ ਮੈਂਬਰਾਂ ਨੇ ਮੋਹਿਤ ਨੂੰ ਮੌਕੇ ਉਤੇ ਫੜ ਲਿਆ ਅਤੇ ਉਸ ਨੂੰ ਲੋਹੇ ਦੀ ਪਾਈਪ ਅਤੇ ਤਾਰ ਨਾਲ ਬੁ-ਰੀ ਤਰ੍ਹਾਂ ਕੁੱ-ਟਿ-ਆ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਗਈ।

ਸੂਚਨਾ ਮਿਲੀ ਤੋਂ ਬਾਅਦ ਮੋਹਿਤ ਦੇ ਪਿਤਾ ਮੁਕੇਸ਼ ਅਤੇ ਤਾਇਆ ਦਿਨੇਸ਼ ਦੋਵੇਂ ਮੌਕੇ ਉਤੇ ਪਹੁੰਚੇ ਅਤੇ ਉਸ ਨੂੰ ਮੋਟਰਸਾਈਕਲ ਉਤੇ ਬਿਠਾ ਕੇ ਆਪਣੇ ਨਾਲ ਲੈ ਗਏ। ਰਸਤੇ ਵਿੱਚ ਮੋਹਿਤ ਦੀ ਤਬੀਅਤ ਵਿ-ਗ-ੜ ਗਈ, ਇਸ ਲਈ ਉਹ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਰੇਵਾੜੀ ਰੈਫਰ ਕਰ ਦਿੱਤਾ ਗਿਆ। ਪਰ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।

ਇਸ ਮੌਕੇ ਮੋਹਿਤ ਦੇ ਤਾਏ ਦਿਨੇਸ਼ ਨੇ ਦੱਸਿਆ ਕਿ ਸਾਨੂੰ ਰਾਤ ਨੂੰ (ਲੜਕੀ ਦੇ ਪਰਿਵਾਰ ਦਾ) ਫੋਨ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਤੁਹਾਡਾ ਪੁੱਤਰ ਸਾਡੇ ਕੋਲੋਂ ਹੈ ਆ ਕੇ ਲੈ ਜਾਓ। ਅਸੀਂ ਦੋਵੇਂ ਭਰਾ ਮੌਕੇ ਉਤੇ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਸਾਡੀ ਧੀ ਨਾਲ ਗ਼ਲਤ ਕਰਦਾ ਹੈ ਅਤੇ ਫ਼ੋਨ ਕਰਦਾ ਹੈ। ਇਸ ਨੂੰ ਲੈ ਜਾਓ। ਇਸ ਤੋਂ ਬਾਅਦ ਅਸੀਂ ਮੋਹਿਤ ਨੂੰ ਲੈ ਕੇ ਆਏ।

ਰਸਤੇ ਵਿੱਚ ਉਸ ਨੇ ਪਾਣੀ ਮੰਗਿਆ। ਅਸੀਂ ਪਾਣੀ ਪਿਲਾ ਦਿੱਤਾ। ਉਸ ਨੂੰ ਪੇਟ ਵਿਚ ਤੇਜ਼ ਦਰਦ ਹੋ ਰਿਹਾ ਸੀ। ਜਦੋਂ ਉਸ ਨੂੰ ਘਰ ਲੈ ਆਏ ਤਾਂ ਉਸ ਦੀ ਤਬੀਅਤ ਜਿਆਦਾ ਵਿਗੜ ਗਈ। ਅਸੀਂ ਤੁਰੰਤ ਟੈਕਸੀ ਬੁਲਾਈ ਅਤੇ ਉਸ ਨੂੰ ਕੁੰਡ ਦੇ ਬਾਲਾਜੀ ਹਸਪਤਾਲ ਲੈ ਗਏ। ਉੱਥੇ ਉਸ ਨੂੰ ਟੀਕਾ ਲਗਾਇਆ ਗਿਆ ਅਤੇ ਕਿਹਾ ਗਿਆ ਕਿ ਉਸ ਨੂੰ ਜਲਦੀ ਰੇਵਾੜੀ ਲੈ ਜਾਓ। ਇਸ ਤੋਂ ਬਾਅਦ ਅਸੀਂ ਰੇਵਾੜੀ ਲਈ ਰਵਾਨਾ ਹੋ ਗਏ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ।

ਦਿਨੇਸ਼ ਨੇ ਦੱਸਿਆ ਕਿ ਦੋਸ਼ੀਆਂ ਨੇ ਮੋਹਿਤ ਦੀਆਂ ਅੱਖਾਂ, ਪੇਟ, ਲੱਤਾਂ ਅਤੇ ਛਾਤੀ ਉਤੇ ਸੱ-ਟਾਂ ਮਾ-ਰੀ-ਆਂ ਸਨ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟ-ਮਾਰ ਕੀਤੀ ਸੀ। ਸਾਨੂੰ ਤਾਂ ਅੱਜ ਹੀ ਸਭ ਕੁਝ ਪਤਾ ਲੱਗਿਆ ਹੈ। ਉਹ ਹੀ ਸਾਨੂੰ ਦੱਸ ਰਹੇ ਸੀ ਕਿ ਉਸ ਦਾ ਉਸ ਨਾਲ ਪ੍ਰੇ-ਮ ਸਬੰਧ ਸੀ। ਸਾਡਾ ਪੁੱਤਰ ਫੌਜ ਦੀ ਤਿਆਰੀ ਕਰ ਰਿਹਾ ਸੀ। ਮੋਹਿਤ ਦਾ ਇੱਕ ਛੋਟਾ ਭਰਾ ਅਤੇ ਇੱਕ ਭੈਣ ਹੈ। ਭੈਣ ਵਿਆਹੀ ਹੋਈ ਹੈ।

ਦਿਨੇਸ਼ ਨੇ ਦੱਸਿਆ ਕਿ ਅਸੀਂ ਲੜਕੀ ਦੇ ਪਰਿਵਾਰ ਵਾਲਿਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਮੰਗਲਵਾਰ ਨੂੰ ਪੁਲਿਸ ਮੋਹਿਤ ਦੀ ਦੇਹ ਦਾ ਪੋਸਟ ਮਾਰਟਮ ਕਰਵਾਉਣ ਵਿਚ ਲੱਗੀ ਹੋਈ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਕੁੰਡ ਚੌਕੀ ਇੰਚਾਰਜ ਮਹੀਪਾਲ ਨੇ ਦੱਸਿਆ ਕਿ ਮੋਹਿਤ ਨਾਮ ਦੇ ਲੜਕੇ ਦੀ ਕੁੱਟ-ਮਾਰ ਕਾਰਨ ਮੌ-ਤ ਹੋ ਗਈ। ਇਸ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਆਧਾਰ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *